‘ਧੁਰੰਧਰ’ ਨੇ ਰਿਕਾਰਡ ਤੋੜਿਆ

0
26

ਨਵੀਂ ਦਿੱਲੀ : ਰਣਵੀਰ ਸਿੰਘ ਦੇ ਮੁੱਖ ਕਿਰਦਾਰ ਤੇ ਆਦਿਤਿਆ ਧਰ ਦੀ ਨਿਰਦੇਸ਼ਤ ਫਿਲਮ ‘ਧੁਰੰਧਰ’ ਨੇ ਘਰੇਲੂ ਬਾਕਸ ਆਫਿਸ ’ਤੇ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
ਇਹ ਫਿਲਮ 5 ਦਸੰਬਰ ਨੂੰ ਰਿਲੀਜ਼ ਹੋਈ ਸੀ, ਜਿਸ ਵਿੱਚ ਸੰਜੇ ਦੱਤ, ਅਕਸ਼ੈ ਖੰਨਾ, ਅਰਜੁਨ ਰਾਮਪਾਲ, ਸਾਰਾ ਅਰਜੁਨ, ਆਰ ਮਾਧਵਨ ਅਤੇ ਰਾਕੇਸ਼ ਬੇਦੀ ਸਹਿ-ਅਦਾਕਾਰ ਹਨ। ਇਹ ਫਿਲਮ ਅੱਤਵਾਦੀ ਘਟਨਾਵਾਂ ’ਤੇ ਆਧਾਰਤ ਹੈ। ਇਸ ਫਿਲਮ ਦੇ ਪ੍ਰੋਡਕਸ਼ਨ ਬੈਨਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਪੋਸਟ ਨਾਲ ਇਹ ਖ਼ਬਰ ਸਾਂਝੀ ਕੀਤੀ ਕਿ ਫਿਲਮ 503.20 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੀ ਹੈ।
ਉਨ੍ਹਾ ਲਿਖਿਆ, ‘ਇੱਕ ਹੋਰ ਦਿਨ, ਇੱਕ ਹੋਰ ਰਿਕਾਰਡ ਟੁੱਟ ਗਿਆ!’