ਪੰਜਾਬ ਮੰਤਰੀ ਮੰਡਲ; ਹਰੇਕ ਨੂੰ ਘਰ ਮੁਹੱਈਆ ਕਰਾਉਣ ਲਈ ਅਥਾਰਟੀ ਕਾਇਮ

ਪੰਜਾਬ ਮੰਤਰੀ ਮੰਡਲ ਨੇ ਅੱਜ ਹਰੇਕ ਨਾਗਰਿਕ ਨੂੰ ਘਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ 'ਪੰਜਾਬ ਰਾਜ ਐਫੋਰਡਏਬਲ ਹਾਊਸਿੰਗ ਡਿਵੈੱਲਪਮੈਂਟ ਅਥਾਰਟੀ' ਕਾਇਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਕਾਲਾ ਧਨ; ਸਰਕਾਰ ਨੇ ਨਾਂਅ ਦੱਸਣ ਤੋਂ ਪੱਲਾ ਝਾੜਿਆ

ਕੇਂਦਰ ਸਰਕਾਰ ਨੇ ਵਿਦੇਸ਼ੀ ਬੈਂਕਾਂ ਵਿੱਚ ਕਾਲਾ ਧਨ ਜਮ੍ਹਾਂ ਕਰਾਉਣ ਵਾਲੇ ਖਾਤਾਧਾਰਕਾਂ ਦੇ ਨਾਂਅ ਹਾਲ ਦੀ ਘੜੀ ਜਨਤਕ ਕਰਨ ਤੋਂ ਇਨਕਾਰ ਕੀਤਾ ਹੈ। ਰਾਜ ਸਭਾ ਵਿੱਚ ਕਾਲੇ ਧਨ 'ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਹੋਣ ਤੋਂ ਬਾਅਦ ਹੀ ਵਿਦੇਸ਼ੀ ਖਾਤਾ ਧਾਰਕਾਂ ਦੇ ਨਾਂਅ ਜਨਤਕ ਕੀਤੇ ਜਾਣਗੇ।

ਸਾਰਕ ਸੰਮੇਲਨ ਨੂੰ ਚੜ੍ਹੀ ਭਾਰਤ-ਪਾਕਿ ਕੁੜੱਤਣ

ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਈ ਕੁੜੱਤਣ ਕਾਰਨ ਕਾਠਮੰਡੂ 'ਚ ਹੋਏ ਸਾਰਕ ਸੰਮੇਲਨ ਨੂੰ ਵੀ ਗ੍ਰਹਿਣ ਲੱਗ ਗਿਆ। ਤਿੰਨ ਘੰਟੇ ਦੇ ਇਸ ਸੰਮੇਲਨ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੇ ਹੱਥ ਤਾਂ ਕੀ ਮਿਲਾਉਣਾ ਸੀ, ਇੱਕ ਦੂਸਰੇ ਦਾ ਹਾਲਚਾਲ ਤੱਕ ਵੀ ਨਾ ਪੁੱਛਿਆ।

ਪਾਕਿ 'ਚ 26/11 ਦੀ ਸੁਣਵਾਈ ਕਾਫੀ ਮੱਠੀ : ਰਾਜਨਾਥ

ਮੁੰਬਈ 'ਚ 2008 ਦੇ ਮੁੰਬਈ ਅੱਤਵਾਦੀ ਹਮਲੇ ਦੀ 8ਵੀਂ ਬਰਸੀ ਮੌਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਮਾਮਲੇ ਦੀ ਸੁਣਵਾਈ ਕਾਫੀ ਮੱਠੀ ਰਫਤਾਰ 'ਚ ਹੋਣ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਮੰਗ ਕੀਤੀ ਕਿ ਸਾਜ਼ਿਸ਼ਕਾਰਾਂ ਨੂੰ ਛੇਤੀ ਸਜ਼ਾ ਸੁਣਾਈ ਜਾਵੇ।

ਫਰਗੂਸਨ ਸ਼ਹਿਰ 'ਚ ਪ੍ਰਦਰਸ਼ਨਕਾਰੀ ਮੁੜ ਸੜਕਾਂ 'ਤੇ ਉਤਰੇ

ਅਮਰੀਕਾ ਦੇ ਦੰਗਿਆਂ ਤੋਂ ਪ੍ਰਭਾਵਿਤ ਫਰਗੂਸਨ ਸ਼ਹਿਰ ਵਿੱਚ ਪ੍ਰਦਰਸ਼ਨਕਾਰੀ ਮੁੜ ਸੜਕਾਂ 'ਤੇ ਉਤਰ ਆਏ ਹਨ। ਇਹ ਲੋਕ 18 ਸਾਲਾ ਕਾਲੇ ਯੁਵਕ ਦੇ ਕਤਲ ਦੇ ਸੰਬੰਧ ਵਿੱਚ ਗੋਰੇ ਪੁਲਸ ਅਫਸਰ ਵਿਰੁੱਧ ਅਦਾਲਤ ਵੱਲੋਂ ਮੁਕੱਦਮਾ ਨਾ ਚਲਾਏ ਜਾਣ ਦੇ ਫੈਸਲੇ ਤੋਂ ਬਾਅਦ ਮੁੜ ਸੜਕਾਂ 'ਤੇ ਆ ਗਏ ਹਨ।

