ਜਲੰਧਰ (ਗਿਆਨ ਸੈਦਪੁਰੀ)
ਬੀਤੇ ਦਿਨ ਜਾਖਲ-ਲਹਿਰਾ ਸੜਕ ‘ਤੇ ਕੰਮ ਕਰਦੇ ਨਰੇਗਾ ਕਾਮਿਆਂ ਨੂੰ ਤੇਜ਼ ਰਫ਼ਤਾਰ ਗੱਡੀ ਨੇ ਦਰੜ ਦਿੱਤਾ ਸੀ, ਜਿਨ੍ਹਾਂ ਵਿੱਚ 9 ਮਜ਼ਦੂਰ ਮਾਰੇ ਗਏ, ਜਿਨ੍ਹਾਂ ਵਿੱਚ 7 ਅÏਰਤਾਂ ਤੇ ਦੋ ਮਰਦ ਮਾਰੇ ਗਏ ਸਨ | 10 ਦੇ ਲਗਭਗ ਮਜ਼ਦੂਰ ਜ਼ਖ਼ਮੀ ਹੋਏ ਹਨ | ਇਹ ਜ਼ਖ਼ਮੀ ਮਜ਼ਦੂਰ ਸੰਗਰੂਰ ਤੇ ਪਟਿਆਲ਼ਾ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ¢ਐਤਵਾਰ ਲਗਭਗ 3:30 ਵਜੇ ਇਹ ਹਾਦਸਾ ਵਾਪਰਿਆ, ਪਰ ਸਿਤਮ ਦੀ ਗੱਲ਼ ਕਿ ਰਾਤ 10 ਵਜੇ ਤੱਕ ਮਿ੍ਤਕ ਸਰੀਰ ਰੁਲਦੇ ਰਹੇ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਕੋਈ ਐਂਬੂਲੈਂਸ ਉਪਲੱਬਧ ਨਹੀਂ ਸੀ | ਸੋਮਵਾਰ ਰੋਹ ਆਏ ਨਰੇਗਾ ਮਜ਼ਦੂਰਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ਼ ਜਾਖਲ-ਲਹਿਰਾ ਸੜਕ ਜਾਮ ਰੱਖੀ | ਇਸ ਮੌਕੇ ਬਣੀ ਸਾਂਝੀ ਐਕਸ਼ਨ ਦੇ ਆਗੂਆਂ ਮਜ਼ਦੂਰ ਮੁਕਤੀ ਮੋਰਚਾ ਦੇ ਗੋਬਿੰਦ ਸਿੰਘ ਛਾਜਲੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲÏਦ, ਬਿੱਕਰ ਸਿੰਘ ਹਥੋਆ, ਸੇਬੀ ਖੰਡੇਬਾਦ, ਭਗਵਾਨ ਸਿੰਘ ਮੂਨਕ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ, ਕਸ਼ਮੀਰ ਸਿੰਘ ਗਦਾਈਆ ਨਰੇਗਾ/ਵੀ ਬੀ ਗ੍ਰਾਮ ਜੀ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ, ਜਗਜੀਤ ਸਿੰਘ ਝੋਟੀਆਂ, ਧਰਮਿੰਦਰ ਮੁਕੇਰੀਆਂ, ਲੀਲਾ ਸਿੰਘ ਝੋਟੀਆਂ, ਮੇਘਰਾਜ ਝੋਟੀਆਂ, ਬਲਵਿੰਦਰ ਸਿੰਘ ਜਲੂਰ, ਦੀਪਕ ਠਾਕੁਰ, ਜਸਮੇਲ ਕÏਰ ਬੀਰ ਕਲਾਂ, ਪਰਮਜੀਤ ਕÏਰ ਰੱਤੋਕੇ, ਸਤਪਾਲ ਸਿੰਘ ਬਨੂੜ ਪੰਜਾਬ ਖੇਤ ਮਜ਼ਦੂਰ ਯੂਨੀਅਨ, ਕਿਸਾਨ ਆਗੂ ਸਤਵੰਤ ਸਿੰਘ ਖੰਡੇਬਾਦ, ਪੁਨਰ ਸੁਰਜੀਤ ਅਕਾਲੀ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ, ਭੀਮ ਸਿੰਘ, ਜਗਸੀਰ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਆਗੂ ਜਗਜੀਤ ਸਿੰਘ ਭੂਟਾਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਨਰੰਜਣ ਸਿੰਘ ਸੰਗਰੂਰ ਤੇ ਸੀਤਾ ਰਾਮ ਗੋਬਿੰਦਪੁਰਾ ਆਦਿ ਨੇ ਸੰਬੋਧਨ ਕਰਦਿਆ ਕਿਹਾ ਕਿ ਇਸ ਹਾਦਸੇ ਤੋਂ ਪਹਿਲਾਂ ਕਈ ਥਾਵਾਂ, ਜਿਵੇਂ ਕਿ ਨਾਭਾ ਨੇੜਲੇ ਪਿੰਡ ਤੁੰਗਾਂ, ਸੁਨਾਮ ਨੇੜਲੇ ਪਿੰਡ ਬਿਸ਼ਨਪੁਰਾ ਵਿੱਚ ਕੰਮ ਕਰਦੇ ਮਜ਼ਦੂਰ ਮਾਰੇ ਗਏ ਸਨ, ਤਾਂ ਉਸ ਸਮੇਂ ਵੀ ਪ੍ਰਸ਼ਾਸਨ ਤੇ ਸਰਕਾਰ ਦਾ ਰਵੱਈਆ ਨਿੰਦਣਯੋਗ ਹੀ ਰਿਹਾ ਸੀ, ਇਸ ਲਈ ਪੰਜਾਬ ਸਰਕਾਰ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਇਹ ਸਰਕਾਰ ਜਦੋਂ ਤੋਂ ਹੋਂਦ ਵਿੱਚ ਆਈ ਹੈ, ਇਸ ਨੇ ਮਜ਼ਦੂਰ ਵਰਗ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ | ਜਦੋਂ ਵੀ ਮਜ਼ਦੂਰਾਂ ਨੇ ਆਪਣੇ ਦੁੱਖੜੇ ਸਰਕਾਰ ਨਾਲ਼ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਜਾਂ ਇਸ ਨਾਲ਼ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੇ ਹਮੇਸ਼ਾ ਮਜ਼ਦੂਰਾਂ ਨੂੰ ਅਣਗÏਲਿਆ ਹੀ ਕੀਤਾ ਹੈ | ਪੰਜਾਬ ਦੇ ਲੋਕ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਦੁਖੀ ਹਨ | ਇਸ ਮੌਕੇ ਮਾਮਲੇ ਨੂੰ ਨਿਬੇੜਨ ਦੀ ਮਨਸ਼ਾ ਨਾਲ਼ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਡੀ ਸੀ ਸੰਗਰੂਰ ਤੇ ਐੱਸ ਐੱਸ ਪੀ ਸੰਗਰੂਰ ਵੱਲੋਂ ਐਕਸਨ ਕਮੇਟੀ ਵੱਲੋਂ ਰੱਖੀਆਂ ਗਈਆਂ ਮੰਗਾਂ ‘ਤੇ ਅਸਮਰੱਥਾ ਜ਼ਾਹਰ ਕਰਦਿਆ ਇਹ ਕਹਿ ਕੇ ਖਹਿੜਾ ਛੁਡਾਇਆ ਕਿ ਇਹ ਮੰਗਾਂ ਸਰਕਾਰ ਦੇ ਮੰਨਣ ਦੀਆਂ ਹਨ, ਇਸ ਅਸੀਂ ਪ੍ਰਸ਼ਾਸਨ ਦੀ ਤਰਫੋਂ ਕੁਝ ਨਹੀਂ ਕਰ ਸਕਦੇ | ਇਸ ਤੋਂ ਬਾਅਦ ਗੁੱਸੇ ‘ਚ ਆਏ ਐਕਸ਼ਨ ਕਮੇਟੀ ਮੈਂਬਰਾਂ ਮੁਕੇਸ਼ ਮਲÏਦ ਤੇ ਗੋਬਿੰਦ ਸਿੰਘ ਛਾਜਲੀ ਨੇ ਐਲਾਨ ਕਰ ਦਿੱਤਾ ਕਿ ਅਸੀਂ ਮਿ੍ਤਕ ਦੇਹਾਂ ਦਾ ਸਸਕਾਰ ਨਹੀਂ ਕਰਾਂਗੇ ਤੇ ਧਰਨਾ ਵੀ ਲਗਾਤਾਰ ਜਾਰੀ ਰਹੇਗਾ |





