ਮਾਨਸਾ : ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ ਲੱਗੇ ਧਰਨੇ ਮÏਕੇ ਸੀ ਪੀ ਆਈ ਆਗੂ ਕ੍ਰਿਸ਼ਨ ਸਿੰਘ ਚੌਹਾਨ ਨੇ ਕਿਹਾ ਕਿ ਨਸ਼ਿਆਂ ਕਰਕੇ ਨੌਜਵਾਨਾ ਦੀਆਂ ਮÏਤਾਂ ਮÏਕੇ ਉਹਨਾਂ ਦੇ ਬਜ਼ੁਰਗ ਪਿਤਾ ਅਰਥੀਆਂ ਨੂੰ ਮੋਢਾ ਦੇਣ ਲਈ ਮਜਬੂਰ ਹਨ, ਸਿਸਟਮ ਇਸ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਮੂਕ ਦਰਸ਼ਕ ਬਣ ਵੇਖ ਰਿਹਾ ਹੈ¢ ਪੰਜਾਬ ਸਮੇਤ ਕÏਮੀ ਪੱਧਰ ‘ਤੇ ਨਸ਼ਾ ਮੁਕਤ ਲਹਿਰ ਲਈ ਪ੍ਰੇਰਨਾ ਦਾ ਸਰੋਤ ਬਣ ਚੁੱਕਾ ਮਾਨਸਾ ਦੀ ਧਰਤੀ ਤੋਂ ਚੱਲ ਰਿਹਾ ਅੰਦੋਲਨ ਦੁਨੀਆ ਨੂੰ ਰਾਹ ਵਿਖਾ ਰਿਹਾ ਹੈ¢ ਉਨ੍ਹਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬੀ ਨਸ਼ਾ ਤਸ਼ਕਰਾਂ ਤੋਂ ਨੌਜਵਾਨੀ ਨੂੰ ਬਚਾਉਣ ਲਈ ਮੁਹਿੰਮ ਨੂੰ ਤੇਜ਼ ਕਰਨ | ਉਹਨਾ ਐਕਸ਼ਨ ਕਮੇਟੀ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕਰਕੇ ਅਮਲ ਵਿੱਚ ਲਿਆਉਣ ਦੀ ਗੱਲ ਕੀਤੀ¢
ਇਸ ਮÏਕੇ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਢਿੱਲੋਂ, ਸੁਖਰਾਜ ਸਿੰਘ ਜੋਗਾ, ਰਤਨ ਭੋਲਾ, ਬੂਟਾ ਸਿੰਘ ਬਰਨਾਲਾ, ਰਾਜ ਕੁਮਾਰ ਸ਼ਰਮਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ ਆਦਿ ਆਗੂਆਂ ਦੀ ਅਗਵਾਈ ਹੇਠ ਵਰਕਰਾਂ ਨੇ ਸ਼ਮੂਲੀਅਤ ਕੀਤੀ¢




