ਉੱਚ ਪੱਧਰੀ ਮੀਟਿੰਗ 'ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਗਣਤੰਤਰ ਦਿਵਸ ਨੂੰ ਲੈ ਕੇ ਦਿੱਲੀ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰੱਖਿਆ ਮੰਤਰੀ ਮਨੋਹਰ ਪਰਿੱਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਹੋਰ ਉੱਚ ਅਧਿਕਾਰੀਆਂ ਨਾਲ ਮਿਲ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪਠਾਨਕੋਟ 'ਚ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਦਿੱਲੀ ਅਤੇ ਹੋਰ ਕਈ ਸ਼ਹਿਰਾਂ 'ਚ ਹਾਈ ਅਲਰਟ ਹੈ। ਨਾਲ ਹੀ ਗਣਤੰਤਰ ਦਿਵਸ ਸਿਰ 'ਤੇ ਹੈ, ਇਸ ਦੇ ਚੱਲਦੇ ਨਾਰਥ ਬਲਾਕ 'ਚ ਇੱਕ ਮੀਟਿੰਗ ਬੁਲਾਈ ਗਈ, ਜਿਸ ਦੀ ਪ੍ਰਧਾਨਗੀ ਖੁਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਅਧਿਕਾਰਤ ਸੂਤਰਾਂ ਦੇ ਮੁਤਾਬਕ ਕਰੀਬ ਇੱਕ ਘੰਟਾ ਚੱਲੀ ਇਸ ਮੀਟਿੰਗ 'ਚ ਦੇਸ਼ ਦੇ ਸੁਰੱਖਿਆ ਤੰਤਰ ਨਾਲ ਜੁੜੇ ਉੱਚ ਅਧਿਕਾਰੀਆਂ ਨੇ ਅੰਦਰੂਨੀ ਸੁਰੱਖਿਆ ਅਤੇ ਇਨ੍ਹਾਂ ਦਿਨਾਂ 'ਚ ਮਿਲੀਆਂ ਖੁਫ਼ੀਆ ਸੂਚਨਾਵਾਂ ਦੇ ਵੱਖ-ਵੱਖ ਪਹਿਲੂਆਂ ਦਾ ਜਾਇਜ਼ਾ ਲਿਆ। ਗਣਤੰਤਰ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਦੇ ਰੂਪ 'ਚ ਫ਼ਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ ਹਿੱਸਾ ਲੈਣਗੇ। ਇਸ ਲਈ ਸਮਾਗਮ ਵਾਲੇ ਸਥਾਨ, ਦਿੱਲੀ ਸਮੇਤ ਸਾਰੇ ਸੰਵੇਦਨਸ਼ੀਲ ਸਥਾਨਾਂ, ਸਰਹੱਦੀ ਖੇਤਰਾਂ ਅਤੇ ਪ੍ਰਮੁੱਖ ਸ਼ਹਿਰੀ ਕੇਂਦਰਾਂ 'ਚ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਮੀਟਿੰਗ 'ਚ ਜ਼ਰੂਰੀ ਆਦੇਸ਼ ਦਿੱਤੇ ਗਏ। ਸੂਤਰਾਂ ਦੀ ਮੰਨੀਏ ਤਾਂ ਮੀਟਿੰਗ 'ਚ ਇੰਟੈਲੀਜੈਂਸ ਬਿਊਰੋ ਅਤੇ ਰਾਅ ਨੇ ਉਨ੍ਹਾਂ ਦੁਆਰਾ ਇਕੱਤਰ ਕੀਤੀ ਗਈ ਜਾਣਕਾਰੀ ਸਾਂਝੀ ਕੀਤੀ, ਜਦ ਕਿ ਰਾਸ਼ਟਰੀ ਜਾਂਚ ਏਜੰਸੀ ਦੇ ਪ੍ਰਮੁੱਖ ਨੇ ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਸੰਬੰਧੀ ਚੱਲ ਰਹੀ ਜਾਂਚ ਦੇ ਬਾਰੇ 'ਚ ਜਾਣਕਾਰੀ ਦਿੱਤੀ।
ਹਾਲ ਹੀ 'ਚ ਮਿਲੀ ਖੁਫ਼ੀਆ ਜਾਣਕਾਰੀ ਦੇ ਮੁਤਾਬਕ ਪਿਛਲੇ ਦਿਨੀਂ ਜੈਸ਼-ਏ-ਮੁਹੰਮਦ ਦੇ 6 ਤੋਂ 10 ਅੱਤਵਾਦੀ ਪੰਜਾਬ ਰਾਹੀਂ ਭਾਰਤ 'ਚ ਦਾਖਲ ਹੋਏ ਸਨ। ਉਨ੍ਹਾਂ 'ਚੋਂ ਜੈਸ਼ ਦੇ 6 ਸ਼ੱਕੀ ਅੱਤਵਾਦੀ ਪਠਾਨਕੋਟ ਏਅਰਬੇਸ 'ਚ ਤਿੰਨ ਦਿਨ ਤੱਕ ਚੱਲੇ ਮੁਕਾਬਲੇ ਦੌਰਾਨ ਮਾਰੇ ਗਏ ਸਨ, ਪ੍ਰੰਤੂ ਅਜੇ ਵੀ ਕੁਝ ਬਾਕੀ ਬਚੇ ਅੱਤਵਾਦੀਆਂ ਦੇ ਇੱਥੇ ਹੋਣ ਦੀ ਸੰਭਾਵਨਾ ਹੈ। ਇਸ ਦੇ ਇਲਾਵਾ ਪੰਜਾਬ ਪੁਲਸ ਤੋਂ ਮਿਲੇ ਇਨ ਪੁੱਟ ਦੇ ਅਨੁਸਾਰ ਅਜਿਹੇ 15 ਅੱਤਵਾਦੀ ਹੋ ਸਕਦੇ ਹਨ, ਜੋ ਅੰਤਰ ਰਾਸ਼ਟਰੀ ਸਰਹੱਦ ਦਾ ਉਲੰਘਣਾ ਕਰਕੇ ਪਾਕਿਸਤਾਨ ਤੋਂ ਭਾਰਤ ਦਾਖਲ ਹੋਏ ਸਨ।
ਗਣਤੰਤਰ ਦਿਵਸ ਸਮਾਰੋਹ ਦੀ ਵੱਧ ਤੋਂ ਵੱਧ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਦਿੱਲੀ 'ਚ ਪਹਿਲਾਂ ਤੋਂ ਹੀ 10,000 ਦੀ ਗਿਣਤੀ 'ਚ ਅਰਧ ਸੈਨਿਕ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਖੁਫ਼ੀਆ ਏਜੰਸੀਆਂ ਤੋਂ ਮਿਲੀ ਇਨਪੁਟ ਦੇ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਏਜੰਸੀਆਂ ਦੇ ਮੁਤਾਬਕ ਅਉੱਚ ਪੱਧਰੀ ਮੀਟਿੰਗ 'ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾੱਤਵਾਦੀ ਇੱਥੋਂ ਜਹਾਜ਼ ਨੂੰ ਅਗਵਾ ਕਰਕੇ ਯਾਤਰੀਆਂ ਨੂੰ ਬੰਧਕ ਬਣਾਉਣ ਵਰਗੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਘਰੇਲੂ ਅਤੇ ਅੰਤਰ-ਰਾਸ਼ਟਰੀ ਉਡਾਣਾਂ 'ਚ ਸੁਰੱਖਿਆ ਦੇ ਪੈਮਾਨੇ ਨੂੰ ਵਧਾਉਣ ਦੇ ਲਈ ਕਿਹਾ ਗਿਆ ਹੈ।
ਕੁਝ ਉਡਾਣਾਂ 'ਚ ਕੁਝ ਯਾਤਰੀਆਂ ਨੂੰ ਮੈਟਲ ਡਿਟੈਕਟਰ ਜਾਂਚ 'ਚੋਂ ਲੰਘਣ ਲਈ ਵੀ ਕਿਹਾ ਜਾ ਰਿਹਾ ਹੈ। ਇਹ ਜਾਂਚ ਨੂੰ ਯਕੀਨੀ ਕਰਨ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ ਕਿ ਕੋਈ ਯਾਤਰੀ ਕਿਸੇ ਵੀ ਤਰ੍ਹਾਂ ਦਾ ਹਥਿਆਰ ਜਾਂ ਰਸਾਇਣ ਲੈ ਕੇ ਜਹਾਜ਼ 'ਚ ਦਾਖ਼ਲ ਤਾਂ ਨਹੀਂ ਹੋ ਰਿਹਾ। ਇਹ ਮੀਟਿੰਗ ਭਾਰਤ ਅਤੇ ਪਾਕਿਸਤਾਨ 'ਚ ਹੋਣ ਵਾਲੀ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਦੇ ਟਲ ਜਾਣ ਅਤੇ ਪਠਾਨਕੋਟ ਹਮਲੇ 'ਤੇ ਪਾਕਿਸਤਾਨ ਐਸ ਆਈ ਟੀ ਦੀ ਭਾਰਤ ਯਾਤਰਾ ਨੂੰ ਹਰੀ ਝੰਡੀ ਦਿੱਤੇ ਜਾਣ ਦੇ ਬਾਅਦ ਬੁਲਾਈ ਗਈ ਹੈ।