ਸਮੂਹਕ ਬਲਾਤਕਾਰ ਦੇ ਦੋਸ਼ ‘ਚ ਡਰਾਈਵਰ-ਕੰਡਕਟਰ ਗ੍ਰਿਫਤਾਰ

0
8

ਨਵੀਂ ਦਿੱਲੀ : ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਯੂ ਪੀ ਦੇ ਮੈਨਪੁਰੀ ਤੋਂ ਨੋਇਡਾ ਵਿੱਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੀ 17 ਸਾਲਾ ਕੁੜੀ ਨਾਲ ਡਰਾਈਵਰ ਅਤੇ ਕੰਡਕਟਰ ਨੇ ਚਲਦੀ ਬੱਸ ਵਿੱਚ ਬਲਾਤਕਾਰ ਕੀਤਾ ਅਤੇ ਉਸ ਨੂੰ ਕਸ਼ਮੀਰੀ ਗੇਟ ਨੇੜੇ ਸੁੱਟ ਦਿੱਤਾ। ਇਹ ਘਟਨਾ 4 ਅਗਸਤ ਦੀ ਰਾਤ ਨੂੰ ਵਾਪਰੀ, ਜਦੋਂ ਕੁੜੀ ਨੋਇਡਾ ਵਿੱਚ ਆਪਣੇ ਚਚੇਰੇ ਭਰਾ ਨੂੰ ਮਿਲਣ ਜਾ ਰਹੀ ਸੀ, ਪਰ ਭਾਰੀ ਮੀਂਹ ਦੌਰਾਨ ਗਲਤੀ ਨਾਲ ਪਰੀ ਚੌਕ ‘ਤੇ ਉਤਰ ਗਈ। ਉਸ ਨੇ ਖਾਲੀ ਸਲੀਪਰ ਬੱਸ ਨੂੰ ਇਸ਼ਾਰਾ ਕੀਤਾ ਅਤੇ ਡਰਾਈਵਰ ਕੁਲਦੀਪ ਨੇ ਕੰਡਕਟਰ ਸੰਦੀਪ ਨਾਲ ਮਿਲ ਕੇ ਉਸ ਨੂੰ ਸਵਾਰੀ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਅਤੇ ਉਸ ਨੂੰ ਕਸ਼ਮੀਰੀ ਗੇਟ ਨੇੜੇ ਛੱਡਣ ਤੋਂ ਪਹਿਲਾਂ ਧਮਕੀ ਦਿੱਤੀ। ਦੋਵਾਂ ਨੂੰ ਗ੍ਰਿਫਤਾਰ ਕਰਕੇ ਯੂ ਪੀ ਰਜਿਸਟ੍ਰੇਸ਼ਨ ਨੰਬਰ ਵਾਲੀ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ।