ਨਵੀਂ ਦਿੱਲੀ : ਕਥਿਤ ਰਿਸ਼ਵਤਖੋਰੀ ਦੇ ਮਾਮਲੇ ਵਿਚ ਇੱਕ ਫੌਜੀ ਅਧਿਕਾਰੀ ਅਤੇ ਇਕ ਵਿਚੋਲੇ ਦੀ ਗਿ੍ਰਫ਼ਤਾਰੀ ਦੇ ਵਿਚਕਾਰ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਭਿ੍ਰਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਸਰਕਾਰ ਦੀ ਨੀਤੀ ਦੇ ਤਹਿਤ ਕਾਰਵਾਈ ਕੀਤੀ ਗਈ ਹੈ।
ਸ਼ਨੀਵਾਰ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਰੱਖਿਆ ਮੰਤਰਾਲੇ ਦੇ ਅਧੀਨ ਰੱਖਿਆ ਉਤਪਾਦਨ ਵਿਭਾਗ ਵਿਚ ਡਿਪਟੀ ਪਲਾਨਿੰਗ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਲੈਫਟੀਨੈਂਟ ਕਰਨਲ ਦੀਪਕ ਕੁਮਾਰ ਸ਼ਰਮਾ ਅਤੇ ਇਕ ਵਿਅਕਤੀ ਵਿਨੋਦ ਕੁਮਾਰ ਨੂੰ ਰੱਖਿਆ ਨਾਲ ਸੰਬੰਧਤ ਮਨਜ਼ੂਰੀਆਂ ਅਤੇ ਪੱਖਾਂ ਨਾਲ ਜੁੜੇ ਇੱਕ ਕਥਿਤ ਰਿਸ਼ਵਤਖੋਰੀ ਅਤੇ ਅਪਰਾਧਿਕ ਸਾਜ਼ਿਸ਼ ਦੇ ਮਾਮਲੇ ਵਿਚ ਗਿ੍ਰਫ਼ਤਾਰ ਕੀਤਾ।



