ਹੈਡ ਗ੍ਰਨੇਡ ਤੇ ਪਿਸਤੌਲ ਸਣੇ 6 ਗਿ੍ਫਤਾਰ

0
10

ਅਟਾਰੀ (ਸਤਬੀਰ ਭੀਲ)
ਅੰਮਿ੍ਤਸਰ ਦਿਹਾਤੀ ਪੁਲਸ ਨੇ ਪਾਕਿਸਤਾਨ ਆਈ ਐੱਸ ਆਈ-ਸਮਰਥਿਤ ਗੈਰ-ਕਾਨੂੰਨੀ ਹਥਿਆਰ ਅਤੇ ਵਿਸਫੋਟਕ ਸਪਲਾਈ ਨੈੱਟਵਰਕ ਦਾ ਪਰਦਾ ਫਾਸ਼ ਕਰਦਿਆਂ ਪੁਲਸ ਅਦਾਰਿਆਂ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਮਈ ਵਿੱਚ ਆਰਮੀ ਛਾਉਣੀ ਖਾਸਾ ਨੇੜੇ ਹੋਏ ਧਮਾਕੇ ਸਬੰਧੀ ਮਾਮਲੇ ਨੂੰ ਸੁਲਝਾ ਲਿਆ ਹੈ¢ ਪੁਲਸ ਟੀਮਾਂ ਨੇ ਦੋ ਆਪਸ ਵਿੱਚ ਜੁੜੇ ਮਾਮਲਿਆਂ ਵਿੱਚ ਕੁੱਲ ਛੇ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ ਅਤੇ ਇੱਕ 9 ਐੱਮ ਐੱਮ ਪਿਸਤÏਲ ਸਮੇਤ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ¢ ਪੁਲਸ ਅਦਾਰਿਆਂ ‘ਤੇ ਹਮਲੇ ਦੀ ਸਾਜ਼ਿਸ਼ ਦੇ ਸੰਬੰਧ ਵਿੱਚ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਵਦੀਪ ਸਿੰਘ ਵਾਸੀ ਫਤਿਹਗੜ੍ਹ ਕੋਰੋਟਾਣਾ, ਧਰਮਕੋਟ, ਮੋਗਾ ਸੈਮੂਅਲ ਉਰਫ਼ ਸਾਮੂ ਤੇ ਸੰਦੀਪ ਸਿੰਘ ਉਰਫ਼ ਟਿੱਡੀ ਦੋਵੇਂ ਵਾਸੀ ਮੇਨੇਵਾਲਾ, ਮੋਗਾ ਵਜੋਂ ਕੀਤੀ ਗਈ ਹੈ¢ ਖਾਸਾ ਛਾਉਣੀ ਵਿਖੇ ਆਈ ਈ ਡੀ ਧਮਾਕੇ ਨੂੰ ਅੰਜ਼ਾਮ ਦੇਣ ਲਈ ਗਿ੍ਫ਼ਤਾਰ ਕੀਤੇ ਗਏ ਤਿੰਨ ਕਾਰਕੁਨਾਂ ਦੀ ਪਛਾਣ ਰਮਨਦੀਪ ਸਿੰਘ, ਜੱਜਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ਼ ਕੇਕੜਾ ਤਿੰਨੋਂ ਵਾਸੀ ਪੁਰਾਣੀ ਦਾਣਾ ਮੰਡੀ ਅਟਾਰੀ, ਅੰਮਿ੍ਤਸਰ ਵਜੋਂ ਕੀਤੀ ਗਈ ਹੈ¢ ਮੁੱਢਲੀ ਜਾਂਚ ਦÏਰਾਨ ਇਸ ਮਡਿਊਲ ਦੇ ਵਿਦੇਸ਼ੀ ਤਸਕਰਾਂ ਅਤੇ ਆਈ ਐੱਸ ਆਈ ਦੇ ਕਾਰਕੁਨਾਂ ਨਾਲ ਕਥਿਤ ਸੰੰਬੰਧ ਸਾਹਮਣੇ ਆਏ ਹਨ ਅਤੇ ਪੂਰੇ ਨੈੱਟਵਰਕ ਦਾ ਪਰਦਾ ਫਾਸ਼ ਕਰਨ ਦੇ ਨਾਲ-ਨਾਲ ਅਗਲੇ-ਪਿਛਲੇ ਸੰਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ¢ ਆਈ ਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮਿ੍ਤਸਰ ਦਿਹਾਤੀ ਪੁਲਸ ਦੀਆਂ ਟੀਮਾਂ ਨੇ ਇੱਕ ਮੋਟਰਸਾਈਕਲ ਨੂੰ ਰੋਕਿਆ ਅਤੇ ਨਵਦੀਪ ਸਿੰਘ ਨੂੰ ਉਸ ਦੇ ਸਾਥੀਆਂ ਸੈਮੂਅਲ ਉਰਫ਼ ਸਾਮੂ ਅਤੇ ਸੰਦੀਪ ਸਿੰਘ ਉਰਫ਼ ਟਿੱਡੀ ਸਮੇਤ ਕਾਬੂ ਕਰ ਲਿਆ¢
ਤਲਾਸ਼ੀ ਦÏਰਾਨ ਉਨ੍ਹਾਂ ਕੋਲੋਂ ਇੱਕ ਹੈਂਡ ਗ੍ਰਨੇਡ ਅਤੇ ਇੱਕ 9 ਐੱਮ ਐੱਮ ਪਿਸਤÏਲ ਸਮੇਤ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ¢ਇਸ ਸੰਬੰਧੀ ਥਾਣਾ ਘਰਿੰਡਾ ਵਿਖੇ ਐੱਫ ਆਈ ਆਰ ਨੰਬਰ ਦਰਜ ਕੀਤੀ ਗਈ ਹੈ¢
ਆਈ ਜੀ ਨੇ ਦੱਸਿਆ ਕਿ ਇਸ ਅਪਰੇਸ਼ਨ ਦÏਰਾਨ 5 ਮਈ ਦੀ ਰਾਤ ਨੂੰ ਕਰੀਬ 11 ਵਜੇ ਕੈਂਟ ਖਾਸਾ ਸਥਿਤ ਬਿ੍ਗੇਡ ਸਕਿਉਰਿਟੀ ਦੀ ਕੰਧ ‘ਤੇ ਹੋਏ ਆਈ ਈ ਡੀ ਧਮਾਕੇ ਦੇ ਮਾਮਲੇ ਦੀ ਗੁੱਥੀ ਵੀ ਸੁਲਝਾ ਲਈ ਹੈ¢ ਉਨ੍ਹਾਂ ਦੱਸਿਆ ਕਿ ਇਸ ਅਣਸੁਲਝੇ ਧਮਾਕੇ ਦੇ ਮਾਮਲੇ ਨੂੰ ਸੁਲਝਾਉਣ ਲਈ ਅੰਮਿ੍ਤਸਰ ਦਿਹਾਤੀ ਦੇ ਐੱਸ ਐੱਸ ਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦਾ ਗਠਨ ਕੀਤਾ ਸੀ, ਜਿਸ ਵਿੱਚ ਐੱਸ ਪੀ (ਜਾਂਚ) ਰਮਨਦੀਪ ਸਿੰਘ, ਐੱਸ ਪੀ ਅਪਰੇਸ਼ਨਜ਼ ਗਗਨਦੀਪ ਸਿੰਘ, ਡੀ ਐੱਸ ਪੀ ਡਿਟੈਕਟਿਵ ਗੁਰਿੰਦਰਪਾਲ ਸਿੰਘ ਨਾਗਰਾ ਅਤੇ ਡੀ ਐੱਸ ਪੀ ਅਟਾਰੀ ਯਾਦਵਿੰਦਰ ਸਿੰਘ ਸ਼ਾਮਲ ਸਨ | ਐੱਸ ਐੱਸ ਪੀ ਕੰਵਲਪ੍ਰੀਤ ਚਾਹਲ ਨੇ ਦੱਸਿਆ ਕਿ ਸੀ ਆਈ ਏ ਇੰਚਾਰਜ ਇੰਸਪੈਕਟਰ ਮਨਮੀਤ ਸਿੰਘ ਅਤੇ ਘਰਿੰਡਾ ਥਾਣੇ ਦੇ ਐੱਸ ਐੱਚ ਓ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਵੱਲੋਂ ਬਰੀਕੀ ਨਾਲ ਕੀਤੀ ਜਾਂਚ ਅਤੇ ਤਕਨੀਕੀ ਢੰਗ ਨਾਲ ਕੀਤੀ ਟਰੈਕਿੰਗ ਸਦਕਾ ਮੁਲਜ਼ਮ ਰਮਨਦੀਪ ਸਿੰਘ, ਜੱਜਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ਼ ਕੇਕੜਾ ਨੂੰ ਸਫਲਤਾਪੂਰਵਕ ਕਾਬੂ ਕਰ ਲਿਆ ਗਿਆ ਹੈ¢