‘ਮਾਊਟ ਐਵਰੈਸਟ ‘ਤੇ ਹੀ ਭੇਜ ਦਿਓ’

0
10

ਨਵੀਂ ਦਿੱਲੀ : ਕਾਕਰੋਚ ਜਨਤਾ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਜੰਤਰ-ਮੰਤਰ ‘ਤੇ ਮੁਜ਼ਾਹਰੇ ਰੋਕਣਾ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਸੰਵਿਧਾਨਕ ਅਧਿਕਾਰ ਨੂੰ ਕੁਚਲਣਾ ਹੈ | ਇਸ ਦੇ ਨੇਤਾ ਆਸ਼ੂਤੋਸ਼ ਰਾਂਕਾ ਨੇ ਕਿਹਾ, Tਜੇ ਜੰਤਰ-ਮੰਤਰ ‘ਤੇ ਵੀ ਰੋਕ ਲਗਾਉਣੀ ਹੈ ਤਾਂ ਸਰਕਾਰ ਮਾਊਾਟ ਐਵਰੈਸਟ ਨੂੰ ਹੀ ਪ੍ਰਦਰਸ਼ਨ ਸਥਾਨ ਕਿਉਂ ਨਹੀਂ ਐਲਾਨ ਦਿੰਦੀ? ਸਰਕਾਰ ਵਿਰੋਧੀ ਆਵਾਜ਼ਾਂ ਤੋਂ ਡਰ ਕੇ ਦਿੱਲੀ ਦੇ ਪੁਰਾਣੇ ਅਤੇ ਪ੍ਰਮੁੱਖ ਪ੍ਰਦਰਸ਼ਨ ਸਥਾਨਾਂ ਨੂੰ ਬੰਦ ਕਰ ਰਹੀ ਹੈ | ਇਸ ਦੇ ਇੱਕ ਹੋਰ ਆਗੂ ਸੌਰਵ ਦਾਸ ਨੇ ਇਸ ਫੈਸਲੇ ਨੂੰ ਬਿਲਕੁਲ ਅਸਵੀਕਾਰਨਯੋਗ ਦੱਸਦਿਆਂ ਕਿਹਾ, Tਨਰਿੰਦਰ ਮੋਦੀ ਜੰਤਰ-ਮੰਤਰ ਤੋਂ ਕਿਉਂ ਡਰ ਰਹੇ ਹਨ? ਜੰਤਰ-ਮੰਤਰ ਭਾਰਤ ਦੇ ਲੋਕਾਂ ਦਾ ਹੈ | ਗ੍ਰਹਿ ਮੰਤਰਾਲੇ ਨੇ ਇਹ ਤਾਨਾਸ਼ਾਹੀ ਫੈਸਲਾ ਲੈਣ ਤੋਂ ਪਹਿਲਾਂ ਦੇਸ਼ ਦੇ ਨਾਗਰਿਕਾਂ ਜਾਂ ਕਿਸੇ ਹੋਰ ਧਿਰ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ | ਜਿਸ ਤਰ੍ਹਾਂ ਲੋਕਾਂ ਦਾ ਜੰਤਰ-ਮੰਤਰ ਖੋਹਿਆ ਜਾ ਰਿਹਾ ਹੈ, ਜਲਦੀ ਹੀ ਪ੍ਰਧਾਨ ਮੰਤਰੀ ਦੇਸ਼ ਵਿੱਚੋਂ ਲੋਕਤੰਤਰ ਨੂੰ ਹੀ ਡੀ-ਨੋਟੀਫਾਈ ਕਰ ਦੇਣਗੇ |” ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ, ”ਇਤਿਹਾਸਕ ਜੰਤਰ-ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾਉਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਜੋੜੀ ਪੂਰੀ ਤਰ੍ਹਾਂ ਘਬਰਾਹਟ ਵਿੱਚ ਹੈ | ਹੁਣ ਇਹ ਉਹ ਥਾਂ ਨਹੀਂ ਰਹੇਗੀ, ਜਿੱਥੋਂ ਸਾਡੇ ਲੋਕਤੰਤਰ ਨੂੰ ਰੋਜ਼ਾਨਾ ਨਵੀਂ ਊਰਜਾ ਮਿਲਦੀ ਸੀ | ਇਹ ਜੋੜੀ ਚਾਰੇ ਪਾਸਿਓਾ ਘਿਰ ਚੁੱਕੀ ਹੈ ਅਤੇ ਅਸੀਂ ਪਿਛਲੇ ਕੁਝ ਦਿਨਾਂ ਵਿੱਚ ਦੇਖਿਆ ਹੈ ਕਿ ਉਨ੍ਹਾਂ ਨੇ ਸ਼ਾਂਤਮਈ ਜਨਤਕ ਪ੍ਰਦਰਸ਼ਨਾਂ ਨੂੰ ਕਿੰਨੀ ਬੇਰਹਿਮੀ ਨਾਲ ਦਬਾਇਆ ਹੈ | ਉਨ੍ਹਾਂ ਲਈ ਲੋਕਤੰਤਰ (ਡੈਮੋਕਰੇਸੀ) ਦਾ ਕੋਈ ਮੁੱਲ ਨਹੀਂ ਰਿਹਾ, ਇਹ ਸਾਰਾ ਮਾਮਲਾ ਸਿਰਫ ‘ਡੈਮੋਕੁਰਸੀ’ (ਸੱਤਾ ਤੇ ਕੁਰਸੀ ਬਚਾਉਣ) ਦਾ ਹੈ |”