ਪੰਜਾਬੀ 'ਵਰਸਿਟੀ ਦੇ ਵਿਦਿਆਰਥੀਆਂ ਦੀ ਭੁੱਖ ਹੜਤਾਲ ਜਾਰੀ

ਪੰਜਾਬੀ 'ਵਰਸਿਟੀ ਪਟਿਆਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਦਿਆਰਥੀ ਸੰਘਰਸ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਵਿਚ ਖੁਸ਼ੀ ਹੈ। ਇਸ ਬਾਰੇ ਏ. ਆਈ. ਐੱਸ. ਐੱਫ., ਐੱਸ. ਐੱਫ. ਆਈ. ਅਤੇ ਪੁਰਸਾ ਦੇ ਆਗੂਆਂ ਸੁਮੀਤ ਸ਼ੰਮੀ, ਹਰਿੰਦਰ ਬਾਜਵਾ ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਨੂੰ ਕੱਲ੍ਹ ਤੋਂ ਹੀ ਲਾਗੂ ਹੋਣੀਆਂ ਸ਼ੁਰੂ ਹੋ ਗਈਆਂ ਸਨ।

ਕੌਮਾਂਤਰੀ ਗਰੋਹ ਦਾ ਪਰਦਾਫਾਸ਼, 5 ਗ੍ਰਿਫਤਾਰ

105 ਕਰੋੜ ਰੁਪਏ ਮੁੱਲ ਦੀ 21 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਕਾਊਂਟਰ ਇੰੰਟੈਲੀਜੈਂਸ ਨੇ ਸਮਗਲਰਾਂ ਦੇ ਇੱਕ ਅਜਿਹੇ ਕੌਮਾਂਤਰੀ ਗਰੋਹ ਨੂੰ ਬੇਨਕਾਬ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ

ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ ਵਾਧੇ ਦਾ ਮੁੱਦਾ ਰਾਜ ਸਭਾ 'ਚ ਉਠਿਆ

ਟੀ ਬੀ ਅਤੇ ਏਡਜ਼ ਸਮੇਤ ਕਈ ਬਿਮਾਰੀਆਂ ਦੀਆਂ 108 ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਮੁਕਤ ਕੀਤੇ ਜਾਣ ਤੋਂ ਬਾਅਦ ਜੀਵਨ ਰੱਖਿਅਕ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ ਕਈ ਗੁਣਾ ਵਾਧੇ ਕਾਰਨ ਲੋਕਾਂ ਨੂੰ ਆ ਰਹੀਆਂ ਕਠਿਨਾਈਆਂ ਵੱਲ ਧਿਆਨ ਦਿਵਾਉਂਦਿਆਂ ਵਿਰੋਧੀ ਦਲਾਂ ਨੇ ਰਾਜ ਸਭਾ 'ਚ ਸਰਕਾਰ ਤੋਂ ਇਸ ਮੁੱਦੇ ਬਾਰੇ ਬਿਆਨ-ਚਰਚਾ ਦੀ ਮੰਗ ਕੀਤੀ

ਕਾਂਗਰਸ ਦੀ ਫ਼ੁੱਟ ਹੋਈ ਜੱਗ-ਜ਼ਾਹਰ

ਅੱਜ ਦੀ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੰਦਰਜੀਤ ਸਿੰਘ ਜ਼ੀਰਾ ਦੀ ਅਗਵਾਈ ਵਿੱਚ ਕੀਤੀ ਗਈ ਵਰਕਰ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਆਗੂਆਂ ਨੇ ਮੁਕੰਮਲ ਬਾਈਕਾਟ ਕੀਤਾ।

ਪੈਟਰੋਲ ਤੇ ਡੀਜ਼ਲ ਹੋ ਸਕਦੈ 2 ਰੁਪਏ ਸਸਤਾ

ਆਮ ਆਦਮੀ ਲਈ ਰਾਹਤ ਦੀ ਖਬਰ ਹੈ। ਆਉਣ ਵਾਲੇ ਦਿਨਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਸੰਭਵ ਹੈ। ਸੂਤਰਾਂ ਨੇ ਦੱਸਿਆ ਕਿ ਤੇਲ ਕੀਮਤਾਂ 'ਚ ਦੋ ਰੁਪਏ ਦੀ ਕਮੀ ਕੀਤੀ ਜਾ ਸਕਦੀ ਹੈ।

News Desk

ਰਾਸ਼ਟਰੀ

ਕੇਜਰੀਵਾਲ ਵੱਲੋਂ ਰੁੱਸਿਆਂ ਨੂੰ ਮਨਾਉਣ ਦੇ ਯਤਨ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਦੇ ਯਤਨ ਤੇਜ਼ ਕਰਦਿਆਂ ਕਿਹਾ ਹੈ ਕਿ ਪਾਰਟੀ ਦੇ ਆਗੂ ਯੋਗਿੰਦਰ ਯਾਦਵ ਉਨ੍ਹਾ ਦੇ ਦੋਸਤ ਹਨ ਅਤੇ ਉਨ੍ਹਾਂ ਨੇ ਮਹੱਤਵਪੂਰਨ ਸਵਾਲ ਉਠਾਏ ਹਨ। ਉਨ੍ਹਾ ਕਿਹਾ ਕਿ ਪਾਰਟੀ ਦੀ ਆਗੂ ਸ਼ਾਜੀਆ ਇਲਮੀ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

More »

E-Paper

Punjab News

Popular News

ਰਾਹੁਲ ਨੇ ਪੁੱਛਿਆ; ਕੀ ਅੱਛੇ ਦਿਨ ਆ ਗਏ

ਕਾਮਾਗਾਟਾ ਮਾਰੂ ਸ਼ਤਾਬਦੀ 'ਤੇ ਕੈਨੇਡਾ ਜਾਰੀ ਕਰੇਗਾ ਡਾਕ ਟਿਕਟ

ਪਤਨੀ ਨੂੰ ਪਤੀ ਦੀ ਤਨਖ਼ਾਹ ਜਾਨਣ ਦਾ ਅਧਿਕਾਰ : ਸੀ ਆਈ ਸੀ