ਨਵੀਂ ਦਿੱਲੀ : ਆਲ ਇੰਡੀਆ ਯੂਥ ਫੈਡਰੇਸ਼ਨ (ਏ ਆਈ ਵਾਈ ਐੱਫ) ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐੱਸ ਐੱਫ) ਨੇ ਸਾਂਝੇ ਤੌਰ ‘ਤੇ ਨਵੀਂ ਦਿੱਲੀ ‘ਚ ਅਜੈ ਭਵਨ ਦੇ ਬਾਹਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ¢ਪ੍ਰਦਰਸ਼ਨ ਦੀ ਅਗਵਾਈ ਏ ਆਈ ਵਾਈ ਐੱਫ ਦੇ ਕੌਮੀ ਸਕੱਤਰ ਸਈਅਦ ਵਲੀਉੱਲ੍ਹਾ ਖਾਦਰੀ ਅਤੇ ਏ ਆਈ ਐੱਸ ਐੱਫ ਦੇ ਕੌਮੀ ਪ੍ਰਧਾਨ ਵਿਰਾਜ ਦੇਵਾਂਗ ਨੇ ਕੀਤੀ¢ ਵਲੀਉੱਲ੍ਹਾ ਖਾਦਰੀ ਨੇ ਪੁਲਸ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਜਮਹੂਰੀ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਨਾਲ ਚੋਣ ਜਵਾਬਦੇਹੀ ਅਤੇ ਵੋਟਿੰਗ ਅਧਿਕਾਰਾਂ ਦੀ ਸੁਰੱਖਿਆ ਦੀ ਮੰਗ ਕਰਨ ਵਾਲੇ ਨÏਜਵਾਨਾਂ ਦੀ ਆਵਾਜ਼ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ | ਦੇਵਾਂਗ ਨੇ ਜ਼ੋਰ ਦੇ ਕੇ ਕਿਹਾ ਕਿ ਏ ਆਈ ਐੱਸ ਐੱਫ ਲੋਕਤੰਤਰ ਅਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਆਪਣਾ ਸੰਘਰਸ਼ ਜਾਰੀ ਰੱਖੇਗੀ¢ਇਸ ਪ੍ਰਦਰਸ਼ਨ ਵਿੱਚ ਏ ਆਈ ਵਾਈ ਐੱਫ ਦੇ ਨੇਤਾ ਸਾਗਰ ਦੁਰਯੋਧਨ, ਫਖਰੇ ਆਲਮ, ਸ਼ਿਜ਼ੋ, ਸਲਮਾਨ ਸਿੱਦੀਕੀ ਅਤੇ ਅਭਿਤਾ ਦਵਿਜਾ ਦੇ ਨਾਲ-ਨਾਲ ਏ ਆਈ ਐੱਸ ਐੱਫ ਦੇ ਨੇਤਾ ਅਮੀਨ ਹਮਜ਼ਾ, ਸਤਿਅਮ ਭਾਰਦਵਾਜ, ਕੈਸਰ ਰੇਹਨ, ਉਦਿਤ ਨਰਾਇਣ ਝਾਅ, ਚੰਦਰਭਾਨ, ਮੋਹਿਤ, ਵਿਸ਼ਾਲ, ਬਿੱਟੂ ਅਤੇ ਖੁਸ਼ਬੂ ਆਦਿ ਸ਼ਾਮਲ ਸਨ | ਦੋਹਾਂ ਜਥੇਬੰਦੀਆਂ ਨੇ ਚੋਣ ਜਵਾਬਦੇਹੀ ਅਤੇ ਜਮਹੂਰੀ ਅਧਿਕਾਰਾਂ ਦੀ ਰੱਖਿਆ ਲਈ ਆਪਣੇ ਜਮਹੂਰੀ ਸੰਘਰਸ਼ ਨੂੰ ਜਾਰੀ ਰੱਖਣ ਦਾ ਪ੍ਰਣ ਲਿਆ¢




