ਮਿੰਨੀ ਬੱਸ ਪਲਟਣ ਨਾਲ 9 ਮੌਤਾਂ

0
72

ਹੁਸ਼ਿਆਰਪੁਰ/ਗੁਰਦਾਸਪੁਰ (ਓ ਪੀ ਰਾਣਾ,
ਬੀ ਐੱਸ ਸੈਣੀ/ਜਨਕ ਮਹਾਜਨ)
ਦਸੂਹਾ-ਹਾਜੀਪੁਰ ਰੋਡ ’ਤੇ ਪੈਂਦੇ ਪਿੰਡ ਸਗਰਾਂ ਵਿਖੇ ਸੋਮਵਾਰ ਸਵੇਰੇ ਕਰੀਬ 10 ਵਜੇ ਤਲਵਾੜਾ ਤੋਂ ਦਸੂਹਾ ਵੱਲ ਨੂੰ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਮਿੰਨੀ ਬੱਸ ਕਾਰ ਨੂੰੰ ਓਵਰਟੇਕ ਕਰਦੀ ਹਾਦਸਾ ਗ੍ਰਸਤ ਹੋ ਗਈ। ਨਤੀਜੇ ਵਜੋਂ ਬੱਚੀ ਸਣੇ 9 ਸਵਾਰੀਆਂ ਦੀ ਮੌਤ ਹੋ ਗਈ। 33 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਵਿਧਾਇਕ ਕਰਮਬੀਰ ਸਿੰਘ ਘੁੰਮਣ ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਹਰੇਕ ਮਿ੍ਰਤਕ ਦੇ ਪਰਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਜ਼ਖਮੀਆਂ ਨੂੰ ਨਿਯਮਾਂ ਅਨੁਸਾਰ ਮੁਆਵਜ਼ਾ ਵੀ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਇਲਾਜ ਪੂਰੀ ਤਰ੍ਹਾਂ ਮੁਫਤ ਕੀਤਾ ਜਾ ਰਿਹਾ ਹੈ।
ਸਿਵਲ ਹਸਪਤਾਲ ਦਸੂਹਾ ਦੇ ਐੱਸ ਐੱਮ ਓ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਮਿ੍ਰਤਕਾਂ ਦੀ ਪਛਾਣ ਰਾਜੂ ਬਾਲਾ (5) ਵਾਸੀ ਬੁੱਢਾਬੜ, ਲਵ ਕੁਮਾਰ (50) ਵਾਸੀ ਘੱਟੀ, ਨਾਰੀ, ਕਾਂਗੜਾ (ਹਿਮਾਚਲ ਪ੍ਰਦੇਸ਼), ਗੁਰਮੀਤ ਰਾਮ (65) ਵਾਸੀ ਹਲੇੜ, ਸਤਵਿੰਦਰ ਕੌਰ (55) ਵਾਸੀ ਜਲਾਲ ਚੱਕ, ਬਲਬੀਰ ਕੌਰ (60) ਵਾਸੀ ਦਸਮੇਸ਼ ਨਗਰ ਦਸੂਹਾ, ਸੰਜੀਵ ਕੁਮਾਰ (30) ਵਾਸੀ ਨਵੀਂਆਂ ਬਾਗੜੀਆਂ ਭੈਣੀ ਮੀਆਂ ਖਾਨ, ਗੁਰਦਾਸਪੁਰ, ਮੀਨਾ (30) ਵਾਸੀ ਬੁੱਢਾਬੜ, ਅਣਪਛਾਤਾ ਵਿਅਕਤੀ (50) ਤੇ ਸੁਬਾਗ ਰਾਣੀ (55) ਵਾਸੀ ਸਹੋੜਾ ਵਜੋਂ ਹੋਈ ਹੈ।
ਉਨ੍ਹਾ ਦੱਸਿਆ ਕਿ ਜ਼ਖਮੀਆਂ ਵਿਚ ਮਹਿੰਦਰ ਸਿੰਘ (69) ਵਾਸੀ ਕਾਠਗੜ੍ਹ, ਸਾਹਿਲ ਮਿਨਹਾਸ (22) ਸਿੰਘਵਾਲ, ਸ਼ੀਤਲ (29) ਵਾਸੀ ਸੁਗਿਆਲ, ਰਿਤਿਕਾ ਠਾਕੁਰ (35) ਵਾਸੀ ਨਿੱਕੂ ਚੱਕ, ਰਿਤੇਸ਼ (48) ਵਾਸੀ ਸਵਾਰ, ਗੁਰਦੀਪ ਸਿੰਘ (35) ਵਾਸੀ ਦਾਲੋਵਾਲ, ਤਿਲਕ ਰਾਜ (55) ਵਾਸੀ ਸਿਪਰੀਆਂ, ਤਾਨਵੀ (17) ਵਾਸੀ ਹਾਜੀਪੁਰ, ਨੀਲਮ ਕੁਮਾਰ ਵਾਸੀ ਲੁਧਿਆੜ, ਸੁਖਵਿੰਦਰ (50) ਵਾਸੀ ਸਹੋੜਾ, ਨੀਰਜ ਚੌਧਰੀ (47) ਵਾਸੀ ਭੰਬੂਤਾੜ, ਨੀਲਮ (45) ਵਾਸੀ ਬਜੀਰਾ, ਪਿ੍ਰੰਸ (16) ਵਾਸੀ ਘੋਗਰਾ, ਸੁਰਿੰਦਰ ਸਿੰਘ (46) ਵਾਸੀ ਸਿੱਪੂ ਚੱਕ, ਮਮਤਾ (37) ਵਾਸੀ ਦਾਲੋਵਾਲ, ਕਵਿਸ਼ (6) ਦਾਲੋਵਾਲ, ਪ੍ਰੀਤੀ (9) ਵਾਸੀ ਦਾਲੋਵਾਲ, ਰੀਨਾ ਦੇਵੀ (29) ਹਾਜੀਪੁਰ, ਮਨੀਸ਼ (19) ਵਾਸੀ ਬੁੱਢਾਬੜ, ਪ੍ਰੀਤੀ ਰਾਣੀ (30) ਵਾਸੀ ਹਾਜੀਪੁਰ, ਵਿਕਰਮ ਸਿੰਘ (35) ਵਾਸੀ ਭੋਲ ਕਲੋਤਾ, ਮੁਹੰਮਦ ਦੀਨ (41) ਵਾਸੀ ਪਠਾਨਕੋਟ, ਅਰਵਿੰਦ ਕੁਮਾਰ (39) ਵਾਸੀ ਪੰਖੂ, ਸ਼ਫੀ (32) ਵਾਸੀ ਬੁੱਢਾਬੜ, ਆਸ਼ੀਸ਼ ਕੁਮਾਰ (28) ਵਾਸੀ ਝਿੰਗੜਵਾਂ, ਤਿ੍ਰਪਤਾ ਦੇਵੀ (65) ਵਾਸੀ ਬਿੱਸੋ ਚੱਕ, ਨੀਤੂ ਬਾਲਾ (42) ਬਿੱਸੋ ਚੱਕ, ਪੂਜਾ (37) ਵਾਸੀ ਸਮਰਾਲਾ ਚੱਕ, ਨੀਲਮ (29) ਵਾਸੀ ਹਾਜੀਪੁਰ, ਰਾਜ ਰਾਣੀ (55) ਵਾਸੀ ਸਹੀਰਾ, ਸੰਜੀਵ ਸਿੰਘ (45) ਵਾਸੀ ਚਕਰਾਲ ਅਤੇ ਖੁਸ਼ੀ ਮਹਿਤਾ ਸ਼ਾਮਲ ਹਨ।