ਨਵੀਂ ਦਿੱਲੀ : ਵਾਤਵਰਣ ਕਾਰਕੁਨ ਸੋਨਮ ਵਾਂਗਚੁਕ ਨੇ ਕਿਹਾ ਹੈ ਕਿ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਸੰਸਥਾਪਕਾਂ ਦੀਆਂ ਸਿਆਸੀ ਇੱਛਾਵਾਂ ਹਨ, ਜਿਸ ਦਾ ਮੁਲਾਂਕਣ ਉਨ੍ਹਾਂ ਦਿੱਲੀ ਵਿੱਚ ਜੰਤਰ-ਮੰਤਰ ਪ੍ਰਦਰਸ਼ਨ ਦੌਰਾਨ ਕੀਤਾ ਸੀ। ਹਾਲਾਂ ਕਿ ਵਾਂਗਚੁਕ ਨੇ ਕਿਹਾ ਕਿ ਸਿਆਸੀ ਇੱਛਾਵਾਂ ਰੱਖਣਾ ਗਲਤ ਨਹੀਂ ਅਤੇ ਉਹ ਹੋਰ ਨੌਜਵਾਨ ਨੇਤਾਵਾਂ ਨੂੰ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹੁੰਦੇ ਜਾਂ ਆਪਣੀਆਂ ਖੁਦ ਦੀਆਂ ਪਾਰਟੀਆਂ ਬਣਾਉਂਦੇ ਦੇਖਣਾ ਚਾਹੁਣਗੇ।
ਵਾਂਗਚੁਕ ਨੇ ਕਿਹਾ ਕਿ ਸੀ ਜੇ ਪੀ ਦੇ ਸੰਸਥਾਪਕ ਸੰਤ ਨਹੀਂ ਹਨ ਅਤੇ ਉਨ੍ਹਾ ਨੂੰ ਯਕੀਨ ਹੈ ਕਿ ਉਨ੍ਹਾਂ ਕੋਲ ਸਿਆਸੀ ਇੱਛਾਵਾਂ ਹਨ, ਜੋ ਕਿ ਕੋਈ ਬੁਰੀ ਗੱਲ ਨਹੀਂ। ਪ੍ਰਖਰ ਗੁਪਤਾ ਨਾਲ ਇੱਕ ਪੋਡਕਾਸਟ ਵਿੱਚ 59 ਸਾਲਾ ਵਾਂਗਚੁਕ ਨੇ ਕਿਹਾ ਕਿ ਜਦੋਂ ਉਹ ਵਿਦਿਆਰਥੀ ਅੰਦੋਲਨ ਵਿੱਚ ਸ਼ਾਮਲ ਹੋਇਆ, ਤਾਂ ਉਸ ਨੂੰ ਬਹੁਤ ਸਾਰੇ ਆਲੋਚਕਾਂ ਨੇ ਦੱਸਿਆ ਕਿ ਸੀ ਜੇ ਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਆਮ ਆਦਮੀ ਪਾਰਟੀ ਤੋਂ ਆਏ ਸਨ, ਪਰ ਇਸ ਨੇ ਉਸ ਨੂੰ ਪਰੇਸ਼ਾਨ ਨਹੀਂ ਕੀਤਾ, ਕਿਉਂਕਿ ਪਹਿਲਾਂ ਕਿਸੇ ਸਿਆਸੀ ਪਾਰਟੀ ਨਾਲ ਕੰਮ ਕਰਨ ਵਿੱਚ ਕੁਝ ਵੀ ਗਲਤ ਨਹੀਂ। ਵਾਂਗਚੁਕ ਨੇ ਸੀ ਜੇ ਪੀ ਨੂੰ ਵਿਦਿਆਰਥੀ ਅੰਦੋਲਨ ਨੂੰ ਕੋਈ ਸਿਆਸੀ ਰੰਗ ਨਾ ਦੇਣ ਲਈ ਕਿਹਾ। ਧਰਮਿੰਦਰ ਪ੍ਰਧਾਨ ਨੂੰ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਲਈ ਲਗਭਗ ਦੋ ਮਹੀਨੇ ਚੱਲੇ ਵਿਰੋਧ ਪ੍ਰਦਰਸ਼ਨ ਦੌਰਾਨ ਦੀਪਕੇ, ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨਾਲ ਨੇੜਿਓਂ ਕੰਮ ਕਰਨ ਵਾਲੇ ਵਾਂਗਚੁਕ ਨੇ ਕਿਹਾ ਕਿ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਭਵਿੱਖ ਵਿੱਚ ਉਨ੍ਹਾਂ ਦੀਆਂ ਸਿਆਸੀ ਇੱਛਾਵਾਂ ਹੋ ਸਕਦੀਆਂ ਹਨ, ਪਰ ਹੁਣ ਲਈ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪਲੇਟਫਾਰਮ ਦੀ ਵਰਤੋਂ ਕਿਸੇ ਵੀ ਪਾਰਟੀ ਦੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਨਾ ਕੀਤੀ ਜਾਵੇ। ਉਨ੍ਹਾ ਕਿਹਾ ਕਿ ਉਹ ਖੁਸ਼ ਹਨ ਕਿ ਉਹ ਇਸ ‘ਤੇ ਡਟੇ ਰਹੇ। ਵਾਂਗਚੁਕ ਨੇ ਕਿਹਾ, ‘ਜਦੋਂ ਮੈਂ ਉਸ ਸਟੇਜ ‘ਤੇ ਸੀ, ਮੈਂ ਉਨ੍ਹਾਂ ਨੂੰ ਕਹਿੰਦਾ ਰਿਹਾ ਕਿ ਤੁਹਾਡੇ ਵਿੱਚੋਂ ਕਿਸੇ ਦੀਆਂ ਵੀ ਸਿਆਸੀ ਇੱਛਾਵਾਂ ਹੋ ਸਕਦੀਆਂ ਹਨ ਅਤੇ ਅਸਲ ਵਿੱਚ ਨੌਜਵਾਨ ਅਤੇ ਉਭਰ ਰਹੇ ਨੇਤਾ ਹੋਣਾ ਇੱਕ ਚੰਗੀ ਗੱਲ ਹੈ, ਪਰ ਇਸ ਪਲੇਟਫਾਰਮ ਦੀ ਪਵਿੱਤਰਤਾ ਬਣਾਈ ਰੱਖੋ। ਇਸ ਨੂੰ ਨਿਰਪੱਖ, ਗੈਰ- ਸਿਆਸੀ ਅਤੇ ਇੱਕ ਦਬਾਅ ਸਮੂਹ ਰੱਖੋ, ਕਿਉਂਕਿ ਇਸ ਤਰ੍ਹਾਂ ਤੁਸੀਂ ਬਹੁਤ ਕੁਝ ਪ੍ਰਾਪਤ ਕਰਨ ਦੇ ਯੋਗ ਹੋਵੋਗੇ।’ ਉਸ ਨੇ ਕਿਹਾ ਸਿਆਸੀ ਇੱਛਾਵਾਂ ਰੱਖਣਾ ਇਕ ਬਹੁਤ ਆਮ ਗੱਲ ਹੈ, ਪਰ ਜੇਕਰ ਤੁਸੀਂ ਮੁੱਦਿਆਂ ਨੂੰ ਚੁੱਕ ਕੇ ਆਪਣਾ ਕੈਰੀਅਰ ਸ਼ੁਰੂ ਕਰਦੇ ਹੋ, ਤਾਂ ਮੈਨੂੰ ਲੱਗਦਾ ਹੈ ਕਿ ਇਹ ਇੱਕ ਚੰਗੀ ਗੱਲ ਹੈ।





