ਚੰਡੀਗੜ੍ਹ : ਭਾਜਪਾ ਨੇ ਦੇਸ਼ ਵਿੱਚ ‘ਇੱਕ ਰਾਸ਼ਟਰ-ਇੱਕ ਚੋਣ’ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਿਆਂ ਬੁੱਧਵਾਰ ਪੰਜਾਬ ਵਿੱਚ ਵੀ ਇਸ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਚੰਡੀਗੜ੍ਹ ਸਥਿਤ ਭਾਜਪਾ ਦਫਤਰ ਵਿੱਚ ਮੁਹਿੰਮ ਦੇ ਕਨਵੀਨਰ ਐੱਸ ਐੱਸ ਚੰਨੀ ਅਤੇ ਕੋ-ਕਨਵੀਨਰ ਪਰਮਪਾਲ ਕੌਰ ਨੇ ਇਸ ਮੁਹਿੰਮ ਦੇ ਗੀਤ ਨੂੰ ਰਿਲੀਜ਼ ਕੀਤਾ। ਚੰਨੀ ਨੇ ਕਿਹਾ ਕਿ ‘ਇੱਕ ਰਾਸ਼ਟਰ-ਇੱਕ ਚੋਣ’ ਲਾਗੂ ਹੋ ਜਾਂਦੀ ਹੈ ਤਾਂ ਸਰਕਾਰ ਦੇ ਰੁਪਏ ਅਤੇ ਤੰਤਰ ਦੀ ਬੱਚਤ ਕੀਤੀ ਜਾ ਸਕੇਗੀ। ਖੇਤਰੀ ਪਾਰਟੀਆਂ ਵੱਲੋਂ ਇਸ ਮੁਹਿੰਮ ਨੂੰ ਲੈ ਕੇ ਉੱਠ ਰਹੇ ਖਦਸ਼ੇ ਬਿਲਕੁਲ ਗਲਤ ਹਨ, ਜਦੋਂ ਕਿ ਇਹ ਫੈਸਲਾ ਦੇਸ਼ ਦੀ ਭਲਾਈ ਲਈ ਲਿਆ ਜਾ ਰਿਹਾ ਹੈ।