ਡਿਲੀਵਰੀ ਬੁਆਇਜ਼ 31 ਨੂੰ ਹੜਤਾਲ ਕਰਨਗੇ

0
34

ਨਵੀਂ ਦਿੱਲੀ : ਉਜਰਤ, ਸਲਾਮਤੀ ਤੇ ਕੰਮ ਹਾਲਤਾਂ ਨੂੰ ਲੈ ਕੇ ਡਿਲੀਵਰੀ ਬੁਆਇਜ਼, ਕਾਰ ਡਰਾਈਵਰਾਂ ਤੇ ਹੋਮ ਸਰਵਿਸ ਵਰਕਰਾਂ ਨੇ 31 ਦਸੰਬਰ ਨੂੰ ਦੇਸ਼ਵਿਆਪੀ ਹੜਤਾਲ ਦੀ ਯੋਜਨਾ ਬਣਾਈ ਹੈ। ਇਸ ਵਿੱਚ ਸਵਿਗੀ, ਜ਼ੋਮੈਟੋ, ਜ਼ੇਪਟੋ, ਬਲਿੰਕਇਟ, ਐਮਾਜ਼ੋਨ ਤੇ ਫਲਿਪਕਾਰਟ ਲਈ ਕੰਮ ਕਰਦੇ ਵਰਕਰ ਹਿੱਸਾ ਲੈਣਗੇ। ਇਨ੍ਹਾਂ ਦੀਆਂ ਮੰਗਾਂ ਹਨ ਕਿ ਘੱਟੋ-ਘੱਟ ਉਜਰਤ ਯਕੀਨੀ ਬਣਾਈ ਜਾਵੇ, ਕਾਰਾਂ ਤੇ ਬਾਈਕਾਂ ਵਾਲਿਆਂ ਨੂੰ ਪ੍ਰਤੀ ਘੰਟੇ ਦੇ ਘੱਟੋ-ਘੱਟ 20 ਰੁਪਏ ਦਿੱਤੇ ਜਾਣ, ਦਿਹਾੜੀ 8 ਘੰਟੇ ਦੀ ਹੋਵੇ ਤੇ ਉਸ ਤੋਂ ਬਾਅਦ ਓਵਰਟਾਈਮ ਦਿੱਤਾ ਜਾਵੇ, ਹਾਦਸੇ, ਬਿਮਾਰੀ ਤੇ ਹੋਰ ਐਮਰਜੈਂਸੀ ਦੌਰਾਨ ਲਾਭ ਦਿੱਤੇ ਜਾਣ ਅਤੇ 10 ਮਿੰਟ ਵਿੱਚ ਡਿਲੀਵਰੀ ਦਾ ਮਾਡਲ ਖਤਮ ਕੀਤਾ ਜਾਵੇ, ਕਿਉਕਿ ਕਾਹਲੀ ਵਿੱਚ ਹਾਦਸੇ ਹੁੰਦੇ ਹਨ। ਇਨ੍ਹਾਂ ਦੀ ਰਾਤ 11 ਵਜੇ ਤੋਂ ਬਾਅਦ ਧੁੰਦ ਸਮੇਂ ਲੇਟ ਡਿਲੀਵਰੀ ਬੰਦ ਕਰਨ ਦੀ ਵੀ ਮੰਗ ਹੈ।