ਰੇਲਗੱਡੀ ਦੇ ਭਾਅ ਲਓ ਜਹਾਜ਼ ਦਾ ਝੂਟਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਆਮ ਆਦਮੀ ਲਈ ਹਵਾਈ ਸਫਰ ਕਿਫਾਇਤੀ ਬਣਾਉਣ ਲਈ ਏਅਰ ਇੰਡੀਆ ਨੇ ਇਕਾਨਮੀ ਕਲਾਸ ਲਈ ਐਡਵਾਂਸ ਟਿਕਟ ਖਰੀਦ ਯੋਜਨਾ ਪੇਸ਼ ਕੀਤੀ ਹੈ, ਜਿਸ ਦਾ ਕਿਰਾਇਆ ਸੈਕੰਡ ਏ ਸੀ ਟਰੇਨ ਦੇ ਕਿਰਾਏ ਦੇ ਬਰਾਬਰ ਹੈ। ਕੰਪਨੀ ਨੇ ਕਿਹਾ ਕਿ 90 ਦਿਨਾ ਐਡਵਾਂਸ ਟਿਕਟ ਖਰੀਦ ਤਹਿਤ ਕਿਰਾਏ 2865 ਰੁਪਏ ਸ਼ੁਰੂ ਹੋਣਗੇ, ਜਿਸ 'ਚ ਸਾਰੇ ਟੈਕਸ ਸ਼ਾਮਲ ਹਨ। ਨਵੀਂ ਸਕੀਮ ਤਹਿਤ ਦਿੱਲੀ-ਮੁੰਬਈ ਰੂਟ 'ਤੇ ਸਫਰ ਦਾ ਕਿਰਾਇਆ 2865 ਰੁਪਏ ਹੋਵੇਗਾ, ਜਦਕਿ ਦਿੱਲੀ-ਭੁਵਨੇਸ਼ਵਰ ਰੂਟ 'ਤੇ ਕਿਰਾਇਆ 3470 ਰੁਪਏ ਹੋਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਰੂਟਾਂ 'ਤੇ ਸੈਕੰਡ ਏ ਸੀ ਟਰੇਨ ਦਾ ਕਿਰਾਇਆ 2865 ਰੁਪਏ ਅਤੇ 3325 ਰੁਪਏ ਹੈ। ਇਸੇ ਤਰ੍ਹਾਂ ਦਿੱਲੀ ਤੋਂ ਕੋਲਕਾਤਾ ਦਾ ਕਿਰਾਇਆ 2885 ਰੁਪਏ ਅਤੇ ਦਿੱਲੀ ਤੋਂ ਬੰਗਲੌਰ ਦਾ ਕਿਰਾਇਆ 4015 ਰੁਪਏ ਹੈ।