ਪਾਸ਼-ਹੰਸ ਰਾਜ ਯਾਦਗਾਰ ਦੇ ਹੱਕ ‘ਚ ਨਿੱਤਰੇ ਕਲਮਾਂ ਵਾਲੇ

0
10

ਸ਼ਾਹਕੋਟ (ਗਿਆਨ ਸੈਦਪੁਰੀ)
ਪਜਾਬੀ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇਨਕਲਾਬੀ ਕਵੀ ਅਵਤਾਰ ਪਾਸ਼ ਦੀ ਪਿੰਡ ਤਲਵੰਡੀ ਸਲੇਮ ਵਿਖੇ ਬੀਤੇ ਕਈ ਦਹਾਕਿਆਂ ਤੋਂ ਉਸਰੀ ਯਾਦਗਾਰ ‘ਤੇ ਕਾਬਜ਼ ਹੋਣ, ਪਾਸ਼ ਦਾ ਜਨਮ ਦਿਨ ਸਮਾਗਮ ਦੀ ਤਿਆਰੀ ‘ਚ ਖਲਲ ਪਾਉਣ, ਕਹਾਣੀਕਾਰ ਅਤੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਬੋਲਣ, ਉਹਨਾਂ ‘ਤੇ ਹਮਲਾ ਕਰਨ, ਮੋਬਾਇਲ ਖੋਹਣ ਦੀ ਕਾਰਵਾਈ ਕਰਨ ਵਾਲੇ ਸਰਪੰਚ ਪ੍ਰਦੀਪ ਸਿੰਘ ਅਤੇ ਉਸ ਦੇ ਜੋਟੀਦਾਰਾਂ ਖ਼ਿਲਾਫ਼ ਢੁਕਵੀਂ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਨਾਲ ਇੱਕਜੁਟਤਾ ਪ੍ਰਗਟਾਉਂਦੇ ਹੋਏ ਸਾਹਿਤਕਾਰਾਂ, ਲੇਖਕਾਂ, ਰੰਗਕਰਮੀਆ, ਕਵੀਆਂ, ਤਰਕਸ਼ੀਲ, ਜਮਹੂਰੀ ਜਥੇਬੰਦੀਆਂ ਦੇ ਜਾਣੇ-ਪਛਾਣੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਜ਼ੋਰਦਾਰ ਮੰਗ ਕੀਤੀ ਹੈ ਕਿ ਲੋਕਾਂ ਦੇ ਮਹਿਬੂਬ ਕਵੀ ਦੀ ਯਾਦਗਾਰ ਦਾ ਵਿਰਾਸਤੀ ਸਰੂਪ ਬਣਾਈ ਰੱਖਣ ਦੀ ਜ਼ਾਮਨੀ ਕੀਤੀ ਜਾਏ¢ਹਰਮੇਸ਼ ਮਾਲੜੀ ‘ਤੇ ਹੋਛੇ ਹਮਲੇ ਕਰਨ ਵਾਲੇ ਤਲਵੰਡੀ ਸਲੇਮ ਦੇ ਸਰਪੰਚ ‘ਤੇ ਕਾਰਵਾਈ ਕੀਤੀ ਜਾਵੇ¢ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਅਤੇ ਮਜ਼ਦੂਰ ਆਗੂ ਸੰਬੰਧੀ ਜੁੜੀ ਮੰਗ ਸੰਬੰਧੀ ਮੁਹਿੰਮ ਦੀ ਲੜੀ ਵਿੱਚ ਸਾਹਿਤ, ਕਲਾ ਜਗਤ ਨਾਲ਼ ਜੁੜੀਆਂ ਸ਼ਖ਼ਸੀਅਤਾਂ ਵਿਚ ਡਾ. ਸਵਰਾਜਬੀਰ, ਡਾ. ਪਰਮਿੰਦਰ, ਪ੍ਰੋ. ਸੁਖਦੇਵ ਸਿਰਸਾ, ਸੁਸ਼ੀਲ ਦੁਸਾਂਝ, ਮੱਖਣ ਕੁਹਾੜ, ਦਰਸ਼ਨ ਬੁੱਟਰ, ਪ੍ਰੋਫੈਸਰ ਸੰਧੂ ਵਰਿਆਣਵੀ, ਪ੍ਰੋ ਵਰਿਆਮ ਸਿੰਘ ਸੰਧੂ, ਡਾ. ਅਰਵਿੰਦਰ ਕÏਰ ਕਾਕੜਾ, ਪ੍ਰੋ. ਗੁਰਭਜਨ ਗਿੱਲ, ਮਹਿੰਦਰ ਪਾਲ ਭੱਠਲ, ਰਾਜਿੰਦਰ ਭਦÏੜ, ਇਕਬਾਲ ਉਦਾਸੀ, ਮੇਘ ਰਾਜ ਮਿੱਤਰ, ਰਾਮ ਸਵਰੂਪ ਸ਼ਰਮਾ, ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਡਾ. ਨਵਸ਼ਰਨ, ਡਾ. ਅਰੀਤ, ਜਸਪਾਲ ਜੱਸੀ, ਪਾਵੇਲ ਕੁੱਸਾ, ਅਮੋਲਕ ਸਿੰਘ, ਡਾ. ਕੁਲਦੀਪ ਦੀਪ, ਗੁਰਮੀਤ ਕੜਿਆਲਵੀ, ਹਰਮੀਤ ਵਿਦਿਆਰਥੀ, ਪ੍ਰੋ. ਸੁਰਜੀਤ ਜੱਜ, ਮੱਖਣ ਮਾਨ, ਹਰਵਿੰਦਰ ਭੰਡਾਲ, ਪ੍ਰੋ. ਜਗਮੋਹਣ ਸਿੰਘ, ਕਵੀ ਦੀਪ ਕਲੇਰ, ਅਤਰਜੀਤ, ਡਾ. ਸੁਰਿੰਦਰ ਧੰਜਲ, ਜਗੀਰ ਜੋਸਨ, ਜਸਪਾਲ ਮਾਨਖੇੜਾ, ਕੰਵਲਜੀਤ ਖੰਨਾ, ਹਰਕੇਸ਼ ਚÏਧਰੀ, ਜਸਵਿੰਦਰ ਪੱਪੀ, ਸੁਰਿੰਦਰ ਸ਼ਰਮਾ, ਬਲਬੀਰ ਚੰਦ ਲੌਂਗੋਵਾਲ, ਸੁਖਵਿੰਦਰ ਪੱਪੀ, ਰਾਕੇਸ਼, ਕਰਮ ਸਿੰਘ ਜ਼ਖ਼ਮੀ, ਕਸਤੂਰੀ ਲਾਲ, ਸੁਭਾਸ਼ ਬਿੱਟੂ ਮਾਨਸਾ, ਜਗਸੀਰ ਜੀਦਾ, ਮਾਸਟਰ ਰਾਮ ਕੁਮਾਰ ਭਦÏੜ, ਹੇਮ ਰਾਜ ਸਟੈਨੋ, ਰਾਮ ਸਵਰਨ ਲੱਖੇਵਾਲੀ, ਹਰਵਿੰਦਰ ਦੀਵਾਨਾ, ਸ਼ਬਦੀਸ਼ ਤੇ ਕੁਲਵੰਤ ਕÏਰ ਨਗਰ ਆਦਿ ਸ਼ਾਮਲ ਹਨ¢