ਚੱਲਦੀ ਟਰੇਨ 'ਚ ਨਬਾਲਗ ਨਾਲ ਸਮੂਹਿਕ ਬਲਾਤਕਾਰ

ਦੇਵਧਰ (ਨਵਾਂ ਜ਼ਮਾਨਾ ਸਰਵਿਸ)
ਝਾਰਖੰਡ ਦੇ ਦੇਵਧਰ ਜ਼ਿਲ੍ਹੇ ਵਿੱਚ ਹਾਵੜਾ-ਅੰਮ੍ਰਿਤਸਰ ਐਕਸਪ੍ਰੈੱਸ 'ਚ ਇੱਕ ਨਬਾਲਗ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਨੇ ਦੱਸਿਆ ਕਿ ਚੱਲਦੀ ਟਰੇਨ 'ਚ ਫੌਜੀ ਡੱਬੇ ਵਿੱਚ ਫੌਜ ਦੇ ਤਿੰਨ ਜਵਾਨਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ, ਜਦੋਂ ਟਰੇਨ ਮਧੂਪੁਰ ਸਟੇਸ਼ਨ ਪੁੱਜੀ। ਇਸ ਮਾਮਲੇ ਵਿੱਚ ਫੌਜ ਦੇ ਇੱਕ ਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਲੜਕੀ ਨੂੰ ਡਾਕਟਰੀ ਜਾਂਚ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜੀ ਆਰ ਪੀ ਅਨੁਸਾਰ ਲੜਕੀ ਨੇ ਹਾਵੜਾ ਤੋਂ ਲੁਧਿਆਣਾ ਜਾਣਾ ਸੀ ਅਤੇ ਗਲਤੀ ਨਾਲ ਉਹ ਟਰੇਨ ਦੇ ਫੌਜੀ ਡੱਬੇ ਵਿੱਚ ਚੜ੍ਹ ਗਈ, ਜਿੱਥੇ ਮੌਜੂਦ ਫੌਜ ਦੇ ਤਿੰਨ ਜਵਾਨਾਂ ਨੇ ਉਸ ਨਾਲ ਦੋਸਤੀ ਕੀਤੀ ਅਤੇ ਫੇਰ ਤਿੰਨਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਪੁਲਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੂਜੇ ਦੋ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਫੌਜੀ ਨੇ ਸਿਰਫ ਇੰਨਾ ਕਿਹਾ ਕਿ ਮਮਲੇ ਦੀ ਜਾਂਚ ਕੀਤੀ ਜਾ ਰਹੀ ਹੈ।