ਜਲੰਧਰ (ਇਕਬਾਲ ਸਿੰਘ ਉਭੀ)
ਬੇਬਾਕ ਪੱਤਰਕਾਰੀ ਅਤੇ ਖੱਬੀ ਲਹਿਰ ਦੇ ਉੱਘੇ ਚਿਹਰੇ ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਚੰਦ ਫਤਹਿਪੁਰੀ, ਜਿਹਨਾ ਦਾ ਬੀਤੀ 20 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ, ਨਮਿਤ ਅੰਤਮ ਅਰਦਾਸ ਉਨ੍ਹਾ ਦੇ ਗ੍ਰਹਿ ਪਠਾਨਕੋਟ ਮਾਰਗ ’ਤੇ ਸਥਿਤ ਬੁਲੰਦਪੁਰ ਨੇੜੇ 110, ਮਾਨ ਨਗਰ ਵਿਖੇ ਕੀਤੀ ਗਈ| ਸੀਨੀਅਰ ਪੱਤਰਕਾਰ ਜਤਿੰਦਰ ਪਨੂੰ, ਗਿਆਨ ਸੈਦਪੁਰੀ, ਪ੍ਰਿਥੀਪਾਲ ਸਿੰਘ ਮਾੜੀਮੇਘਾ ਸਕੱਤਰ ਅਰਜਨ ਸਿੰਘ ਗੜਗਜ ਫਾੳੂਂਡੇਸ਼ਨ, ਸੀ ਪੀ ਆਈ ਦੇ ਪਰਮਜੀਤ ਸਿੰਘ ਸਮਰਾਏ, ਰਛਪਾਲ ਸਿੰਘ ਕੈਲੇ ਜ਼ਿਲ੍ਹਾ ਸਕੱਤਰ ਵੱਲੋਂ ਹਾਜ਼ਰ ਹੋ ਕੇ ਉਨ੍ਹਾ ਦੀ ਧਰਮ ਪਤਨੀ ਸੰਤੋਸ਼ ਬਰਾੜ, ਬੇਟੀ ਰਚਨਾ ਬਰਾੜ, ਬੇਟੇ ਸੁਮੇਲ ਬਰਾੜ, ਪ੍ਰਿੰਸ ਬਰਾੜ ਅਤੇ ਪਰਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ । ਜਤਿੰਦਰ ਪਨੂੰ ਨੇ ਚੰਦ ਫਤਿਹਪੁਰੀ ਦੇ ਜਾਣ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਪਰਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ‘ਨਵਾਂ ਜ਼ਮਾਨਾ’ ਦੀ ਟੀਮ ਅਤੇ ‘ਨਵਾਂ ਜ਼ਮਾਨਾ’ ਟਰੱਸਟ ਹਰ ਦੁੱਖ਼-ਸੁੱਖ ਦੀ ਘੜੀ ਵਿੱਚ ਪਰਵਾਰ ਨਾਲ ਖੜ੍ਹਾ ਹੈ| ਇਸ ਮੌਕੇ ਵੱਖ-ਵੱਖ ਅਖ਼ਬਾਰਾਂ ਤੋਂ ਪੱਤਰਕਾਰ, ਪਾਰਟੀ ਮੈਂਬਰ, ਰਿਸ਼ਤੇਦਾਰਾਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।





