ਟੋਲ ਪਲਾਜ਼ੇ ਬੰਦ ਕਰਨ ਦਾ ਫੈਸਲਾ ਨਹੀਂ ਕੀਤਾ : ਗਡਕਰੀ

0
228

ਨਵੀਂ ਦਿੱਲੀ : ਸਰਕਾਰ ਨੇ ਵੀਰਵਾਰ ਕਿਹਾ ਕਿ ਉਸ ਨੇ ਦੇਸ਼ ਦੇ ਵੱਖ-ਵੱਖ ਰਾਜਮਾਰਗਾਂ ਤੋਂ ਟੋਲ ਪਲਾਜ਼ਿਆਂ ਨੂੰ ਨਿਸਚਿਤ ਸਮੇਂ ਵਿਚ ਹਟਾਉਣ ਦਾ ਕੋਈ ਐਲਾਨ ਨਹੀਂ ਕੀਤਾ। ਇਹ ਜਾਣਕਾਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ’ਚ ਹੇਮੰਤ ਤੁਕਾਰਾਮ ਗੋਡਸੇ, ਗਜਾਨਨ ਕੀਰਤੀਕਰ ਅਤੇ ਕਲਾਬੇਨ ਮੋਹਨਭਾਈ ਡੇਲਕਰ ਦੇ ਸਵਾਲ ਦੇ ਲਿਖਤੀ ਜਵਾਬ ’ਚ ਦਿੱਤੀ। ਮੈਂਬਰਾਂ ਨੇ ਪੁੱਛਿਆ ਸੀ ਕਿ ਕੀ ਸਰਕਾਰ ਨੇ ਟੋਲ ਪਲਾਜ਼ਿਆਂ ਨੂੰ ਹਟਾਉਣ ਦਾ ਕੋਈ ਐਲਾਨ ਕੀਤਾ ਹੈ। ਗਡਕਰੀ ਨੇ ਕਿਹਾਨਹੀਂ, ਨੈਸ਼ਨਲ ਹਾਈਵੇ ਫੀਸ (ਦਰਾਂ ਅਤੇ ਉਗਰਾਹੀ) ਨਿਯਮ 2008 ਦੇ ਅਨੁਸਾਰ ਉਪਭੋਗਤਾ ਫੀਸ ਪਲਾਜ਼ਾ ਨੂੰ ਹਟਾਉਣ/ਬੰਦ ਕਰਨ ਦਾ ਕੋਈ ਉਪਬੰਧ ਨਹੀਂ ਹੈ।

LEAVE A REPLY

Please enter your comment!
Please enter your name here