ਪਰਵਿੰਦਰ ਝੋਟੇ ਦਾ ਕਤਲ ਸੋਚੀ-ਸਮਝੀ ਸਾਜ਼ਿਸ਼ ਤੇ ਮਾੜੀ ਕਾਨੂੰਨ ਵਿਵਸਥਾ ਦਾ ਸਿੱਟਾ : ਅਰਸ਼ੀ

0
3

ਮਾਨਸਾ (ਆਤਮਾ ਸਿੰਘ ਪਮਾਰ, ਰੀਤਵਾਲ) : ਮੈਡੀਕਲ ਸਟੋਰ ਮਾਲਕ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤੇ ਗਏ ਪਰਵਿੰਦਰ ਸਿੰਘ ਝੋਟਾ ਦੀ ਮÏਤ ਨੂੰ ਲੈ ਕੇ ਦੂਜੇ ਦਿਨ ਵੀ ਮਹÏਲ ਤਣਾਅਪੂਰਨ ਬਣਿਆ ਰਿਹਾ¢ ਸ਼ਹਿਰ ਦੇ ਤਿੰਨ ਕੋਣੀ ਟੀ ਪੁਆਇੰਟ ਵਿਖੇ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ‘ਚ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂ ਪਹੁੰਚੇ | ਆਪ-ਮੁਹਾਰੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਸੀ ਪੀ ਆਈ ਦੇ ਕÏਮੀ ਕੌਂਸਲ ਮੈਂਬਰ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਚਿੱਟੇ ਸਮੇਤ ਮੈਡੀਕਲ ਨਸ਼ਿਆਂ ਦੇ ਕਾਰਨ ਹਰ ਰੋਜ਼ ਨੌਜਵਾਨ ਦੇ ਸੱਥਰ ਵਿਛ ਰਹੇ ਹਨ, ਸੂਬਾ ਸਰਕਾਰ ਦੀ ਅਮਨ-ਕਾਨੂੰਨ ਦੀ ਮਾੜੀ ਤੋਂ ਮਾੜੀ ਕਾਰਗੁਜ਼ਾਰੀ ਜੱਗ ਜ਼ਾਹਰ ਹੋਈ ਹੈ¢ਸਰਕਾਰ ਹਾਲਾਤ ਸੁਧਾਰਨ ਦੀ ਬਜਾਏ ਕੇਵਲ ਇਸ਼ਤਿਹਾਰਾਂ ਤੇ ਮਸ਼ਹੂਰੀਆਂ ਤੱਕ ਸੀਮਤ ਹੋ ਕੇ ਰਹਿ ਗਈ ਹੈ¢ਉਨ੍ਹਾਂ ਕਿਹਾ ਕਿ ਪਰਮਿੰਦਰ ਝੋਟੇ ਦਾ ਕਤਲ ਨਸ਼ਾ ਤਸਕਰਾਂ ਤੇ ਕੁਝ ਸਿਆਸੀ ਅਨਸਰਾਂ ਦੀ ਮਿਲੀਭੁਗਤ ਨਾਲ ਹੋਇਆ ਹੈ, ਕਿਉਂਕਿ ਝੋਟਾ ਪਿਛਲੇ ਕਈ ਸਾਲਾਂ ਤੋਂ ਐਂਟੀ ਡਰੱਗਜ਼ ਕਮੇਟੀ ਦੇ ਬੈਨਰ ਹੇਠ ਸੰਘਰਸ਼ ਕਰ ਰਿਹਾ ਸੀ¢ ਜਿਸ ਕਾਰਨ ਝੋਟਾ ਪ੍ਰਸ਼ਾਸਨ, ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਅੱਖਾਂ ਵਿਚ ਰੜਕ ਰਿਹਾ ਸੀ, ਉਸ ਨੇ ਵਿਰੋਧ ਨਾ ਛੱਡਿਆ ਤੇ ਸੰਘਰਸ਼ ਕਰਦਾ ਰਿਹਾ¢ਉਸ ਵੱਲੋਂ ਛੱਡੇ ਅਧੂਰੇ ਕਾਰਜ ਨੂੰ ਪੂਰਾ ਕਰਨਾ ਸੁਹਿਰਦ ਤਾਕਤਾਂ ਦਾ ਫਰਜ਼ ਹੈ¢ ਅਰਸ਼ੀ ਨੇ ਕਿਹਾ ਕਿ ਪਰਮਿੰਦਰ ਝੋਟੇ ਨੇ ਆਪਣੀ ਕੁਰਬਾਨੀ ਨਸ਼ਿਆਂ ਦੇ ਵਿਰੋਧ ਵਿੱਚ ਦਿੱਤੀ ਹੈ ਤੇ ਉਸ ਦੀ ਸੋਚ ਨੂੰ ਬਚਾਉਣ ਵਾਸਤੇ ਅਸੀਂ ਵੀ ਨਸ਼ਿਆਂ ਖ਼ਿਲਾਫ਼ ਤਿੱਖਾ ਸੰਘਰਸ਼ ਕਰੀਏ¢ ਪੰਜਾਬ ਸਰਕਾਰ ਨੇ ਤਾਂ ਜੇ ਕਿਸੇ ਪ੍ਰੋਗਰਾਮ ਵਿੱਚ ਕਿਸੇ ਵਿਅਕਤੀ ਨੇ ਇਹ ਦੱਸ ਦਿੱਤਾ ਕਿ ਚਿੱਟਾ ਸ਼ਰੇਆਮ ਵਿਕ ਰਿਹਾ ਹੈ ਤਾਂ ਉਸ ‘ਤੇ ਦਹਿਸ਼ਤ ਢਾਹੀ ਹੈ¢ ਝੋਟੇ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੇ ਸੰਘਰਸ਼ ਉਸ ਨੂੰ ਪੂਰਾ ਕਰੀਏ¢ ਅਰਸ਼ੀ ਨੇ ਮੰਗਾਂ ਨੂੰ ਲਾਗੂ ਕਰਵਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਆਪਣੀ ਸ਼ਕਤੀ ਨੂੰ ਸ਼ਾਮਲ ਕਰਨ ਦਾ ਵਿਸ਼ਵਾਸ ਦਿਵਾਇਆ¢ ਇਸ ਮÏਕੇ ਸੀ ਪੀ ਆਈ ਦੇ ਮਾਨਸਾ ਜ਼ਿਲ੍ਹੇ ਦੇ ਸਕੱਤਰ ਕ੍ਰਿਸ਼ਨ ਸਿੰਘ ਚÏਹਾਨ ਨੇ ਕਿਹਾ ਕਿ ਸੀ ਪੀ ਆਈ ਪਰਮਿੰਦਰ ਝੋਟੇ ਦੇ ਕਤਲ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਝੋਟੇ ਦੇ ਕਾਤਲ ਸਮੂਹ ਨੂੰ ਫÏਰੀ ਤÏਰ ‘ਤੇ ਗਿ੍ਫਤਾਰ ਕੀਤਾ ਜਾਵੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ¢ ਉਨ੍ਹਾ ਕਿਹਾ ਕਿ ਸੀ ਪੀ ਆਈ ਝੋਟੇ ਦੇ ਕਤਲ ਦੇ ਇਨਸਾਫ ਲਈ ਹਰ ਸੰਘਰਸ਼ ਵਿੱਚ ਵਧ-ਚੜ੍ਹ ਕੇ ਹਿੱਸਾ ਲਵੇਗੀ¢ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਝੋਟਾ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਪਰਵਿੰਦਰ ਦਾ ਕਤਲ ਮਾਨ ਸਰਕਾਰ ਦੀ ਅਰਥੀ ‘ਚ ਆਖਰੀ ਕਿੱਲ ਸਾਬਤ ਹੋਵੇਗਾ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ¢ ਉਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨਸ਼ਿਆਂ ਦੇ ਮੁੱਦੇ ‘ਤੇ ਬੁਰੀ ਤਰ੍ਹਾ ਫੇਲ੍ਹ ਸਾਬਤ ਹੋ ਚੁੱਕੀ ਹੈ ਤੇ ‘ਯੁੱਧ ਨਸ਼ਿਆਂ ਵਿਰੁੱਧ’ ਦੇ ਅਡੰਬਰ ਦਾ ਪੂਰੀ ਤਰ੍ਹਾਂ ਜਨਾਜ਼ਾ ਨਿਕਲ ਚੁੱਕਿਆ ਹੈ | ਉਨ੍ਹਾ ਝੋਟਾ ਇਨਸਾਫ ਕਮੇਟੀ ਦੇ ਸੱਦੇ ‘ਤੇ 15 ਅਕਤੂਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ ਦਾ ਐਲਾਨ ਕਰਦਿਆਂ ਕਿਹਾ ਕਿ ਇਨਸਾਫ਼ ਤੱਕ ਜਾਰੀ ਸੰਘਰਸ਼ ‘ਚ ਵਧ-ਚੜ੍ਹ ਕੇ ਹਿੱਸਾ ਲਿਆ ਜਾਵੇਗਾ¢ ਧਰਨੇ ਵਿੱਚ ਬੋਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਐੱਮ ਪੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ, ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਬਸਪਾ ਦੇ ਸੂਬਾਈ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਭਾਜਪਾ ਦੇ ਸੂਬਾ ਜਨਰਲ ਸਕੱਤਰ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦਾ ਸਿਆਸੀ ਕਤਲ ਹੋਇਆ ਹੈ¢ ਇਸ ਲਈ ਸਿੱਧੇ ਤÏਰ ‘ਤੇ ਪੰਜਾਬ ਸਰਕਾਰ ਅਤੇ ਪੁਲਸ ਮੁਖੀ ਜ਼ਿੰਮੇਵਾਰ ਹੈ¢ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਯੁੱਧ ਨਸ਼ਿਆਂ ਵਿਰੁੱਧ ਲੜਨ ਦਾ ਡਰਾਮਾ ਕਰਨ ਵਾਲੀ ਸਰਕਾਰ ਅੰਦਰਖਾਤੇ ਸ਼ਹਿ ਦੇ ਕੇ ਨਸ਼ਾ ਵਿਕਵਾ ਰਹੀ ਹੈ, ਜਿਸ ਕਾਰਨ ਇੱਕ ਦੁਕਾਨਦਾਰ ਨੇ ਨਸ਼ਾ ਵਿਕਰੀ ਦਾ ਵਿਰੋਧ ਕਰਨ ਵਾਲੇ ਝੋਟਾ ਅਤੇ ਉਸ ਦੇ ਸਾਥੀਆਂ ‘ਤੇ ਸਰੇਆਮ ਗੋਲੀਆਂ ਚਲਾ ਦਿੱਤੀਆਂ ਅਤੇ ਵਾਰਦਾਤ ਮਗਰੋਂ ਅੱਧਾ ਘੰਟਾ ਮੁਲਜ਼ਮ ਦੁਕਾਨ ਵਿੱਚ ਬੈਠਾ ਰਿਹਾ ਅਤੇ ਉਸ ਨੂੰ ਭੱਜਣ ਦਾ ਮÏਕਾ ਦਿੱਤਾ ਗਿਆ¢ ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸਤੀਫ਼ਾ ਦੇਣਾ ਤੇ ਡੀ ਜੀ ਪੀ ਨੂੰ ਵੀ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ¢ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਾ ਰੋਕਣ ਵਾਲਿਆਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ ਅਤੇ ਨਸ਼ਾ ਤਸਕਰ ਬੇਫ਼ਿਕਰੀ ਨਾਲ ਐਡੀ ਵੱਡੀ ਘਟਨਾ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਜਾਂਦੇ ਹਨ¢ ਸੰਘਰਸ਼ ਕਮੇਟੀ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਅਸਤੀਫ਼ੇ ਅਤੇ ਡੀ ਜੀ ਪੀ ਪੰਜਾਬ ਦੀ ਬਰਖਾਸਤਗੀ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ ਅਤੇ ਝੋਟੇ ਦਾ ਅੰਤਮ ਸਸਕਾਰ ਵੀ ਉਦੋਂ ਤੱਕ ਨਹੀਂ ਕੀਤਾ ਜਾਵੇਗਾ¢ ਉਨ੍ਹਾ ਦੱਸਿਆ ਕਿ 15 ਅਕਤੂਬਰ ਨੂੰ ਸਵੇਰ ਤੋਂ ਸ਼ਾਮ ਤੱਕ ਪੂਰਾ ਪੰਜਾਬ ਇਸ ਰੋਸ ਵਜੋਂ ਬੰਦ ਰਹੇਗਾ, ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਬਹਾਲ ਹੋਣਗੀਆਂ¢ਝੋਟਾ ਦੇ ਪਿਤਾ ਫÏਜੀ ਭੀਮ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਹੁਣ ਉਹ ਆਪਣੇ ਪੁੱਤ ਦੀ ਥਾਂ ‘ਤੇ ਲੜਨਗੇ ਅਤੇ ਨਾ ਉਹ ਝੁਕਣਗੇ ਅਤੇ ਨਾ ਹੀ ਵਿਕਣਗੇ¢ ਇਸੇ ਦÏਰਾਨ ਮਾਨਸਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰੱਖੀ ਪਰਵਿੰਦਰ ਝੋਟਾ ਦੀ ਮਿ੍ਤਕ ਦੇਹ ਦੀ ਰਾਖੀ ਲਈ ਜਥੇਬੰਦੀਆਂ ਪੂਰੀ ਤਰ੍ਹਾਂ ਡਟੀਆਂ ਹੋਈਆਂ ਹਨ¢ ਇਸ ਮÏਕੇ ਧਰਨੇ ਨੂੰ ਵਿਜੈਇੰਦਰ ਸਿੰਗਲਾ, ਜੀਤਮਹਿੰਦਰ ਸਿੰਘ ਸਿੱਧੂ, ਗੁਰਨਾਮ ਕÏਰ ਰੰਧਾਵਾ, ਅੰਮਿ੍ਤਾ ਗਿੱਲ, ਸਾਬਕਾ ਵਿਧਾਇਕ ਤਰਸੇਮ ਜੋਧਾਂ, ਮਨਿਕ ਗੋਇਲ ਤੇ ਜਸਬੀਰ ਕÏਰ ਨੱਤ ਨੇ ਵੀ ਸੰਬੋਧਨ ਕੀਤਾ¢ ਰਾਏਕੋਟ ਤੋਂ ਸੰਤੋਖ ਗਿੱਲ ਮੁਤਾਬਕ ਮਾਨਸਾ ਜਾ ਰਹੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਤੇ ਉਨ੍ਹਾਂ ਦੇ ਕਰੀਬ 50 ਸਾਥੀਆਂ ਨੂੰ ਹਲਵਾਰਾ ਚੌਕ ਉੱਤੇ ਜਗਰਾਉਂ ਪੁਲਸ ਨੇ ਨਾਕਾ ਲਗਾ ਕੇ ਰੋਕ ਲਿਆ ਅਤੇ ਵਿਰੋਧ ਕਰਨ ‘ਤੇ ਹਿਰਾਸਤ ਵਿੱਚ ਲੈ ਲਿਆ | ਜਲਾਲਾਬਾਦ ਤੋਂ ‘ਵਾਰਿਸ ਪੰਜਾਬ ਦੇ’ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਘਾਗਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ |