ਮੁੰਬਈ : ਸਾਬਕਾ ਕੇਂਦਰੀ ਮੰਤਰੀ ਸਿਮਰਤੀ ਈਰਾਨੀ, ਜਿਹੜੀ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਅਮੇਠੀ ਹਲਕੇ ਤੋਂ ਕਾਂਗਰਸ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਤੋਂ ਹਾਰ ਗਈ ਸੀ, ਟੀ ਵੀ ਸੀਰੀਅਲ ‘ਕਿਉਕਿ ਸਾਸ ਭੀ ਕਭੀ ਬਹੂ ਥੀ’ ਦੇ ਨਵੇਂ ਸੀਜ਼ਨ ਵਿੱਚ ਨਜ਼ਰ ਆਏਗੀ। ਹਾਲਾਂਕਿ ਕਹਾਣੀ ਈਰਾਨੀ ਦੇ ਕਿਰਦਾਰ ਦੀ ਨਹੀਂ ਹੋਵੇਗੀ, ਨਵੇਂ ਚਿਹਰੇ ਕਹਾਣੀ ਨੂੰ ਅੱਗੇ ਵਧਾਉਣਗੇ।



