ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਸਟੇਟ ਕੌਂਸਲ ਸੀ ਪੀ ਆਈ ਦੀ ਦੋ ਰੋਜ਼ਾ ਮੀਟਿੰਗ 10 ਤੇ 11 ਅਕਤੂਬਰ ਨੂੰ ਇੱਥੇ ਪਿ੍ਥੀਪਾਲ ਸਿੰਘ ਮਾੜੀਮੇਘਾ, ਦਸਵਿੰਦਰ ਕÏਰ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਗਿਰੀਸ਼ ਸ਼ਰਮਾ ਅਤੇ ਰਾਮਾਕ੍ਰਿਸ਼ਨਾ ਦੋਵੇਂ ਕੌਮੀ ਸਕੱਤਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਪੰਜਾਬ ਤੋਂ ਸੀ ਪੀ ਆਈ ਦੇ ਕੌਮੀ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਵੀ ਹਾਜ਼ਰ ਸਨ | ਇਸ ਦੋ ਰੋਜ਼ਾ ਮੀਟਿੰਗ ਵਿੱਚ ਜਿਨ੍ਹਾਂ ਏਜੰਡਿਆਂ ‘ਤੇ ਵਿਚਾਰ-ਵਟਾਂਦਰਾ ਕਰਕੇ ਫੈਸਲੇ ਲਏ ਗਏ, ਉਹਨਾਂ ਵਿੱਚ ਪੰਜਾਬ ਵਿੱਚ ਜਲਦੀ ਹੋਣ ਜਾ ਰਹੀਆਂ ਅਸੈਂਬਲੀ ਚੋਣਾਂ ਸੰਬੰਧੀ ਰਣਨੀਤੀ, ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਲੋਕ ਵਿਰੋਧੀ ਕਦਮ ਅਤੇ ਧੱਕੇਸ਼ਾਹੀਆਂ ਦੇ ਵਿਰੁੱਧ ਜੇਲ੍ਹ ਭਰੋ ਅੰਦੋਲਨ, ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਲੋਕ ਹਿੱਤਾਂ ਲਈ ਸਰਗਰਮੀ ਵਧਾਉਣਾ, ਪੰਜਾਬ ਸਰਕਾਰ ਦੀਆਂ ਨਾਕਾਮੀਆਂ, ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਪੁਲਸ ਜਬਰ ਕਰਨਾ ਅਤੇ ਪੰਜਾਬ ਦੇ ਕੇਂਦਰ ਨਾਲ ਸੰਬੰਧਤ ਮੁੱਦੇ ਸ਼ਾਮਲ ਸਨ |
