ਵਪਾਰ ਮੰਡਲ ਦੇ ਚੇਅਰਮੈਨ ਨੂੰ ਸਦਮਾ, ਪਤਨੀ ਦਾ ਦੇਹਾਂਤ

ਰਾਜਪੁਰਾ (ਰਮੇਸ਼ ਕਟਾਰੀਆ)-ਵਪਾਰ ਮੰਡਲ ਰਾਜਪੁਰਾ ਦੇ ਚੇਅਰਮੈਨ ਸ਼ਾਮ ਲਾਲ ਆਨੰਦ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ, ਜਦੋਂ ਉਹਨਾ ਦੀ ਧਰਮ ਪਤਨੀ ਦੁਰਗਾ ਦੇਵੀ ਆਨੰਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸ੍ਰੀਮਤੀ ਦੁਰਗਾ ਦੇਵੀ ਦੀ ਅੰਤਮ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਸਮਾਜਿਕ ਸੰਸਥਾਵਾਂ ਜਾਂਇਟਸ ਕਲੱਬ, ਰੋਟਰੀ ਕਲੱਬ, ਲਾਇਨਸ ਕਲੱਬ, ਸ੍ਰੀ ਕ੍ਰਿਸ਼ਨ ਗਊਸ਼ਾਲਾ, ਸੀ ਐੱਮ ਸਕੂਲ, ਐੱਸ ਡੀ ਸਕੂਲ, ਪਟੇਲ ਸਕੂਲ ਅਤੇ ਕਾਲਜ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਥੋਕ ਸਬਜ਼ੀ ਮੰਡੀ, ਸਵਰਗ ਧਾਮ ਦੇ ਨਾਲ-ਨਾਲ ਇੱਥੋਂ ਦੇ ਉਦਯੋਗਪਤੀ, ਸ਼ੈਲਰ ਐਸੋਸੀਏਸ਼ਨ ਅਤੇ ਵਪਾਰ ਮੰਡਲ ਨਾਲ ਸੰਬੰਧਤ ਸਾਰੀਆਂ ਯੂਨੀਅਨਾਂ ਦੇ ਨੁਮਾਇੰਦੇ, ਵਕੀਲ, ਵੱਖ-ਵੱਖ ਅਦਾਰਿਆਂ ਦੇ ਅਧਿਕਾਰੀ, ਨਗਰ ਕੌਂਸਲ ਦੇ ਪ੍ਰਧਾਨ ਅਤੇ ਅਧਿਕਾਰੀਗਣ ਸ਼ਾਮਲ ਸਨ। ਇਸ ਅੰਤਮ ਯਾਤਰਾ ਵਿੱਚ ਬਹਾਵਲਪੁਰ ਮਾਰਕਿਟ ਦੇ ਅਧਿਕਾਰੀ ਤੋਂ ਇਲਾਵਾ ਹਲਕਾ ਇੰਚਾਰਜ ਰਾਜ ਖੁਰਾਣਾ ਅਤੇ ਹਰਿਆਣਾ-ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਉੱਘੇ ਵਪਾਰੀ ਅਤੇ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਲੀਡਰ ਸ਼ਾਮਲ ਸਨ। ਸ਼ਾਮ ਲਾਲ ਆਨੰਦ ਸ਼ਹਿਰ ਦੀਆਂ ਕਈ ਪ੍ਰਮੁੱਖ ਹਸਤੀਆਂ ਦੇ ਚੇਅਰਮੈਨ ਸਨ। ਦੁਰਗਾ ਦੇਵੀ ਦੀ ਰਸਮ ਪਗੜੀ ਸੋਮਵਾਰ 14 ਦਸੰਬਰ 2015 ਨੂੰ ਦੁਪਿਹਰ 1 ਤੋਂ 2 ਵਜੇ ਤੱਕ ਬਹਾਵਲਪੁਰ ਭਵਨ ਵਿਖੇ ਹੋਵੇਗੀ।