ਲੋਕਾਂ ਦਾ ਸਿਸਟਮ ‘ਚ ਵਿਸ਼ਵਾਸ ਬਣਿਆ ਰਹਿਣਾ ਚਾਹੀਦੈ : ਪਾਇਲਟ

0
6

ਸ਼ਾਹਕੋਟ (ਗਿਆਨ ਸੈਦਪੁਰੀ)
ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਇਹ ਜਮਹੂਰੀਅਤ ਦੇ ਵਰਤਾਰੇ ਦਾ ਹਿੱਸਾ ਹੈ, ਪਰ ਸਵਾਲ ਲੋਕਾਂ ਦੇ ਵਿਸ਼ਵਾਸ ਦਾ ਹੈ¢ਸਿਆਸੀ ਤੇ ਸਮਾਜਿਕ ਸਿਸਟਮ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਹਿਣਾ ਚਾਹੀਦਾ ਹੈ¢ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਕੀਤਾ¢ਉਹ ਪੰਜਾਬ ਕਾਂਗਰਸ ਦੀ ਆਹਲਾ ਲੀਡਰਸ਼ਿਪ ਨੂੰ ਨਾਲ ਲੈ ਕੇ ਐਤਵਾਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਪਿੰਡ ਨੰਗਲ ਅੰਬੀਆਂ ਖੁਰਦ ਵਿੱਚ ਬੁੱਤ ਨੂੰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਦੇਣ ਉਪਰੰਤ ਸੰਬੋਧਨ ਕਰ ਰਹੇ ਸਨ¢ਉਨ੍ਹਾ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਮੇਂ ਤੋਂ ਮਾਪਿਆਂ ਦੇ ਪੁੱਤਰ ਤੇ ਬੱਚਿਆਂ ਦੇ ਬਾਪ ਗੋਲੀਆਂ ਦਾ ਸ਼ਿਕਾਰ ਹੋ ਕੇ ਜਹਾਨੋਂ ਤੁਰ ਰਹੇ ਹਨ¢ਮੈਂ ਉਹਨਾਂ ਪੀੜਤਾਂ ਦੇ ਹਾਲਾਤ ਜਾਨਣ ਲਈ ਅਤੇ ਜੇ ਜ਼ਰੂਰਤ ਹੋਵੇ ਤਾਂ ਕਾਨੂੰਨੀ ਚਾਰਾਜ਼ੋਈ ਲਈ ਸਹਾਇਤਾ ਦੇ ਮਕਸਦ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਰਿਹਾ ਹਾਂ | ਉਹਨਾ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ¢ਉਹਨਾ ਬਠਿੰਡਾ ਦੇ ਇੱਕ ਪਰਵਾਰ ਦੇ ਹਾਲਾਤ ਦੇ ਹਵਾਲੇ ਨਾਲ ਦੱਸਿਆ ਕਿ ਇੱਕ ਤਾਂ ਲੋਕ ਵਿੱਛੜ ਗਿਆਂ ਦਾ ਦਰਦ ਭੋਗਦੇ ਹਨ, ਦੂਸਰਾ ਉਨ੍ਹਾ ਦੀ ਆਪਣੀ ਜਾਨ ਜੋਖਮ ਵਿੱਚ ਪਈ ਰਹਿੰਦੀ ਹੈ¢ ਪੀੜਤ ਪਰਵਾਰਾਂ ਨੂੰ ਕੇਸਾਂ ਦੀ ਪੈਰਵਾਈ ਤੋਂ ਰੋਕਿਆ ਜਾਂਦਾ ਹੈ¢ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਿਲਸਿਲਾ ਸੂਲੀ ‘ਤੇ ਟੰਗੀ ਰੱਖਦਾ ਹੈ¢ਕੋਈ ਕਿਸੇ ਨੂੰ ਗੋਲੀ ਮਾਰ ਕੇ ਬੇਖÏਫ ਤੁਰ ਜਾਏ, ਇਹ ਵਰਤਾਰਾ ਸਿਰਫ ਪੰਜਾਬ ਵਿੱਚ ਹੀ ਨਜ਼ਰ ਆਉਂਦਾ ਹੈ¢ਇਹੀ ਕਾਰਨ ਹੈ ਕਿ ਲੋਕਾਂ ਦਾ ਸਿਸਟਮ ਤੋਂ ਵਿਸ਼ਵਾਸ ਖਤਮ ਹੋ ਰਿਹਾ ਹੈ¢
ਯਾਦਗਾਰ ‘ਤੇ ਸ਼ਰਧਾਂਜਲੀ ਉਪਰੰਤ ਉਹ ਸੰਦੀਪ ਨੰਗਲ ਅੰਬੀਆਂ ਦੀ ਪਿੰਡ ‘ਚ ਸਥਿਤ ਰਿਹਾਇਸ਼ ਵਿਖੇ ਗਏ¢ਇੱਥੇ ਪਾਇਲਟ ਨੇ ਸੰਦੀਪ ਦੇ ਵੱਡੇ ਭਰਾ ਅੰਗਰੇਜ਼ ਸਿੰਘ ਸੰਧੂ ਤੇ ਬਾਕੀ ਪਰਵਾਰ ਨਾਲ ਗੱਲਬਾਤ ਕੀਤੀ¢ਇਸ ਮÏਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ, ਸਾਬਕਾ ਕੈਬਨਿਟ ਮੰਤਰੀ ਅਤੇ ਮÏਜੂਦਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ, ਕਾਂਗਰਸ ਕਮੇਟੀ ਦੇ ਸਕੱਤਰ ਰਵਿੰਦਰ ਡਾਲਵੀ, ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਹਲਕਾ ਕਰਤਾਰਪੁਰ ਦੇ ਇੰਚਾਰਜ ਰਜਿੰਦਰ ਸਿੰਘ ਮÏਜੂਦ ਸਨ¢
ਇਸ ਮÏਕੇ ਹੋਰਨਾਂ ਤੋਂ ਇਲਾਵਾ ਅਸ਼ਵਿੰਦਰ ਪਾਲ ਸਿੰਘ ਖਹਿਰਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਨਕੋਦਰ, ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ ਕਾਂਗਰਸ, ਸੁਖਦੇਵ ਸਿੰਘ ਸੁੱਖਾ ਵਾਈਸ ਚੇਅਰਮੈਨ ਬਲਾਕ ਸੰਮਤੀ ਸ਼ਾਹਕੋਟ, ਸੋਨੂ ਕੰਗ ਪੀ ਏ, ਗੁਲਜਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਜਗਤਾਰ ਸਿੰਘ ਤਾਰੀ ਸਾਬਕਾ ਸਰਪੰਚ ਬਾਜਵਾ ਕਲਾਂ, ਜਸਪਾਲ ਸਿੰਘ ਸਰਪੰਚ ਨੰਗਲ ਅੰਬੀਆਂ ਖੁਰਦ, ਬਲਜਿੰਦਰ ਸਿੰਘ ਭੋਲਾ, ਬਲਕਾਰ ਸਿੰਘ ਬਲਾਕ ਸੰਮਤੀ ਮੈਂਬਰ, ਅਮਰਜੀਤ ਸਿੰਘ ਸਾਬਕਾ ਸਰਪੰਚ ਕੁਹਾੜ ਖੁਰਦ, ਅਜੈਬ ਸਿੰਘ ਸਾਬਕਾ ਸਰਪੰਚ, ਰਾਮਾ ਪਹਿਲਵਾਨ, ਜਰਨੈਲ ਸਿੰਘ ਸਾਬਕਾ ਸਰਪੰਚ ਈਸੇਵਾਲ, ਜਗਤਾਰ ਸਿੰਘ ਖਾਲਸਾ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਢੰਡੋਵਾਲ, ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ, ਟਿੰਪੀ ਕੁਮਰਾ, ਰਜੇਸ਼ ਗੁਪਤਾ, ਤਾਨਿਸ਼ ਗਾਬਾ, ਸਾਬਾ ਸਰਪੰਚ ਕੋਹਾੜ ਖੁਰਦ, ਪਹਿਲਵਾਨ ਨਛੱਤਰ ਸਿੰਘ ਸੱਤੀ ਢੰਡੋਵਾਲ, ਜੈਬੀ ਢੰਡੋਵਾਲ, ਅਮਰਜੀਤ ਕÏਰ ਸਚਦੇਵਾ ਪ੍ਰਧਾਨ ਮਹਿਲਾ ਕਾਂਗਰਸ ਸ਼ਾਹਕੋਟ, ਸੁਖਜੀਤ ਕÏਰ ਪ੍ਰਧਾਨ ਮਹਿਲਾ ਮੰਡਲ ਸ਼ਾਹਕੋਟ, ਪਿ੍ਅੰਕਾ ਪੁਰੀ, ਬਲਕਾਰ ਸਿੰਘ ਟੁੱਟ ਸ਼ੇਰ ਸਿੰਘ, ਮਨਜਿੰਦਰ ਸਿੰਘ ਸਰਪੰਚ ਟੁੱਟ ਸ਼ੇਰ ਸਿੰਘ, ਜਗਦੀਸ਼ ਲਾਲ ਸਾਬਕਾ ਸਰਪੰਚ, ਗੁਰਮੀਤ ਸਿੰਘ ਬੱਬੂ ਸਾਬਕਾ ਸਰਪੰਚ ਬਾਹਮਣੀਆਂ, ਯਸ਼ਪਾਲ ਗੁਪਤਾ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਤਰਲੋਕ ਰੂਪਰਾ ਸਾਬਕਾ ਪ੍ਰਧਾਨ ਰਾਮਗੜ੍ਹੀਆ ਪਬਲਿਕ ਸਕੂਲ ਸ਼ਾਹਕੋਟ, ਡਾ. ਸੁਰਿੰਦਰ ਸਿੰਘ ਭੱਟੀ, ਪਵਨ ਜਨੇਜਾ, ਦੇਵਰਾਜ ਸਾਬਕਾ ਸਰਪੰਚ ਸਾਰੰਗਵਾਲ, ਪਰਮਜੀਤ ਸਿੰਘ ਪੰਮਾ ਸਾਰੰਗਵਾਲ, ਜਸਵੀਰ ਸਿੰਘ ਸ਼ੀਰਾ ਸਾਬਕਾ ਸਰਪੰਚ ਸਾਲ੍ਹਾ ਨਗਰ, ਅਜ਼ੀਜ਼ ਮਸੀਹ, ਜਸਵੀਰ ਸਿੰਘ ਪੰਨੂ ਸੇਵਾ ਮੁਕਤ ਪੰਚਾਇਤ ਅਫਸਰ, ਦਲੀਪ ਸਿੰਘ ਸਾਬਕਾ ਸਰਪੰਚ ਚੱਕ ਬਾਹਮਣੀਆਂ ਖੁਰਦ, ਰੇਸ਼ਮ ਸਿੰਘ ਸਾਬਕਾ ਸਰਪੰਚ ਰੇੜ੍ਹਵਾਂ, ਤਾਰਾ ਸਿੰਘ ਸਰਪੰਚ ਰੇੜ੍ਹਵਾਂ, ਕੁਲਬੀਰ ਸਿੰਘ ਧੰਜੂ, ਪੰਮਾ ਸਾਬਕਾ ਸਰਪੰਚ ਬਿੱਲੀ ਚਹਾਰਮੀ, ਜੋਗਿੰਦਰ ਸਿੰਘ ਉਪਲ, ਰਾਜੂ ਸਿੰਧੜ ਸਾਬਕਾ ਸਰਪੰਚ ਬੱਗਾ, ਸੁਰਜੀਤ ਸਿੰਘ ਬੱਗਾ, ਨੱਥਾ ਸਿੰਘ ਜਾਫਰਵਾਲ, ਦਰਸ਼ਨ ਸਿੰਘ ਸਾਬਕਾ ਵਾਇਸ ਚੇਅਰਮੈਨ ਬਲਾਕ ਸੰਮਤੀ ਸ਼ਾਹਕੋਟ, ਸੋਨੂ ਥਿੰਦ ਨੰਬਰਦਾਰ ਕਿਲੀ, ਜਸਪਾਲ ਸਿੰਘ ਸਰਪੰਚ ਕੰਨੀਆਂ ਖੁਰਦ, ਤਰਸੇਮ ਸਿੰਘ ਧੰਜੂ ਸਰਪੰਚ ਸੈਦਪੁਰ ਝਿੜੀ ਤੇ ਅਮਰੀਕ ਸਿੰਘ ਜੰਮੂ ਆਦਿ ਮÏਜੂਦ ਸਨ¢