ਵਿਧਾਇਕ ਅਸ਼ਲੀਲ ਵੀਡੀਓ ਦੇਖਦਾ ਫੜਿਆ ਗਿਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਉੜੀਸਾ ਦੇ ਇੱਕ ਕਾਂਗਰਸੀ ਵਿਧਾਇਕ ਨੂੰ ਸਦਨ ਵਿੱਚ ਇੱਕ ਅਸ਼ਲੀਲ ਵੀਡੀਓ ਦੇਖਣ ਦੇ ਦੋਸ਼ ਵਿੱਚ ਇੱਕ ਹਫਤੇ ਲਈ ਵਿਧਾਨ ਸਭਾ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇੱਕ ਸਥਾਨਿਕ ਟੀ ਵੀ ਚੈੱਨਲ ਨੇ ਇੱਕ ਵੀਡੀਓ ਦਿਖਾਇਆ ਸੀ, ਜਿਸ ਵਿੱਚ ਕਾਂਗਰਸ ਵਿਧਾਇਕ ਨੱਭਾ ਕਿਸ਼ੋਰ ਸਦਨ ਦੀ ਕਾਰਵਾਈ ਦੌਰਾਨ ਆਪਣੇ ਮੋਬਾਇਲ ਫੋਨ 'ਤੇ ਅਸ਼ਲੀਲ ਫਿਲਮ ਦੇਖਦੇ ਫੜੇ ਗਏ ਸਨ। ਵੀਡੀਓ ਜਾਰੀ ਹੋਣ ਤੋਂ ਬਾਅਦ ਬੀਜੂ ਜਨਤਾ ਦਲ ਨੇ ਵਿਧਾਇਕ ਨੂੰ ਸਦਨ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ।
ਸਪੀਕਰ ਨਿਰੰਜਨ ਪੁਜਾਰੀ ਨੇ ਵਿਧਾਇਕ ਨੱਭਾ ਕਿਸ਼ੋਰ ਨੂੰ ਇੱਕ ਹਫਤੇ ਲਈ ਸਦਨ ਦੀ ਕਾਰਵਾਈ 'ਚ ਹਿੱਸਾ ਨਾ ਲੈਣ ਦੀ ਸਜ਼ਾ ਦਿੱਤੀ ਹੈ। ਨੱਭਾ ਕਿਸ਼ੋਰ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।