ਉਪਰੋਕਤ ਦਰਸਾਏ ਏਜੰਡਿਆਂ ‘ਤੇ ਮੀਟਿੰਗ ਵਿੱਚ ਹੋਈ ਵਿਚਾਰ-ਚਰਚਾ ਅਤੇ ਫੈਸਲਿਆਂ ਸੰਬੰਧੀ ਅਤੇ ਭਵਿੱਖ ਦੀਆਂ ਸਰਗਰਮੀਆਂ ਦੀ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਪੰਜਾਬ ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਸਾਲ 2027 ਵਿੱਚ ਸੰਭਾਵੀ ਤÏਰ ‘ਤੇ ਫਰਵਰੀ ਮਹੀਨੇ ਦੇ ਅੱਧ ਵਿੱਚ ਹੋਣ ਦੀ ਸੰਭਾਵਨਾ ਜਾਪ ਰਹੀ ਹੈ¢ਮÏਜੂਦਾ ਮਾਨ ਸਰਕਾਰ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ ਹੈ¢ਇਹ ਸਰਕਾਰ ਆਰਥਿਕ, ਸਮਾਜਿਕ ਅਤੇ ਰਾਜਨੀਤਕ ਮਸਲਿਆਂ ‘ਤੇ ਬੁਰੀ ਤਰਾਂ ਨਾਕਾਮ ਸਾਬਤ ਹੋ ਚੁੱਕੀ ਹੈ¢ਪੰਜਾਬ ਵਿੱਚ ਚੋਣਾਂ ਹੋਣ ਸਮੇਂ ਤੱਕ ਕਰਜ਼ਾ ਲਗਭਗ ਪੰਜ ਲੱਖ ਕਰੋੜ ਰੁਪਏ ਹੋ ਚੁੱਕਾ ਹੋਵੇਗਾ, ਜਿਸ ਦਾ ਕੋਈ ਸਦਉਪਯੋਗ ਨਹੀਂ ਕੀਤਾ ਗਿਆ, ਸਗੋਂ ਫਜ਼ੂਲਖਰਚੀਆਂ ਅਤੇ ਗੈਰ-ਯੋਜਨਾਬੱਧ ਤਰੀਕੇ ਅਤੇ ਭਿ੍ਸ਼ਟਾਚਾਰ ਦੀ ਭੇਟ ਚੜਿ੍ਹਆ ਨਜ਼ਰ ਆਉਂਦਾ ਹੈ¢ਸੂਬੇ ਵਿੱਚ ਨਾਮਾਤਰ ਹੀ ਵਿਕਾਸ ਹੋਇਆ ਹੈ | ਕਿਸਾਨੀ ਕਰਜ਼ਾ ਖਤਮ ਨਾ ਕਰਨਾ, ਮੁਲਾਜ਼ਮਾਂ ਦੇ ਕਾਨੂੰਨੀ ਤÏਰ ‘ਤੇ ਬਣਦੇ ਹੱਕ, ਜਿਵੇਂ ਕਿ 18% ਡੀ ਏ, ਪੇ ਕਮਿਸ਼ਨ ਦੇ ਬਕਾਏ ਨਾ ਦੇਣੇ, ਕੱਚੇ ਕਾਮੇ ਪੱਕੇ ਨਾ ਕਰਨੇ, ਘੱਟੋ-ਘੱਟ ਉਜਰਤਾਂ ਵਿੱਚ ਮਾਮੂਲੀ ਵਾਧਾ, ਓ ਪੀ ਐੱਸ ਸਕੀਮ ਲਾਗੂ ਨਾ ਕਰਨੀ, ਨਰੇਗਾ ਅਧੀਨ ਕੰਮ ਨਾ ਦੇਣਾ, ਬੇਰੁਜ਼ਗਾਰੀ ਦਾ ਕੋਈ ਹੱਲ ਨਾ ਕਰਨਾ, ਸਰਕਾਰੀ ਟ੍ਰਾਂਸਪੋਰਟ ਵਿੱਚ ਆਪਣੇ ਸਾਰੇ ਕਾਰਜਕਾਲ ਵਿੱਚ ਇੱਕ ਵੀ ਨਵੀਂ ਬੱਸ ਨਾ ਪਾਉਣਾ ਆਦਿ ਸਭ ਸਰਕਾਰ ਦੀ ਆਰਥਿਕ ਬਦਇੰਤਜ਼ਾਮੀ ਦੀ ਮੂੰਹ-ਬੋਲਦੀ ਤਸਵੀਰ ਹੈ | ਪੰਜਾਬ ਵਿੱਚ ਭਿ੍ਸ਼ਟਾਚਾਰ, ਅਮਨ-ਕਾਨੂੰਨ ਦੀ ਅੱਤ ਦੀ ਵਿਗੜ ਚੁੱਕੀ ਹਾਲਤ, ਕਤਲ, ਡਾਕੇ, ਫਿਰÏਤੀਆਂ ਲੁੱਟਾਂ-ਖੋਹਾਂ ਦਾ ਸ਼ਰੇਆਮ ਹੋਣਾ, ਨਸ਼ਿਆਂ ਦਾ ਧੜੱਲੇ ਨਾਲ ਚੱਲ ਰਿਹਾ ਕਾਰੋਬਾਰ ਆਦਿ ਪੰਜਾਬ ਦੀ ਤਬਾਹੀ ਦੇ ਮੰਜ਼ਰ ਹਨ | ਪੰਜਾਬ ਦੇ ਲੋਕਾਂ ਨੇ ਪਹਿਲੀਆਂ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਤੋਂ ਸੰਤੁਸ਼ਟ ਨਾ ਹੋਣ ਕਾਰਨ ਇਸ ਨਵੀਂ ਉਭਰੀ ਪਾਰਟੀ ‘ਆਪ’ ਦੇ ਬਦਲਾਵ ਦੇ ਝੂਠੇ ਲਾਰੇ, ਦਾਅਵੇ ਅਤੇ ਸ਼ਹੀਦ ਭਗਤ ਸਿੰਘ ਦੇ ਨਾਂਅ ਦੀ ਵਰਤੋਂ ਆਦਿ ਵਰਗੇ ਪਖੰਡਾਂ ‘ਤੇ ਵਿਸ਼ਵਾਸ ਕਰਦਿਆਂ ਇਹਨਾਂ ਦੇ 92 ਐੱਮ ਐੱਲ ਏ ਜਿਤਾ ਕੇ ਗੱਦੀ ‘ਤੇ ਕਾਬਜ਼ ਕਰਵਾ ਦਿੱਤੇ | ਅੱਜ ਪੰਜਾਬ ਦੇ ਲੋਕ ਪਛਤਾ ਰਹੇ ਹਨ ਅਤੇ ਝੂਠਾਂ ਅਤੇ ਨਕਾਮੀਆਂ ਦੀ ਸਜ਼ਾ ਦੇਣ ਲਈ ਵੋਟਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਪਰ ਦੂਜੇ ਪਾਸੇ ਅਕਾਲੀ ਦਲ ਦੀਆਂ ਪਿਛਲੀਆਂ ਸਰਕਾਰਾਂ ਦਾ ਨਕਸ਼ਾ ਵੀ ਸਾਹਮਣੇ ਹੈ ਅਤੇ ਵਰਤਮਾਨ ਸਮੇਂ ਜਿਵੇਂ ਭਾਜਪਾ -ਆਰ ਐੱਸ ਐੱਸ ਦੀ ਘੁਸਪੈਠ ਨੇ ਤਿੰਨ ਅਕਾਲੀ ਦਲ ਬਣਾ ਦਿੱਤੇ ਹਨ ਅਤੇ ਤਿੰਨੇ ਭਾਜਪਾ ਦੀ ਝੋਲੀ ਵਿੱਚ ਡਿੱਗਣ ਨੂੰ ਕਾਹਲੇ ਹਨ | ਪੰਜਾਬ ਦੇ ਲੋਕ ਭਾਜਪਾ ਦੀ ਫਿਰਕੂ, ਤਾਨਾਸ਼ਾਹੀ, ਕਾਰਪੋਰੇਟਾਂ ਨਾਲ ਭਾਈਵਾਲੀ ਅਤੇ ਲੋਕ ਵਿਰੋਧੀ ਆਰਥਿਕ ਨੀਤੀਆਂ ਨੂੰ ਭਲੀਭਾਂਤ ਜਾਣਦੇ ਹਨ ਅਤੇ ਉਹ ਭਾਜਪਾ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ, ਜਿਸ ਕਰਕੇ ਭਾਜਪਾ ਫਿਰਕੂ ਧਰੁਵੀਕਰਨ, ਸੀ ਬੀ ਆਈ ਅਤੇ ਈ ਡੀ ਦੀ ਦੁਰਵਰਤੋਂ, ਚੋਣ ਕਮਿਸ਼ਨ ਤੋਂ ਮਰਜ਼ੀ ਦੇ ਫੈਸਲੇ ਕਰਾਉਣੇ, ਹਰ ਚੋਣਾਂ ਵਾਲੇ ਸੂਬੇ ਵਿੱਚ ਐੱਸ ਆਈ ਆਰ ਦੇ ਨਾਂਅ ਥੱਲੇ ਵਿਰੋਧੀ ਵੋਟਾਂ ਕੱਟਣੀਆਂ ਅਤੇ ਪਾਰਟੀਆਂ ਤੋਂ ਦਲ-ਬਦਲੀ ਕਰਵਾਉਣ ਵਰਗੇ ਹਰਬੇ ਵਰਤਣ ਨੂੰ ਹਥਿਆਰ ਬਣਾ ਕੇ ਪੰਜਾਬ ਵਿੱਚ ਪੈਰ ਲਾਉਣੇ ਚਾਹੁੰਦੀ ਹੈ | ਦੂਸਰੇ ਪਾਸੇ ਪੰਜਾਬ ਦੀ ਕਾਂਗਰਸ ਦੇ ਅੰਦਰਲੇ ਧੜਿਆਂ ਦਾ ਕਿੰਨੇ ਹੀ ਚਿਰ ਤੋਂ ਫੁੱਟ ਦਾ ਕਾਟੋ-ਕਲੇਸ਼ ਅਤੇ ਪ੍ਰਧਾਨ ਨੂੰ ਲਾਹੁਣ ਦਾ ਯੁੱਧ ਚਲਦਾ ਆ ਰਿਹਾ ਸੀ | ਪ੍ਰਧਾਨ ਅਤੇ ਪੰਜਾਬ ਦਾ ਕੇਂਦਰੀ ਕਾਂਗਰਸ ਇੰਚਾਰਜ ਬਦਲ ਦਿੱਤਾ ਗਿਆ¢ਕੇਂਦਰੀ ਕਾਂਗਰਸ ਵੱਲੋਂ ਇੰਚਾਰਜ ਸਚਿਨ ਪਾਇਲਟ ਨੂੰ ਲਾਏ ਜਾਣ ‘ਤੇ ਭਾਵੇਂ ਕਾਂਗਰਸ ਦਾ ਕਾਡਰ ਕੁਝ ਉਤਸ਼ਾਹਤ ਨਜ਼ਰ ਆ ਰਿਹਾ ਹੈ, ਪਰ ਅੰਦਰਖਾਤੇ ਅਤੇ ਕੁਝ ਦੱਬੀ ਜ਼ਬਾਨ ਤੋਂ ਅਜੇ ਵੀ ਕਨਸੋਆਂ ਇਹੋ ਮਿਲਦੀਆਂ ਹਨ ਕਿ ਕਾਂਗਰਸ ਅਜੇ ਵੀ ਇੱਕਜੁੱਟ ਨਹੀਂ, ਦੂਸਰਾ ਇਹ ਕਿ ਉਹਨਾਂ ਨੂੰ ਭਾਜਪਾ ਦੀ ਮੋਦੀ ਸਰਕਾਰ ਨੂੰ ਕੇਂਦਰ ਦੀ ਸੱਤਾ ਤੋਂ ਲਾਂਭੇ ਕਰਨ ਸਮੇਤ ਅਨੇਕਾਂ ਦੂਸਰੀਆਂ ਪਾਰਟੀਆਂ ਵੱਲੋਂ ਦਿੱਤੇ ਜਾ ਰਹੇ ਰਾਜਨੀਤਕ ਸੱਦਿਆਂ ਦੀ ਕੋਈ ਵੀ ਕੋਈ ਅਹਿਮੀਅਤ ਨਹੀਂ ਜਾਪਦੀ, ਪਰ ਇਹ ਜ਼ਰੂਰ ਹੈ ਕਿ ਪੰਜਾਬ ਕਾਂਗਰਸ ਨੂੰ ਪਰਗਟ ਸਿੰਘ ਦੇ ਰੂਪ ਵਿੱਚ ਨਵਾਂ ਪ੍ਰਧਾਨ ਜੋ ਮਿਲਿਆ ਹੈ, ਉਸ ਦੀ ਸਾਫ ਛਵੀ ਅਤੇ ਸਿਆਣਪ ਤੋਂ ਜਾਪਦਾ ਹੈ ਕਿ ਉਹ ਕਾਂਗਰਸ ਦੀ ਵਰਤਮਾਨ ਸਥਿਤੀ ਵੀ ਠੀਕ ਕਰਨ ਦੇ ਸੰਜੀਦਾ ਯਤਨ ਕਰਨਗੇ ਅਤੇ ਪੰਜਾਬ ਵਿੱਚ ਫਿਰਕੂ ਭਾਜਪਾ ਨਾਲ ਅਕਾਲੀ ਦਲ ਦਾ ਗੱਠਜੋੜ ਅਤੇ ਆਪ ਸਰਕਾਰ ਵਿਰੁੱਧ ਲੋਕਾਂ ਵਿੱਚ ਪਾਇਆ ਜਾ ਰਿਹਾ ਵਿਆਪਕ ਰੋਸ ਅਤੇ ਗੁੱਸਾ ਸਾਹਮਣੇ ਰੱਖਦੇ ਹੋਏ ਇਹਨਾਂ ਦੋਵਾਂ ਨੂੰ ਸੱਤਾ ਵਿੱਚ ਨਾ ਆਉਣ ਤੋਂ ਰੋਕਣ ਲਈ ਕੋਈ ਸਮਝਦਾਰੀ ਵਾਲਾ ਪੈਂਤੜਾ ਲੈਣਗੇ | ਵਿਰੋਧੀ ਵੋਟਾਂ ਦੀ ਵੰਡ ਹੋਣ ਤੋਂ ਬਚਦੇ ਹੋਏ ਚੋਣ ਮੈਦਾਨ ਵਿੱਚ ਉਤਰਿਆ ਜਾਵੇ | ਕਮਿਊਨਿਸਟ ਪਾਰਟੀ ਨੇ ਆਪਣੇ ਕਾਡਰ ਨੂੰ ਚੋਣਾਂ ਸੰਬੰਧੀ ਤਿਆਰੀਆਂ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ ਅਤੇ ਪ੍ਰੋਗਰਾਮ ਉਲੀਕਿਆ ਕਿ ਕੇਂਦਰ ਸਰਕਾਰ ਵਿਰੁੱਧ ਉਸ ਦੀਆਂ ਤਾਨਾਸ਼ਾਹੀ, ਫਿਰਕੂ, ਲੋਕਤੰਤਰ ਵਿਰੋਧੀ, ਸੰਵਿਧਾਨ ਵਿਰੋਧੀ, ਦੇਸ਼ ਵਿਰੋਧੀ, ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਕੀਤਾ ਜਾਵੇਗਾ |
ਪਹਿਲੀ ਦਸੰਬਰ ਤੋਂ ਤਿੰਨ ਦਸੰਬਰ ਤੱਕ ਤਿੰਨ ਦਿਨ ਸਾਰੇ ਦੇਸ਼ ਵਿੱਚ ਜੇਲ੍ਹ ਭਰੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੇ ਤਹਿਤ ਦੇਸ਼ ਪੱਧਰ ‘ਤੇ ਪੰਜ ਲੱਖ ਤੋਂ ਵੱਧ ਕਮਿਊਨਿਸਟ ਕਾਰਕੁਨ ਗਿ੍ਫਤਾਰੀਆਂ ਦੇਣਗੇ | ਇਸ ਤੋਂ ਪਹਿਲਾਂ ਦਿੱਲੀ ਵਿਖੇ ਪਹਿਲੀ ਸਤੰਬਰ ਨੂੰ ਰਾਮਲੀਲ੍ਹਾ ਮੈਦਾਨ ਵਿੱਚ 80 ਹਜ਼ਾਰ ਤੋਂ ਵੱਧ ਦੇ ਇਕੱਠ ਦੀ ਵਿਸ਼ਾਲ ਰੈਲੀ ਕੀਤੀ ਜਾ ਚੁੱਕੀ ਹੈ¢ਪੰਜਾਬ ਦੀ ਸੂਬਾ ਕੌਂਸਲ ਨੇ ਜਿਥੇ ਜੇਲ੍ਹ ਭਰੋ ਅੰਦੋਲਨ ਦੀਆਂ ਤਿਆਰੀਆਂ ਦਾ ਸੱਦਾ ਦਿੱਤਾ ਹੈ, ਉਥੇ ਇਸ ਦੇ ਨਾਲ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪਹਿਲਾਂ ਕੀਤੀਆਂ ਕਨਵੈਨਸ਼ਨਾਂ ਦੀ ਤਰ੍ਹਾਂ ਹੀ ਲਗਾਤਾਰ ਸਰਗਰਮੀ ਕੀਤੀ ਜਾਂਦੀ ਰਹੇਗੀ ਅਤੇ ਨਾਲ ਹੀ ਪੰਜਾਬ ਦੀ ਮਾਨ ਸਰਕਾਰ ਦੇ ਲੋਕ ਵਿਰੋਧੀ ਸ਼ਾਸਨ ਵਿਰੁੱਧ ਜ਼ੋਰਦਾਰ ਆਵਾਜ਼ ਚੁੱਕੀ ਜਾਵੇਗੀ¢ਪੰਜਾਬ ਵਿੱਚ ਕਮਿਊਨਿਸਟ ਪਾਰਟੀ ਦੀ ਸਪੱਸ਼ਟ ਨੀਤੀ ਹੈ ਕਿ ਭਾਜਪਾ ਅਤੇ ਇਸ ਨਾਲ ਕਿਸੇ ਵੀ ਗੱਠਜੋੜ ਕਰਨ ਵਾਲੀ ਪਾਰਟੀ ਨੂੰ ਪੰਜਾਬ ਵਿੱਚ ਸੱਤਾ ‘ਚ ਆਉਣ ਤੋਂ ਰੋਕਿਆ ਜਾਵੇ | ‘ਆਪ’ ਦੀ ਭਾਵੇਂ ਦੁਬਾਰਾ ਸਰਕਾਰ ਬਣਨ ਦੀ ਕੋਈ ਸੰਭਾਵਨਾ ਨਹੀਂ, ਫਿਰ ਵੀ ਪਾਰਟੀ ਵੱਲੋਂ ਇਸ ਦੇ ਸਮੁੱਚੇ ਕਾਰਜਕਾਲ ਦਾ ਪੰਜਾਬ ਅਤੇ ਪੰਜਾਬ ਦੇ ਹਰ ਤਬਕੇ ਦੇ ਵਿਰੋਧ ਵਿੱਚ ਰਹੀ ਕਾਰਜ-ਸ਼ੈਲੀ ਦਾ ਕੱਚਾ ਚਿੱਠਾ ਜਨਤਾ ਦੀ ਕਚਹਿਰੀ ਵਿੱਚ ਲਗਾਤਾਰ ਖੋਲੇ੍ਹਗੀ | ਸੀ ਪੀ ਆਈ ਪੰਜਾਬ ਵਿੱਚ ਸੀ ਪੀ ਐੱਮ ਤੋਂ ਇਲਾਵਾ ਚੋਣਾਂ ਲੜਨ ਵਾਲੀਆਂ ਖੱਬੀਆਂ ਪਾਰਟੀਆਂ ਨਾਲ ਚੋਣਾਵੀ ਤਾਲਮੇਲ ਬਣਾਏਗੀ | ਇਸ ਤੋਂ ਬਿਨਾਂ ਧਰਮ ਨਿਰਪੱਖ ਅਤੇ ਸੈਕੂਲਰ ਪਾਰਟੀਆਂ, ਜਿਹੜੀਆਂ ਭਾਜਪਾ ਅਤੇ ਇਸ ਦੇ ਗੱਠਜੋੜ ਦੀਆਂ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸੰਜੀਦਾ ਯਤਨ ਕਰਨਗੀਆਂ ਕਿ ਜਮਹੂਰੀ ਅਤੇ ਸੈਕੂਲਰ ਧਿਰਾਂ ਦੀਆਂ ਵੋਟਾਂ ਨਾ ਵੰਡੀਆਂ ਜਾਣ ਤਾਂ ਅਜਿਹੀਆਂ ਪਾਰਟੀਆਂ ਨਾਲ ਵੀ ਗੱਠਜੋੜ ਦੇ ਤਾਲਮੇਲ ਦੀ ਸੰਭਾਵਨਾ ਤਲਾਸ਼ੀ ਜਾਏਗੀ | ਸੂਬਾ ਕੌਂਸਲ ਵੱਲੋਂ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ, ਜਿਸ ਰਾਹੀਂ ਪੰਜਾਬ ਸਰਕਾਰ ਵੱਲੋਂ ਜਿਹੜੇ ਮੁਲਾਜ਼ਮ ਸੰਗਠਨ ਡੀ ਏ, ਪੇ ਕਮਿਸ਼ਨ ਦੇ ਬਕਾਏ, ਓ ਪੀ ਐੱਸ, ਕੰਟਰੈਕਟ ਸਿਸਟਮ ਆਦਿ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਉਹਨਾਂ ਪ੍ਰਤੀ ਸਰਕਾਰ ਵੱਲੋਂ ਦੁਸ਼ਮਣਾਂ ਵਰਗਾ ਰਵੱਈਆ ਧਾਰਨ ਕਰਕੇ ਜਿੱਥੇ ਜਬਰ ਕੀਤਾ ਜਾ ਰਿਹਾ ਹੈ, ਉੱਥੇ ਮਹਿੰਗੇ ਵਕੀਲ ਕਰਕੇ ਅਦਾਲਤਾਂ ਵਿੱਚ ਖੱਜਲ-ਖੁਆਰ ਕਰਵਾ ਰਹੀ ਹੈ | ਸਰਕਾਰ ਦੇ ਅਜਿਹੇ ਵਿਹਾਰ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਅਤੇ ਮੁਲਾਜ਼ਮਾਂ ਨਾਲ ਗੱਲਬਾਤ ਦਾ ਰਸਤਾ ਖੋਲ੍ਹ ਕੇ ਉਹਨਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ਤੋਂ ਮੰਗ ਕੀਤੀ ਗਈ |
ਜੰਤਰ ਮੰਤਰ ‘ਤੇ ਜੋ ਨੌਜਵਾਨਾਂ ਤੇ ਹੋਰਨਾਂ ਵੱਲੋਂ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਲਈ ਸੰਘਰਸ਼ ਚੱਲ ਰਿਹਾ ਹੈ, ਉਸ ਨੂੰ ਜਬਰ ਰਾਹੀਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਭਾਰਤੀ ਕਮਿਊਨਿਸਟ ਪਾਰਟੀ ਦੇ ਦਫ਼ਤਰ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ | 25 ਹਜ਼ਾਰ ਸੁਰੱਖਿਆ ਦਲ ਤਾਇਨਾਤ ਕਰਨੇ ਸਰਕਾਰ ਦੀ ਬੁਖਲਾਹਟ ਸਾਬਤ ਕਰਦਾ ਹੈ | ਪਿਛਲੇ ਦਿਨੀਂ ਪੰਜਾਬ ਵਿੱਚ ਭਾਰੀ ਬਾਰਸ਼ ਨਾਲ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ | ਸੀ ਪੀ ਦੀ ਮੰਗ ਕਰਦੀ ਹੈ ਕਿ ਗਿਰਦਾਵਰੀ ਕਰਵਾ ਕੇ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ |





