ਨਵੀਂ ਦਿੱਲੀ : ਨਾਗਮਣੀ ਦੇ ਪੰਨਿਆਂ ਨੂੰ ਰੇਖਾ ਚਿੱਤਰਾਂ ਨਾਲ ਸਜਾਉਣ ਵਾਲੇ ਚਿੱਤਰਕਾਰ ਇਮਰੋਜ਼ (98) ਦਾ ਮੁੰਬਈ ਵਿਖੇ ਸ਼ੁੱਕਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਕਾਫੀ ਦਿਨਾਂ ਤੋਂ ਬਿਮਾਰ ਸਨ ਤੇ ਉਹ ਅੰਮਿ੍ਰਤਾ ਪ੍ਰੀਤਮ ਦੀ ਨੂੰਹ ਅਲਕਾ ਕੋਲ ਕਈ ਸਾਲਾਂ ਤੋਂ ਰਹਿ ਰਹੇ ਸਨ। ਮੁੰਬਈ ਉਨ੍ਹਾ ਕੋਲ ਗਈ ਲੇਖਿਕਾ ਅੰਮੀਆ ਕੰਵਰ ਨੇ ਦੱਸਿਆ ਕਿ ਇਮਰੋਜ਼ ਨੂੰ ਕੁਝ ਸਮਾਂ ਪਹਿਲਾਂ ਮੁੰਬਈ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਤੇ ਉਹ ਫੂਡ ਨਾਲੀ ਨਾਲ ਖਾਣਾ ਲੈ ਰਹੇ ਸਨ। ਇਮਰੋਜ਼ ਨੇ ਅੱਖਰਕਾਰੀ ਤੇ ਕਿਤਾਬਾਂ ਦੇ ਟਾਈਟਲ ਬਣਾਉਣ ਲਈ ਵੱਖਰੀ ਸ਼ੈਲੀ ਵਿਕਸਤ ਕੀਤੀ ਅਤੇ ਪੰਜਾਬੀ, ਹਿੰਦੀ, ਉਰਦੂ ਦੀਆਂ ਅਨੇਕਾਂ ਕਿਤਾਬਾਂ ਦੇ ਟਾਈਟਲ ਤਿਆਰ ਕੀਤੇ।