ਤਲਵੰਡੀ ਸਲੇਮ ਦੇ ਸਰਪੰਚ ਖਿਲਾਫ ਐੱਸ ਸੀ/ਐੱਸ ਟੀ ਐਕਟ ਤਹਿਤ ਕੇਸ ਦਰਜ

0
7

ਜਲੰਧਰ (ਗਿਆਨ ਸੈਦਪੁਰੀ, ਕੇਸਰ)
ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ‘ਤੇ ਕਬਜ਼ੇ ਦੀਆਂ ਨਾਪਾਕ ਕੋਸ਼ਿਸ਼ਾਂ ਖਿਲਾਫ ਚੱਲ ਰਹੇ ਜਨਤਕ ਸੰਘਰਸ਼ ਨੂੰ ਸੋਮਵਾਰ ਮੁਢਲੀ ਸਫ਼ਲਤਾ, ਮਿਲੀ ਜਦੋਂ ਪਿੰਡ ਦੇ ਸਰਪੰਚ ਤੇ ਉਸ ਦੇ ਜੋਟੀਦਾਰਾਂ ਖ਼ਿਲਾਫ਼ ਐੱਸ ਸੀ/ਐੱਸ ਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ¢ ਪਿੰਡ ਦੇ ਸਰਪੰਚ ਪ੍ਰਦੀਪ ਸਿੰਘ ਤੇ ਕੁਝ ਹੋਰਨਾਂ ਵੱਲੋਂ 7 ਸਤੰਬਰ ਨੂੰ ਪਾਸ਼ ਦੇ ਜਨਮ ਦਿਹਾੜਾ ਸਮਾਗਮ ਦੀਆਂ ਤਿਆਰੀਆਂ ਕਰ ਰਹੇ ਖੇਤ ਮਜ਼ਦੂਰ ਆਗੂ ਤੇ ਲੇਖਕ ਹਰਮੇਸ਼ ਮਾਲੜੀ ਤੇ ਸਾਥੀਆਂ ਉਪਰ ਕਥਿਤ ਹਮਲੇ ‘ਤੇ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲਣ ‘ਤੇ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਸਰਪੰਚ ਤੇ ਉਸ ਦੇ ਸਾਥੀਆਂ ‘ਤੇ ਕੇਸ ਦਰਜ ਕਰਨ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਪੂਰੇ ਇਕ ਮਹੀਨੇ ਤੋਂ ਪੁਲਸ ਕੇਸ ਦਰਜ ਕਰਨ ਤੋਂ ਟਾਲਾ ਵੱਟਦੀ ਆ ਰਹੀ ਸੀ¢ ਆਖਰ ਹੁਣ ਪੁਲਸ ਨੂੰ ਲੋਕ ਸੰਘਰਸ਼ ਅੱਗੇ ਝੁਕਦਿਆਂ ਐੱਫ ਆਈ ਆਰ ਦਰਜ ਕਰਨੀ ਪਈ ਹੈ¢ਪਾਸ਼ ਨਾਲ ਜੁੜੀਆਂ ਸੰਸਥਾਵਾਂ ਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਤਰਫੋਂ ਬਿਆਨ ਜਾਰੀ ਕਰਦਿਆਂ ਅਮੋਲਕ ਸਿੰਘ, ਡਾ. ਪਰਮਿੰਦਰ ਸਿੰਘ, ਪਾਵੇਲ ਕੁੱਸਾ, ਹਰਮੇਸ਼ ਮਾਲੜੀ ਅਤੇ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਲੋਕ ਸੰਘਰਸ਼ ਦੇ ਦਬਾਅ ਅੱਗੇ ਪੰਜਾਬ ਸਰਕਾਰ ਨੂੰ ਇਹ ਕੇਸ ਦਰਜ ਕਰਨਾ ਪਿਆ ਹੈ, ਇਹ ਪੰਜਾਬ ਦੀਆਂ ਲੋਕ ਜਮਹੂਰੀ ਜਥੇਬੰਦੀਆਂ ਤੇ ਸਾਹਿਤਕਾਰਾਂ, ਕਲਾਕਾਰਾਂ ਦੀ ਸਾਂਝੀ ਆਵਾਜ਼ ਦੀ ਮੁਢਲੀ ਜਿੱਤ ਹੈ, ਪਰ ਨਾਲ ਹੀ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ, ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ‘ਤੇ ਨਜਾਇਜ਼ ਕਬਜ਼ਾ ਹਟਾਉਣ ਅਤੇ ਇਸ ਨੂੰ ਪੰਜਾਬ ਸਰਕਾਰ ਵੱਲੋਂ ਬਕਾਇਦਾ ਯਾਦਗਾਰ ਦਾ ਐਲਾਨ ਕਰਨ ਦੀਆਂ ਮੰਗਾਂ ਤੱਕ ਸੰਘਰਸ਼ ਜਾਰੀ ਰਹੇਗਾ¢
ਉਹਨਾਂ ਕਿਹਾ ਕਿ 9 ਅਕਤੂਬਰ ਨੂੰ ਨਕੋਦਰ ‘ਚ ਕੀਤੇ ਗਏ ਵਿਸ਼ਾਲ ਜਨਤਕ ਮੁਜ਼ਾਹਰੇ ਤੋਂ ਮਗਰੋਂ ਹੁਣ 14 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਅੱਗੇ ਸੰਧਵਾਂ (ਕੋਟਕਪੂਰਾ) ਵਿਖੇ ਅਤੇ 15 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਅੱਗੇ ਵਿਸ਼ਾਲ ਜਨਤਕ ਧਰਨੇ ਦਿੱਤੇ ਜਾਣਗੇ ਤੇ ਇਨ੍ਹਾਂ ਰਹਿੰਦੀਆਂ ਮੰਗਾਂ ਲਈ ਜ਼ੋਰਦਾਰ ਆਵਾਜ਼ ਉਠਾਈ ਜਾਵੇਗੀ¢ਆਗੂਆਂ ਨੇ ਸਭਨਾਂ ਲੋਕ ਜਮਹੂਰੀ ਜਥੇਬੰਦੀਆਂ, ਇਨਸਾਫਪਸੰਦ ਲੋਕਾਂ ਤੇ ਪੰਜਾਬ ਦੇ ਲੋਕ ਪੱਖੀ ਸਾਹਿਤਕਾਰਾਂ-ਕਲਾਕਾਰਾਂ ਨੂੰ ਇਹਨਾਂ ਧਰਨਿਆਂ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ¢
ਇਸ ਤੋਂ ਪਹਿਲਾਂ ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਦੇ ਕÏਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਅਤੇ ਸੂਬਾਈ ਪ੍ਰਧਾਨ ਸੁਰਜੀਤ ਜੱਜ ਨੇ ਇਨਕਲਾਬੀ ਕਵੀ ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿੱਚ ਬੀਤੇ ਕਈ ਦਹਾਕਿਆਂ ਤੋਂ ਉਸਰੀ ਯਾਦਗਾਰ ‘ਤੇ ਕਾਬਜ਼ ਹੋਣ, ਪਾਸ਼ ਦੇ ਜਨਮ ਦਿਨ ਸਮਾਗਮ ਦੀ ਤਿਆਰੀ ‘ਚ ਖ਼ਲਲ ਪਾਉਣ, ਕਹਾਣੀਕਾਰ ਅਤੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਜਾਤੀਸੂਚਕ ਸ਼ਬਦ ਬੋਲਣ ਤੇ ਉਨ੍ਹਾਂ ਉਤੇ ਹਮਲਾ ਕਰਨ, ਮੋਬਾਇਲ ਖੋਹਣ ਦੀ ਕਾਰਵਾਈ ਕਰਨ ਵਾਲੇ ਸਰਪੰਚ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਢੁਕਵੀਂ ਕਾਰਵਾਈ ਕਰਨ ਦੀ ਮੰਗ ਲਈ ਚੱਲ ਰਹੇ ਸੰਘਰਸ਼ ਨਾਲ ਇੱਕਜੁਟਤਾ ਪ੍ਰਗਟਾਉਂਦੇ ਹੋਏ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਸੀ | ਉਨ੍ਹਾਂ ਸੋਮਵਾਰ ਦੇਸ਼ ਭਗਤ ਯਾਦਗਾਰ ਹਾਲ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਲੋਕਾਂ ਦੇ ਮਹਿਬੂਬ ਕਵੀ ਦੀ ਯਾਦਗਾਰ ਦਾ ਵਿਰਾਸਤੀ ਸਰੂਪ ਬਣਾਈ ਰੱਖਣਾ ਯਕੀਨੀ ਬਣਾਇਆ ਜਾਵੇ ਅਤੇ ਮਜ਼ਦੂਰ ਆਗੂ ‘ਤੇ ਹਮਲੇ ਕਰਨ ਵਾਲੇ ਤਲਵੰਡੀ ਸਲੇਮ ਦੇ ਸਰਪੰਚ ‘ਤੇ ਕਾਰਵਾਈ ਕੀਤੀ ਜਾਵੇ¢ਉਨ੍ਹਾਂ ਇਸ ਸੰਬੰਧ ਵਿਚ ਅਗਲੇ ਦਿਨਾਂ ਵਿਚ ਸੰਗਰੂਰ ਅਤੇ ਸੰਧਵਾਂ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਲਈ ਵੀ ਕਿਹਾ¢ਨਾਲ ਹੀ ਉਹਨਾਂ ਪੰਜਾਬੀਆਂ ਨੂੰ ਦਿੱਲੀ ਜੰਤਰ-ਮੰਤਰ ਵਿਖੇ ਮੁੱਖ ਚੋਣ ਕਮਿਸ਼ਨਰ ਅਤੇ ਉਸ ਦੀ ਪਿੱਠ ‘ਤੇ ਖੜ੍ਹੀ ਤਾਨਾਸ਼ਾਹ ਸਰਕਾਰ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਸੰਘਰਸ਼ ਦਾ ਪੂਰਨ ਸਮਰਥਨ ਕੀਤਾ¢ਉਹਨਾਂ ਕਿਹਾ ਕਿ ਜਮਹੂਰੀਅਤ ਨੂੰ ਬਚਾਉਣ ਲਈ ਸੰਵਿਧਾਨਕ ਸੰਸਥਾਵਾਂ ਦਾ ਜਮਹੂਰੀ ਸਰੂਪ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ, ਪਰ ਸਮੇਂ ਦੀ ਸਰਕਾਰ ਇਹਨਾਂ ਸੰਸਥਾਵਾਂ ਦਾ ਤਾਨਾਸ਼ਾਹੀਕਰਨ ਕਰਕੇ ਉਨ੍ਹਾ ਨੂੰ ਪੂਰੀ ਤਰ੍ਹਾਂ ਆਪਣੇ ਹਿੱਤਾਂ ਲਈ ਵਰਤ ਰਹੀ ਹੈ¢ਇਹ ਭਾਰਤ ਦੀਆਂ ਜਮਹੂਰੀ ਪਰੰਪਰਾਵਾਂ ‘ਤੇ ਸਿੱਧਾ ਹਮਲਾ ਹੈ¢ਉਹਨਾਂ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਇਸ ਸੰਘਰਸ਼ ਦਾ ਪੁਰਜੋਰ ਸਮਰਥਨ ਦਾ ਐਲਾਨ ਕਰਦਿਆਂ ਲੋਕਾਂ ਨੂੰ ਵੀ ਇਸ ਸੰਘਰਸ਼ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ¢