ਪਿਛਲੇ ਸਾਲ 8 ਹਜ਼ਾਰ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਰਕਾਰ ਨੇ ਸੰਸਦ 'ਚ ਇੱਕ ਲਿਖਤੀ ਜਵਾਬ 'ਚ ਦਸਿਆ ਹੈ ਕਿ ਪਿਛਲੇ ਸਾਲ ਦੇਸ਼ ਅੰਦਰ ਕੋਈ 8 ਹਜ਼ਾਰ ਵਿਦਿਆਰਥੀਆਂ ਨੇ ਆਤਮ ਹੱਤਿਆ ਕੀਤੀ ਅਤੇ ਸਭ ਤੋਂ ਵੱਧ ਮਹਾਂਰਾਸ਼ਟਰ 'ਚ 1191 ਵਿਦਿਆਰਥੀਆਂ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਸਮਰਿਤੀ ਇਰਾਨੀ ਨੇ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਰਾਜ ਸਭਾ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾ ਦਸਿਆ ਕਿ ਸਾਲ 2014 'ਚ ਦੇਸ਼ ਭਰ 'ਚ 8068 ਵਿਦਿਆਰਥੀਆਂ ਨੇ ਆਤਮ ਹੱਤਿਆ ਕੀਤੀ, ਜਦਕਿ 2013 'ਚ ਇਹ ਗਿਣਤੀ 8423 ਅਤੇ 2012 'ਚ 6654 ਰਹੀ ਸੀ।
ਮੰਤਰੀ ਨੇ ਦਸਿਆ ਕਿ ਸੀ ਬੀ ਐਸ ਈ ਨੇ ਵਿਦਿਆਰਥੀਆਂ 'ਚ ਤਣਾਅ ਘੱਟ ਕਰਨ ਲਈ ਕਈ ਕਦਮ ਪੁੱੱਟੇ ਹਨ।
ਅਬਦੁਲ ਬਹਾਦ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਕੌਮੀ ਘੱਟ ਗਿਣਤੀ ਸਿੱਖਿਆ ਸੰਸਥਾ ਕਮਿਸ਼ਨ ਘੱਟ ਗਿਣਤੀ ਦਰਜਾ ਪ੍ਰਾਪਤ ਸਿੱਖਿਆ ਸੰਸਥਾਵਾਂ ਦੀ ਗਿਣਤੀ 2005 'ਚ ਕੇਵਲ 21 ਸੀ, ਜੋ 10 ਸਾਲਾਂ 'ਚ ਵੱਧ ਕੇ 113.84 ਹੋ ਗਈ ਹੈ। ਸਮਰਿਤੀ ਇਰਾਨੀ ਨੇ ਦੱਸਿਆ ਹੈ ਕਿ ਇਸ ਤੋਂ ਇਲਾਵਾ ਸੂਬਾ ਸਰਕਾਰਾਂ ਵੀ ਸਿੱਖਿਆ ਸੰਸਥਾਵਾਂ ਨੂੰ ਘੱਟ ਗਿਣਤੀ ਸੰਸਥਾਵਾਂ ਦਾ ਦਰਜਾ ਦਿੰਦਿਆਂ ਹਨ।