ਰੋਨਾਲਡੋ ਮਹੀਨੇ ਲਈ ਮੁਅੱਤਲ

0
20

ਲਿਸਬਨ : ਪੁਰਤਗਾਲੀ ਕੈਂਪ ਵਿੱਚੋਂ ਬਾਹਰ ਜਾਣ ਕਾਰਨ ਕਿ੍ਸਟਿਆਨੋ ਰੋਨਾਲਡੋ ਨੂੰ ਕੌਮੀ ਫੁਟਬਾਲ ਫੈਡਰੇਸ਼ਨ ਨੇ ਇੱਕ ਅਕਤੂਬਰ ਤੋਂ 30 ਦਿਨਾਂ ਲਈ ਮੁਅੱਤਲ ਕਰਨ ਦੇ ਨਾਲ-ਨਾਲ 255 ਯੂਰੋ ਦਾ ਜੁਰਮਾਨਾ ਕੀਤਾ ਹੈ | ਫੈਡਰੇਸ਼ਨ ਨੇ ਦੱਸਿਆ ਕਿ ਰੋਨਾਲਡੋ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਅਤੇ ਉਨ੍ਹਾਂ ਨਾਲ ਜੁੜੇ ਤੱਥਾਂ ਨੂੰ ਪੂਰੀ ਤਰ੍ਹਾਂ ਮੰਨ ਲਿਆ ਹੈ | ਉਸ ਦੇ ਗਲਤੀ ਮੰਨਣ ਅਤੇ ਪਹਿਲਾਂ ਤੋਂ ਸਾਫ-ਸੁਥਰੇ ਅਨੁਸ਼ਾਸਨੀ ਰਿਕਾਰਡ ਕਾਰਨ ਸਜ਼ਾ ਘਟਾਉਣ ਵਿੱਚ ਮਦਦ ਮਿਲੀ | ਹਾਲ ਹੀ ਵਿੱਚ ਹੋਏ ਨੇਸ਼ਨਜ਼ ਲੀਗ ਮੈਚਾਂ ਦੌਰਾਨ, ਰੋਨਾਲਡੋ ਵੇਲਜ਼ ਵਿਰੁੱਧ ਸ਼ੁਰੂਆਤੀ ਜਿੱਤ ਵਿੱਚ ਖੇਡਿਆ ਸੀ ਅਤੇ ਫਿਰ 27 ਸਤੰਬਰ ਨੂੰ ਨਾਰਵੇ ਵਿੱਚ ਹੋਈ ਜਿੱਤ ਦੌਰਾਨ ਉਹ ਇੱਕ ਅਣਵਰਤਿਆ ਬਦਲਵਾਂ ਖਿਡਾਰੀ ਸੀ | ਰੋਨਾਲਡੋ ਨੇ ਕੋਚ ਜੌਰਜ ਜੇਸੁਸ ‘ਤੇ ਉਸ ਨੂੰ ਖਿਡਾਉਣ ਦੇ ਸਮਝੌਤੇ ਨੂੰ ਤੋੜਨ ਦਾ ਦੋਸ਼ ਲਗਾਇਆ ਅਤੇ ਕੈਂਪ ਛੱਡ ਕੇ ਚਲਾ ਗਿਆ | ਉਸ ਤੋਂ ਬਿਨਾਂ ਪੁਰਤਗਾਲ ਨੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਡੈਨਮਾਰਕ ਅਤੇ ਨਾਰਵੇ ਨੂੰ ਫਿਰ ਤੋਂ ਹਰਾਇਆ |