Latest News
ਸਿੱਖਿਆ ਵਿਭਾਗ ਵੱਲੋਂ ਪੰਜਵੀਂ ਤੇ ਅੱਠਵੀਂ ਦੀ ਮੁਲਾਂਕਣ ਪ੍ਰੀਖਿਆ ਦੀ ਡੇਟ ਸ਼ੀਟ ਜਾਰੀ

Published on 23 Jan, 2016 11:57 AM.

ਚੰਡੀਗੜ੍ਹ (ਕ੍ਰਿਸ਼ਨ ਗਰਗ)
ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਸੂਬੇ ਵਿੱਚ ਪਹਿਲੀ ਵਾਰ ਪੰਜਵੀਂ ਤੇ ਅੱਠਵੀਂ ਦੇ ਵਿਦਿਆਰਥੀਆਂ ਦੀ ਮੁਲਾਂਕਣ ਪ੍ਰੀਖਿਆ ਲੈਣ ਦੀ ਬਣਾਈ ਯੋਜਨਾ ਨੂੰ ਸਿਰੇ ਚਾੜ੍ਹਦਿਆਂ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਸ.ਸੀ.ਈ.ਆਰ.ਟੀ.) ਨੇ ਇਨ੍ਹਾਂ ਪ੍ਰੀਖਿਆਵਾਂ ਦਾ ਖਾਕਾ ਉਲੀਕ ਕੇ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਵੀਂ ਦੀ ਪ੍ਰੀਖਿਆ 27 ਫਰਵਰੀ 2016 ਤੇ ਅੱਠਵੀਂ ਦੀ ਪ੍ਰੀਖਿਆ 8 ਮਾਰਚ 2016 ਤੋਂ ਸ਼ੁਰੂ ਹੋਵੇਗੀ।
ਸ੍ਰੀ ਕਾਹਲੋਂ ਨੇ ਦੱਸਿਆ ਕਿ ਪੰਜਵੀਂ ਜਮਾਤ ਦੀ ਜਾਰੀ ਡੇਟ ਸ਼ੀਟ ਵਿੱਚ 27 ਫਰਵਰੀ ਨੂੰ ਗਣਿਤ, 29 ਫਰਵਰੀ ਨੂੰ ਅੰਗਰੇਜ਼ੀ, 1 ਮਾਰਚ ਨੂੰ ਵਾਤਾਵਰਣ ਸਿੱਖਿਆ, 2 ਮਾਰਚ ਨੂੰ ਹਿੰਦੀ ਅਤੇ 3 ਮਾਰਚ ਨੂੰ ਪੰਜਾਬੀ ਦਾ ਪੇਪਰ ਹੋਵੇਗਾ।
ਇਸੇ ਤਰ੍ਹਾਂ ਅੱਠਵੀਂ ਦੀ ਜਾਰੀ ਕੀਤੀ ਡੇਟ ਸ਼ੀਟ ਅਨੁਸਾਰ 8 ਮਾਰਚ ਨੂੰ ਗਣਿਤ, 9 ਮਾਰਚ ਨੂੰ ਹਿੰਦੀ, 10 ਮਾਰਚ ਨੂੰ ਸਾਇੰਸ, 14 ਮਾਰਚ ਨੂੰ ਅੰਗਰੇਜ਼ੀ, 15 ਮਾਰਚ ਨੂੰ ਪੰਜਾਬੀ ਅਤੇ 16 ਮਾਰਚ ਨੂੰ ਸਮਾਜਿਕ ਸਿੱਖਿਆ ਦਾ ਪੇਪਰ ਹੋਵੇਗਾ। ਉਨ੍ਹਾਂ ਕਿਹਾ ਕਿ ਐੱਸ.ਸੀ.ਈ.ਆਰ.ਟੀ. ਵੱਲੋਂ ਲਈ ਜਾ ਰਹੀ ਇਸ ਮੁਲਾਂਕਣ ਪ੍ਰੀਖਿਆ ਲਈ ਸਭ ਤਿਆਰੀ ਮੁਕੰਮਲ ਕਰ ਲਈ ਗਈ ਹੈ।
ਸ੍ਰੀ ਕਾਹਲੋਂ ਨੇ ਦੱਸਿਆ ਕਿ ਪੰਜਵੀਂ ਦੀ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ ਸਾਢੇ 12 ਵਜੇ ਤੱਕ ਹੋਵੇਗਾ, ਜਦੋਂ ਕਿ ਅੱਠਵੀਂ ਦੀ ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਡੇਟ ਸ਼ੀਟ ਵਿੱਚ ਜਾਰੀ ਸ਼ਡਿਊਲ ਵਾਲੀਆਂ ਵਿਸ਼ੇਸ਼ ਪ੍ਰੀਖਿਆਵਾਂ ਨੂੰ ਛੱਡ ਕੇ ਬਾਕੀ ਵਿਸ਼ੇ ਦਾ ਮੁਲਾਂਕਣ ਸਕੂਲ ਮੁਖੀ ਪਹਿਲਾਂ ਵਾਂਗ ਕਰਨਗੇ ਤਾਂ ਜੋ 31 ਮਾਰਚ ਤੱਕ ਨਤੀਜਾ ਐਲਾਨਿਆ ਜਾ ਸਕੇ।

1687 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper