ਸੋਕਾ ਰਾਹਤ ਨਾ ਮਿਲਣ ‘ਤੇ ਕਿਸਾਨ ਵੱਲੋਂ ਖੁਦਕੁਸ਼ੀ

0
18

ਮੁੰਬਈ (ਨ ਜ਼ ਸ)
ਮਹਾਰਾਸ਼ਟਰ ਦੀਆਂ 85 ਪ੍ਰਤੀਸ਼ਤ ਤੋਂ ਵੱਧ ਸਬ ਡਵੀਜ਼ਨਾਂ ਨੂੰ ਸੋਕਾ ਪ੍ਰਭਾਵਤ ਐਲਾਨਿਆ ਗਿਆ ਹੈ | ਰਾਜ ਦੀਆਂ 358 ਸਬ-ਡਵੀਜ਼ਨਾਂ ਵਿੱਚੋਂ 305 ਪ੍ਰਭਾਵਤ ਹੋਈਆਂ ਹਨ | ਮਹਾਰਾਸ਼ਟਰ ਦੇ ਨੰਦੇੜ ਵਿੱਚ ਸੋਕੇ ਕਾਰਨ ਆਪਣੀ ਫਸਲ ਬਰਬਾਦ ਹੋਣ ਦੇ ਬਾਵਜੂਦ ਸਰਕਾਰੀ ਰਾਹਤ ਕਿਉਂ ਨਹੀਂ ਮਿਲੀ, ਇਸ ਬਾਰੇ ਇੱਕ ਵੀਡੀਓ ਕਲਿੱਪ ਆਨਲਾਈਨ ਪੋਸਟ ਕਰਨ ਤੋਂ ਬਾਅਦ ਸੋਮਵਾਰ 46 ਸਾਲਾ ਕਿਸਾਨ ਨੇ ਖੁਦਕੁਸ਼ੀ ਕਰ ਲਈ | ਵੀਡੀਓ ਵਿੱਚ, ਸ਼ੰਕਰ ਅਬਨਰਾਓ ਕਸ਼ੀਰਸਾਗਰ ਨੇ ਡੀ ਸੀ ਨੂੰ ਇੱਕ ਭਾਵੁਕ ਅਪੀਲ ਕਰਦਿਆਂ ਪੁੱਛਿਆ ਕਿ ਉਸ ਨੂੰ ਕਿਸੇ ਵੀ ਕਰਜ਼ਾ ਮੁਆਫੀ ਯੋਜਨਾ ਦਾ ਲਾਭ ਕਿਉਂ ਨਹੀਂ ਮਿਲਿਆ ਅਤੇ ਅਰਜ਼ੀ ਦੇ ਬਾਵਜੂਦ ਉਸ ਦੀ ਧੀ ਦੀ ਮੈਡੀਕਲ ਕਾਲਜ ਦੀ ਫੀਸ ਕਿਉਂ ਨਹੀਂ ਮੁਆਫ ਕੀਤੀ ਗਈ | ਮਹਾਰਾਸ਼ਟਰ ਸਰਕਾਰ ਨੇ ਸੋਕਾ ਪ੍ਰਭਾਵਤ ਕਿਸਾਨਾਂ ਦੇ ਬੱਚਿਆਂ ਲਈ ਫੀਸ ਰਿਆਇਤਾਂ ਦਾ ਐਲਾਨ ਕੀਤਾ ਹੈ, ਪਰ ਕਸ਼ੀਰਸਾਗਰ ਦੀ ਧੀ ਨੂੰ ਸਪੱਸ਼ਟ ਤੌਰ ‘ਤੇ ਇਹ ਲਾਭ ਨਹੀਂ ਮਿਲਿਆ | ਨਾਗਪੁਰ ਤੋਂ ਲੱਗਭੱਗ 357 ਕਿੱਲੋਮੀਟਰ ਦੱਖਣ ਵਿੱਚ ਸਥਿਤ ਲਿੰਬਗਾਓਾ ਪੁਲਸ ਸਟੇਸ਼ਨ ਦੇ ਏ ਐੱਸ ਆਈ ਬੋਧਨਕਰ ਨੇ ਕਿਹਾ ਕਿ ਕਸ਼ੀਰਸਾਗਰ ਫਸਲ ਮਰਨ, ਬਕਾਇਆ ਕਰਜ਼ਿਆਂ ਅਤੇ ਆਪਣੀ ਧੀ ਦੇ ਸਿੱਖਿਆ ਖਰਚਿਆਂ ਕਾਰਨ ਪੈਦਾ ਹੋਏ ਵਿੱਤੀ ਬੋਝ ਕਾਰਨ ਦੁਖੀ ਸੀ | ਉਹ ਸੋਮਵਾਰ ਦੁਪਹਿਰ ਨੂੰ ਆਪਣੇ ਖੇਤ ਗਿਆ, ਆਪਣੇ ਮੋਬਾਈਲ ਫੋਨ ‘ਤੇ ਵੀਡੀਓ ਰਿਕਾਰਡ ਕੀਤੀ ਅਤੇ ਇਸਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ | ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਦੇ ਪਰਵਾਰਕ ਮੈਂਬਰਾਂ ਅਤੇ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ | ਕਸ਼ੀਰਸਾਗਰ ਦੀ ਲਾਸ਼ ਬੋਰਗਾਓਾ ਪਿੰਡ ਦੇ ਖੇਤ ਵਿੱਚ ਲਟਕਦੀ ਮਿਲੀ | ਉਸ ਨੇ ਆਪਣੀ ਛੋਟੀ ਜਿਹੀ ਜ਼ਮੀਨ ‘ਤੇ ਸੋਇਆਬੀਨ ਦੀ ਕਾਸ਼ਤ ਕੀਤੀ ਸੀ, ਪਰ ਲੰਬਾ ਸਮਾਂ ਬਾਰਿਸ਼ ਨਾ ਹੋਣ ਕਾਰਨ ਉਹ ਮਰ ਗਈ | 14 ਅਕਤੂਬਰ ਨੂੰ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਲਾਨ ਕੀਤਾ ਸੀ ਕਿ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ 5,000 ਰੁਪਏ ਦੀ ਸ਼ੁਰੂਆਤੀ ਰਾਹਤ ਜਮ੍ਹਾਂ ਕਰਵਾਈ ਜਾਵੇਗੀ | ਮਹਾਰਾਸ਼ਟਰ ਦੇ ਮਰਾਠਵਾੜਾ, ਜਿਸ ਵਿੱਚ ਨਾਂਦੇੜ ਸਮੇਤ ਅੱਠ ਜ਼ਿਲ੍ਹੇ ਹਨ, ਵਿੱਚ 2026 ਦੇ ਪਹਿਲੇ ਛੇ ਮਹੀਨਿਆਂ ਵਿੱਚ 465 ਕਿਸਾਨ ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਹਨ | 2025 ਵਿੱਚ, ਇਸ ਖੇਤਰ ਵਿੱਚ 1,131 ਕਿਸਾਨ ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ | ਬੀਡ ਅਤੇ ਮਹਾਰਾਸ਼ਟਰ ਦੇ ਹੋਰ ਜ਼ਿਲ੍ਹੇ ਇੱਕ ਦਹਾਕੇ ਵਿੱਚ ਸਭ ਤੋਂ ਭਿਆਨਕ ਸੋਕੇ ਦਾ ਸਾਹਮਣਾ ਕਰ ਰਹੇ ਹਨ |