ਬੇਂਗਲੁਰੂ (ਗਿਆਨ ਸੈਦਪੁਰੀ) :ਇੱਥੇ ਹੋ ਰਹੀ ਏਟਕ ਦੀ 43ਵੀਂ ਕੌਮੀ ਕਾਨਫ਼ਰੰਸ ਨੇ ਵਿਸ਼ਵ ਸ਼ਾਂਤੀ ਵਾਸਤੇ ਯਤਨ ਕਰਨ ਅਤੇ ਸਾਮਰਾਜਵਾਦੀ ਹਮਲੇ, ਯੁੱਧ, ਫਾਸ਼ੀਵਾਦੀ, ਲੋਕਤੰਤਰਿਕ ਅਤੇ ਮਜ਼ਦੂਰ ਅਧਿਕਾਰਾਂ ‘ਤੇ ਦੁਨੀਆ ਭਰ ਵਿੱਚ ਹੋ ਰਹੇ ਹਮਲਿਆਂ ਵਿਰੁੱਧ ਅੰਤਰ-ਰਾਸ਼ਟਰੀ ਮਜ਼ਦੂਰ ਵਰਗ ਦੀ ਇੱਕਜੁਟਤਾ ਅਤੇ ਮਜ਼ਬੂਤੀ ਦਾ ਸੰਕਲਪ ਲਿਆ | ਅਜਿਹੇ ਅਹਿਦ ਲੈਂਦਿਆਂ ਕਾਨਫ਼ਰੰਸ ਵਿੱਚ ਲੱਗਭੱਗ ਅੱਧਾ ਸੈਂਕੜਾ ਮਤੇ ਪੇਸ਼ ਹੋਏ, ਜੋ ਡੈਲੀਗੇਟਾਂ ਵੱਲੋਂ ਸਰਬ-ਸੰਮਤੀ ਨਾਲ ਪਾਸ ਕੀਤੇ ਗਏ | ਇਨ੍ਹਾਂ ਮਤਿਆਂ ਵਿੱਚ ਵੀ ਬੀ ਜੀ ਗ੍ਰਾਮ ਕਾਨੂੰਨ ਦੀ ਵਾਪਸੀ ਅਤੇ ਮਨਰੇਗਾ ਦੀ ਬਹਾਲੀ ਦੀ ਮੰਗ ਤੋਂ ਲੈ ਕੇ ਭਾਰਤ-ਅਮਰੀਕਾ ਵਪਾਰ ਵਿਰੁੱਧ ਮਤੇ ਸ਼ਾਮਲ ਹਨ | ਇਹ ਮਤੇ ਉੁੱਘੇ ਟਰੇਡ ਯੂਨੀਅਨ ਆਗੂਆਂ ਤੇ ਵਿਦਵਾਨਾਂ ਵੱਲੋਂ ਤਿਆਰ ਕੀਤੇ ਗਏ | ਇਨ੍ਹਾਂ ਆਗੂਆਂ ਵਿੱਚ ਕਾਮਰੇਡ ਬਾਬੂ ਮੈਥਿਊ, ਕਾਮਰੇਡ ਐਮ ਸੱਤਿਆ ਨੰਦ, ਕਾਮਰੇਡ ਸ੍ਰੀ ਸੀ ਸੀ ਕੁਮਾਰ, ਕਾਮਰੇਡ ਸੀ ਐੱਚ ਵੈਂਕਟਚਲਮ, ਕਾਮਰੇਡ ਐੱਸ ਦਾਮਲੇ, ਕਾਮਰੇਡ ਵਹੀਦਾ ਨਿਜ਼ਾਮ, ਕਾਮਰੇਡ ਆਰ ਪ੍ਰਸਾਦ, ਕਾਮਰੇਡ ਕੁਣਾਲ ਰਾਵਤ, ਕਾਮਰੇਡ ਲੀਨਾ ਚੈਟਰਜੀ, ਕਾਮਰੇਡ ਕੇ ਪੀ ਰਾਜੇਂਦਰਨ, ਕਾਮਰੇਡ ਵਿਦਿਆ ਸਾਗਰ ਗਿਰੀ, ਕਾਮਰੇਡ ਮੋਹਨ ਸ਼ਰਮਾ, ਕਾਮਰੇਡ ਵੀ ਕੇ ਸਿੰਘ ਸ਼ਾਮਲ ਹਨ | ਇਸੇ ਦੌਰਾਨ ਵੱਖ-ਵੱਖ ਵਿਸ਼ਿਆਂ ‘ਤੇ ਚਾਰ ਕਮਿਸ਼ਨਾਂ ‘ਤੇ ਡੂੰਘੇ ਚਿੰਤਨ ਮੰਥਨ ਤੋਂ ਬਾਅਦ ਡੈਲੀਗੇਟਾਂ ਵੱਲੋਂ ਪਾਸ ਕਰਵਾਏ ਗਏ | ਇਨ੍ਹਾਂ ਕਮਿਸ਼ਨਾਂ ਵਿੱਚ ਅਸੰਗਠਿਤ ਮਜ਼ਦੂਰਾਂ ਦੀ ਸਮਾਜਕ ਸੁਰੱਖਿਆ, ਘੱਟੋ-ਘੱਟ ਉਜਰਤਾਂ ਦੀ ਵਿਗਿਆਨਕ ਲੋੜ, ਗਿੱਗ ਅਤੇ ਪਲੇਟਫਾਰਮ ਕਾਮਿਆਂ ਦੇ ਅਧਿਕਾਰ ਅਤੇ ਸੰਗਠਨ ਬਾਰੇ ਕਮਿਸ਼ਨ ਸ਼ਾਮਲ ਹਨ |
ਉਕਤ ਮਤਿਆਂ ਅਤੇ ਕਮਿਸ਼ਨ ‘ਤੇ ਹੋਏ ਵਿਚਾਰ-ਵਟਾਂਦਰੇ ਵਿੱਚ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਕਾਮਰੇਡ ਸੁਖਦੇਵ ਸ਼ਰਮਾ, ਕਾਮਰੇਡ ਦਸਵਿੰਦਰ ਸਿੰਘ ਕੌਰ ਅਤੇ ਕਾਮਰੇਡ ਨਿਰੰਜਣ ਸਿੰਘ ਚੁਨਾਗਰਾ ਨੇ ਹਿੱਸਾ ਲਿਆ | ਇਨ੍ਹਾਂ ਮਹੱਤਵਪੂਰਨ ਕਾਰਵਾਈਆਂ ਦੌਰਾਨ ਸੰਗੀਤਕ ਪਲਾਂ ਦੌਰਾਨ ਕੰਨੜ ਭਾਸ਼ਾ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਗੀਤ ਗੂੰਜਦੇ ਰਹੇ | ਮਤਿਆਂ, ਕਮਿਸ਼ਨਾਂ ਅਤੇ ਸੰਗੀਤ ਦੀ ਲਗਾਤਾਰਤਾ ਵਿੱਚ ਦੋ ਮਤਿਆਂ ਨੂੰ ਸੋਧ ਕੇ ਡੈਲੀਗੇਟਾਂ ਕੋਲੋਂ ਪਾਸ ਕਰਵਾਇਆ ਗਿਆ | ਇੱਕ ਮਤਾ ਇੱਕ ਸਥਾਨਕ ਆਗੂ ਵੱਲੋਂ ਪੇਸ਼ ਕੀਤਾ ਗਿਆ | ਇਹ ਈ ਪੀ ਐੱਫ ਦੀਆਂ ਕੁਝ ਮੱਦਾਂ ਸੋਧ ਕੇ ਪੇਸ਼ ਕੀਤਾ ਗਿਆ | ਇਸੇ ਤਰ੍ਹਾਂ ਇੱਕ ਹੋਰ ਮਤਾ ਮਹਾਰਾਸ਼ਟਰ ਦੇ ਕਾਮਰੇਡ ਰਾਮ ਬਰਿਤੀ ਵੱਲੋਂ ਕੁਝ ਸੋਧਾਂ ਕਰਵਾ ਕੇ ਪੇਸ਼ ਕੀਤਾ ਗਿਆ | ਆਖਰੀ ਸੈਸ਼ਨ 26 ਨਵੰਬਰ ਦੀ ਸਵੇਰ ਨੂੰ ਸ਼ੁਰੂ ਹੋਇਆ | ਇਸ ਮੌਕੇ ਏਟਕ ਦੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਹੱਕਾਂ ਲਈ ਜੂਝ ਰਹੀਆਂ ਧਿਰਾਂ ਲਈ 26 ਨਵੰਬਰ ਦਾ ਮਹੱਤਵ ਦੱਸਿਆ | ਉਨ੍ਹਾਂ ਦੱਸਿਆ ਕਿ 26 ਨਵੰਬਰ 2020 ਨੂੰ ਮਜ਼ਦੂਰ ਜਮਾਤ ਨੇ ਇਤਿਹਾਸਕ ਹੜਤਾਲ ਕੀਤੀ ਸੀ | ਇਸ ਹੜਤਾਲ ਵਿੱਚ ਕਿਸਾਨ ਮਜ਼ਦੂਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਸਨ | ਇਸੇ ਦਿਨ ਅਗਲੇ ਸਮੇਂ ਕਿਸਾਨਾਂ ਨੇ ਮਾਰਚ ਕੀਤਾ ਸੀ | ਇਸ ਵਿੱਚ ਮਜ਼ਦੂਰਾਂ ਨੇ ਕਿਸਾਨਾਂ ਨਾਲ ਜੋਟੀਆਂ ਪਾਈਆਂ ਸਨ | ਇਸ ਤਰ੍ਹਾਂ ਉਤਪਾਦਨ ਦੀਆਂ ਦੋ ਸ਼ਕਤੀਆਂ ਇਕੱਠੀਆਂ ਹੋ ਕੇ ਅੱਗੇ ਵਧੀਆਂ ਸਨ | ਹੁਣ 26 ਨਵੰਬਰ ਨੂੰ ਕਿਸਾਨ ਦਿਵਸ ਵਜੋਂ ਵੀ ਮਨਾਇਆ ਜਾਣਾ ਹੈ | ਕਾਮਰੇਡ ਅਮਰਜੀਤ ਕੌਰ ਨੇ ਅੱਗੇ ਦੱਸਿਆ ਕਿ 26 ਨਵੰਬਰ ਏਟਕ ਦੀ ਕੌਮੀ ਕਾਨਫ਼ਰੰਸ ਦਾ ਆਖਰੀ ਦਿਨ ਹੈ | ਇਸ ਤਰ੍ਹਾਂ 26 ਨਵੰਬਰ ਦੀ ਇਤਿਹਾਸਕਤਾ ਦਾ ਮੁੱਲ ਹੋਰ ਵਧ ਗਿਆ ਹੈ | ਮੁੱਖ ਅਹੁਦੇਦਾਰਾਂ ਦੀ ਚੋਣ ਵਿੱਚ ਕੇ ਸੁਬਰਾਇਨ ਪ੍ਰਧਾਨ, ਅਮਰਜੀਤ ਕੌਰ ਜਨਰਲ ਸਕੱਤਰ, ਬਿਨੋਏ ਵਿਸਵਮ ਮੀਤ ਪ੍ਰਧਾਨ, ਨਿਰਮਲ ਸਿੰਘ ਧਾਲੀਵਾਲ ਮੀਤ ਪ੍ਰਧਾਨ, ਅਮਰਜੀਤ ਸਿੰਘ ਆਸਲ ਸਕੱਤਰ, ਵਿਦਿਆ ਸਾਗਰ ਗਿਰੀ ਮੀਤ ਪ੍ਰਧਾਨ, ਐੱਮ ਐੱਲ ਯਾਦਵ ਮੀਤ ਪ੍ਰਧਾਨ, ਪਹਿਲ ਸਿੰਘ ਤੰਵਰ ਮੀਤ ਪ੍ਰਧਾਨ, ਵਹੀਦਾ ਰਹਿਮਾਨ ਸਕੱਤਰ, ਬਬਲੀ ਰਾਵਤ ਸਕੱਤਰ, ਸੁਕਮਾਰ ਦਾਮਲੇ ਸਕੱਤਰ ਅਤੇ ਗੁਲਜ਼ਾਰ ਸਿੰਘ ਗੋਰੀਆ ਮੀਤ ਪ੍ਰਧਾਨ |





