ਮੈਡੀਕਲ ਨਸ਼ਿਆਂ ਨੂੰ ਰੋਕਣ ‘ਚ ਅਸਫਲ ਸਿਹਤ ਮੰਤਰੀ ਅਸਤੀਫਾ ਦੇਣ : ਅਰਸ਼ੀ

0
9

ਮਾਨਸਾ
(ਆਤਮਾ ਸਿੰਘ ਪਮਾਰ)
ਪਰਵਿੰਦਰ ਸਿੰਘ ਝੋਟਾ ਇਨਸਾਫ ਕਮੇਟੀ ਦੇ ਸੱਦੇ ‘ਤੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੀ ਪੀ ਆਈ ਦੇ ਨੈਸ਼ਨਲ ਕÏਾਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਦੂਜੀ ਕਿਸਮ ਦੇ ਮਾਰੂ ਨਸ਼ਿਆਂ ਤੋਂ ਇਲਾਵਾ ਪੰਜਾਬ ਵਿੱਚ ਮੈਡੀਕਲ ਨਸ਼ਾ ਵੀ ਧੜੱਲੇ ਨਾਲ ਵਿਕ ਰਿਹਾ ਹੈ, ਜਿਸ ਦੀ ਪੁਸ਼ਤ-ਪਨਾਹੀ ਡਰੱਗ ਇੰਸਪੈਕਟਰ ਤੇ ਪੁਲਸ ਵੱਲੋਂ ਕੀਤੀ ਜਾ ਰਹੀ ਹੈ | ਇਸ ਨਸ਼ੇ ਦੀ ਸਾਰੇ ਪੰਜਾਬ ਵਿੱਚ ਸਪਲਾਈ ਹੋ ਰਹੀ ਹੈ | ਇਸ ਗੋਰਖਧੰਦੇ ਵਿੱਚ ਸਿਹਤ ਮੰਤਰੀ ਨੂੰ ਬਰੀ ਨਹੀਂ ਕੀਤਾ ਜਾ ਸਕਦਾ, ਜੇਕਰ ਉਹਨਾਂ ਦਾ ਮਨ ਪੂਰਾ ਸਾਫ਼ ਹੈ ਤਾਂ ਉਹਨਾਂ ਨੂੰ ਇਖਲਾਕੀ ਤÏਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ¢ਕਮਿਊਨਿਸਟ ਆਗੂ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਕੈਂਸਰ ਸਮੇਤ ਅਨੇਕਾਂ ਬਿਮਾਰੀਆਂ ਨਾਲ ਜੂਝ ਰਿਹਾ ਹੈ, ਪ੍ਰੰਤੂ ਸਰਕਾਰ ਸਿਹਤ ਸੇਵਾਵਾਂ ਦੇਣ ਦੀ ਬਜਾਏ ਚਿੱਟੇ ਦਿਨ ਵਿਕ ਰਹੇ ਨਸ਼ਿਆਂ ‘ਤੇ ਮੋਨ ਧਾਰਨ ਕਰਕੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ¢
ਉਹਨਾਂ ਨੌਜਵਾਨ ਵਰਗ ਤੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ¢