ਸਿਰਦਰਦ, ਹਲਕਾ ਬੁਖਾਰ ਜਾਂ ਆਮ ਸਰਦੀ-ਜ਼ੁਕਾਮ ਹੋਣ ‘ਤੇ ਡਾਕਟਰ ਕੋਲ ਜਾਣ ਦੀ ਬਜਾਏ ਸਿੱਧੇ ਮੈਡੀਕਲ ਸਟੋਰ ਤੋਂ ਦਵਾਈ ਖਰੀਦ ਕੇ ਖਾ ਲੈਣ ਦਾ ਰੁਝਾਨ ਸਿਹਤ ਲਈ ਇੱਕ ਗੰਭੀਰ ਸੰਕਟ ਬਣਦਾ ਜਾ ਰਿਹਾ ਹੈ ¢ਕੌਮਾਂਤਰੀ ਖੋਜ ਰਸਾਲੇ ਬੀ ਐੱਮ ਜੇ ਪਬਲਿਕ ਹੈਲਥ ਵਿੱਚ ਪ੍ਰਕਾਸ਼ਤ ਖੋਜ ਵਿੱਚ ਇਹ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਭਾਰਤ ਦੀ ਲੱਗਭੱਗ 61 ਫੀਸਦੀ ਆਬਾਦੀ ਬਿਨਾਂ ਕਿਸੇ ਡਾਕਟਰ ਦੀ ਪਰਚੀ ਜਾਂ ਸਲਾਹ ਤੋਂ ਖੁਦ ਹੀ ਦਵਾਈਆਂ ਲੈ ਰਹੀ ਹੈ¢ਇਹ ਰੁਝਾਨ ਨÏਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਹੈ, ਜਿੱਥੇ ਬਿਨਾਂ ਡਾਕਟਰੀ ਸਲਾਹ ਤੋਂ ਦਵਾਈ ਲੈਣ ਦੀ ਦਰ 74 ਫੀਸਦੀ ਤੱਕ ਪਹੁੰਚ ਗਈ ਹੈ¢ਇਹ ਖੋਜ ਡਾ. ਹਰੀ ਸਿੰਘ ਗੌੜ ਕੇਂਦਰੀ ਯੂਨੀਵਰਸਿਟੀ, ਸਾਗਰ ਦੇ ਫਾਰਮਾਕੋਲੋਜੀ ਵਿਭਾਗ ਦੇ ਪ੍ਰੋਫੈਸਰ ਰਾਜੇਸ਼ ਗੌਤਮ, ਅਮਰੀਕਾ ਦੀ ਮੌਂਟਕਲੇਅਰ ਸਟੇਟ ਯੂਨੀਵਰਸਿਟੀ ਦੇ ਯਮਬੀ ਲਿੰਬੂ ਅਤੇ ਟੋਰਾਂਟੋ ਸਟੇਟ ਯੂਨੀਵਰਸਿਟੀ ਦੀ ਸੁਬੀ ਗਾਂਧੀ ਨੇ ਸਾਂਝੇ ਤੌਰ ‘ਤੇ ਕੀਤੀ ਹੈ¢
ਕੋਰੋਨਾ ਮਹਾਂਮਾਰੀ ਤੋਂ ਬਾਅਦ ਲੋਕਾਂ ਦੇ ਵਿਹਾਰ ਵਿੱਚ ਵੱਡਾ ਬਦਲਾਅ ਆਇਆ ਹੈ¢ ਮਹਾਂਮਾਰੀ ਤੋਂ ਪਹਿਲਾਂ ਕੀਤੇ ਗਏ ਅਧਿਐਨ ਵਿੱਚ ਦੇਸ਼ ਅੰਦਰ ਖੁਦ ਹੀ ਦਵਾਈਆਂ ਲੈਣ (ਸੈਲਫ-ਮੈਡੀਕੇਸ਼ਨ) ਦੀ ਦਰ 57 ਫ਼ੀਸਦੀ ਦਰਜ ਕੀਤੀ ਗਈ ਸੀ, ਜੋ ਕੋਰੋਨਾ ਕਾਲ ਦÏਰਾਨ ਵਧ ਕੇ 61 ਫੀਸਦੀ ਹੋ ਗਈ ਅਤੇ ਮਹਾਂਮਾਰੀ ਤੋਂ ਬਾਅਦ ਦੇ ਦੌਰ ਵਿੱਚ ਇਹ ਅੰਕੜਾ 63 ਫੀਸਦੀ ਤੱਕ ਪਹੁੰਚ ਗਿਆ¢ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਾਫੀ ਮਹਿੰਗਾ ਹੁੰਦਾ ਜਾ ਰਿਹਾ ਹੈ¢ਕਈ ਹਸਪਤਾਲਾਂ ਵਿੱਚ ਡਾਕਟਰ ਬੇਲੋੜੇ ਟੈਸਟ ਲਿਖ ਕੇ ਮਰੀਜ਼ਾਂ ਦੀਆਂ ਜੇਬਾਂ ਵਿੱਚੋਂ ਹਜ਼ਾਰਾਂ ਰੁਪਏ ਖਰਚ ਕਰਵਾ ਦਿੰਦੇ ਹਨ¢
ਮੈਡੀਕਲ ਮਾਹਰਾਂ ਅਤੇ ਖੋਜੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਿਨਾਂ ਜਾਂਚ ਅਤੇ ਪਰਚੀ ਤੋਂ ਦਵਾਈਆਂ ਲੈਣਾ ਸਰੀਰ ਲਈ ਧੀਮੀ ਜ਼ਹਿਰ ਵਰਗਾ ਸਾਬਤ ਹੋ ਸਕਦਾ ਹੈ¢ ਆਪਣੀ ਮਰਜ਼ੀ ਨਾਲ ਐਂਟੀਬਾਇਓਟਿਕ ਦਵਾਈਆਂ ਖਾਣ ਨਾਲ ਸਰੀਰ ਵਿੱਚ ਮੌਜੂਦ ਬੈਕਟੀਰੀਆ ਇਨ੍ਹਾਂ ਦਵਾਈਆਂ ਪ੍ਰਤੀ ਐਂਟੀਬਾਇਓਟਿਕ ਰੋਧਕ ਹੋ ਜਾਂਦੇ ਹਨ, ਜਿਸ ਕਾਰਨ ਭਵਿੱਖ ਵਿੱਚ ਕਿਸੇ ਗੰਭੀਰ ਲਾਗ ਦÏਰਾਨ ਜੀਵਨ ਰੱਖਿਅਕ ਦਵਾਈਆਂ ਵੀ ਅਸਰ ਕਰਨਾ ਬੰਦ ਕਰ ਦਿੰਦੀਆਂ ਹਨ¢ਵਾਰ-ਵਾਰ ਦਰਦ-ਨਿਵਾਰਕ ਗੋਲੀਆਂ ਲੈਣ ਨਾਲ ਭਾਵੇਂ ਤੁਰੰਤ ਦਰਦ ਤੋਂ ਰਾਹਤ ਮਿਲ ਜਾਂਦੀ ਹੈ, ਪਰ ਅੰਦਰ ਹੀ ਅੰਦਰ ਪੈਦਾ ਹੋ ਰਹੇ ਅਲਸਰ, ਟਿਊਮਰ ਜਾਂ ਦਿਲ ਦੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਨਹੀਂ ਹੋ ਪਾਉਂਦੀ¢ ਦਵਾਈਆਂ ਦੀ ਗਲਤ ਖੁਰਾਕ ਅਤੇ ਇੱਕ-ਦੂਜੀ ਦਵਾਈ ਨਾਲ ਪ੍ਰਤੀਕਿਰਿਆ ਹੋਣ ਕਾਰਨ ਜਿਗਰ, ਗੁਰਦਿਆਂ ਅਤੇ ਅੰਤੜੀਆਂ ਨੂੰ ਸਥਾਈ ਨੁਕਸਾਨ ਪਹੁੰਚਣ ਦਾ ਖਤਰਾ ਰਹਿੰਦਾ ਹੈ¢ਖੋਜ ਵਿੱਚ ਡਰੱਗ ਕੰਟਰੋਲ ਅਤੇ ਨੀਤੀ-ਨਿਰਮਾਤਾਵਾਂ ਨੂੰ ਮੈਡੀਕਲ ਸਟੋਰਾਂ ‘ਤੇ ਬਿਨਾਂ ਡਾਕਟਰੀ ਪਰਚੀ ਤੋਂ ਦਵਾਈਆਂ ਦੀ ਵਿਕਰੀ ਸਖਤੀ ਨਾਲ ਰੋਕਣ ਅਤੇ ਟੈਲੀਮੈਡੀਸਨ ਸੇਵਾਵਾਂ ਦਾ ਵਿਸਥਾਰ ਕਰਨ ਦੀ ਸਿਫਾਰਸ਼ ਕੀਤੀ ਗਈ ਹੈ¢



