ਹਾਈਡਰੋਜਨ ਦੇ ਸਿਲੰਡਰਾਂ ’ਚ ਧਮਾਕੇ

0
193

ਲੁਧਿਆਣਾ : ਬੁੱਧਵਾਰ ਰਾਤ ਕਰੀਬ 11 ਵਜੇ ਪਾਇਲ-ਰਾੜਾ ਸਾਹਿਬ ਰੋਡ ’ਤੇ ਪਿੰਡ ਘੁਡਾਣੀ ਖੁਰਦ ਨੇੜੇ ਹਾਈਡਰੋਜਨ ਦੇ ਭਰੇ ਸਿਲੰਡਰਾਂ ਵਾਲੀ ਗੱਡੀ ਨੂੰ ਦਰੱਖਤਾਂ ਨਾਲ ਟਕਰਾਉਣ ਕਾਰਨ ਅੱਗ ਲੱਗ ਗਈ। ਗੱਡੀ ਸੜ ਗਈ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਹਾਈਡਰੋਜਨ ਗੈਸ ਦੇ ਭਰੇ ਹੋਏ ਸਿਲੰਡਰਾਂ ਦੀ ਗੱਡੀ ਰਾਜਪੁਰਾ ਤੋਂ ਰਾਏਕੋਟ ਜਾ ਰਹੀ ਸੀ, ਪਿੰਡ ਘੁਡਾਣੀ ਖੁਰਦ ਲੰਘ ਕੇ ਗੱਡੀ ਦਾ ਅਗਲਾ ਟਾਇਰ ਫਟਣ ਕਾਰਨ ਉਹ ਸੜਕ ਕੰਢੇ ਦਰੱਖਤਾਂ ਨਾਲ ਟਕਰਾਉਂਦੀ ਹੋਈ ਸੜਕ ਦੇ ਦੂਜੇ ਕਿਨਾਰੇ ਚਲੀ ਗਈ। ਅੱਗ ਲੱਗਣ ਕਾਰਨ ਸਿਲੰਡਰਾਂ ’ਚ ਧਮਾਕੇ ਹੋ ਗਏ।

LEAVE A REPLY

Please enter your comment!
Please enter your name here