ਉਸਮਾਨ ਖਵਾਜਾ ਨੂੰ ਝਾੜ

0
196

ਸਿਡਨੀ : ਆਸਟਰੇਲੀਆਈ ਬੱਲੇਬਾਜ਼ ਉਸਮਾਨ ਖਵਾਜਾ ਨੂੰ ਗਾਜ਼ਾ ’ਚ ਫਲਸਤੀਨੀਆਂ ਦੇ ਸਮਰਥਨ ’ਚ ਪਾਕਿਸਤਾਨ ਖਿਲਾਫ ਪਹਿਲੇ ਟੈਸਟ ਦੌਰਾਨ ਬਾਂਹ ’ਤੇ ਕਾਲੀ ਪੱਟੀ ਬੰਨ੍ਹਣ ’ਤੇ ਆਈ ਸੀ ਸੀ ਨੇ ਝਾੜ ਪਾਈ ਹੈ। ਆਈ ਸੀ ਸੀ ਦੇ ਨਿਯਮਾਂ ਦੇ ਤਹਿਤ ਕਿ੍ਰਕਟਰ ਕੌਮਾਂਤਰੀ ਮੈਚਾਂ ਦੌਰਾਨ ਕੋਈ ਸਿਆਸੀ, ਧਾਰਮਿਕ ਜਾਂ ਨਸਲੀ ਸੰਦੇਸ਼ ਨਹੀਂ ਦਿਖਾ ਸਕਦੇ। ਪਾਕਿਸਤਾਨ ’ਚ ਜਨਮੇ ਖਵਾਜਾ ਆਸਟਰੇਲੀਆ ਲਈ ਟੈਸਟ ਖੇਡਣ ਵਾਲੇ ਪਹਿਲੇ ਮੁਸਲਿਮ ਕਿ੍ਰਕਟਰ ਹਨ। ਆਈ ਸੀ ਸੀ ਦੇ ਬੁਲਾਰੇ ਨੇ ਕਿਹਾ-ਉਸਮਾਨ ਨੇ ਕਿ੍ਰਕਟ ਆਸਟਰੇਲੀਆ ਅਤੇ ਆਈ ਸੀ ਸੀ ਤੋਂ ਇਜਾਜ਼ਤ ਲਏ ਬਿਨਾਂ ਨਿੱਜੀ ਸੰਦੇਸ਼ (ਬਾਂਹ ’ਤੇ ਕਾਲੀ ਪੱਟੀ) ਦਿੱਤਾ ਸੀ। ਉਸ ਨੂੰ ਉਸ ਦੇ ਪਹਿਲੇ ਅਪਰਾਧ ਲਈ ਝਾੜ ਪਾਈ ਗਈ ਹੈ ਤੇ ਮੁੜ ਕਰਨ ’ਤੇ ਸਜ਼ਾ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here