ਨਵੀਂ ਦਿੱਲੀ : ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਕਾਰਕੁਨ ਸੌਰਵ ਦਾਸ ਨੇ ਐਤਵਾਰ ਪ੍ਰਸਤਾਵਤ ਹਲਕਾਬੰਦੀ ਬਿੱਲ ਦਾ ਸਖਤ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਇਸ ਨਾਲ ਭਾਜਪਾ ਨੂੰ ਆਪਣੇ ਫਾਇਦੇ ਲਈ ਹਲਕਿਆਂ ਦੀਆਂ ਹੱਦਾਂ ਬਦਲਣ ਅਤੇ ਦਹਾਕਿਆਂ ਤੱਕ ਸੱਤਾ ਵਿੱਚ ਬਣੇ ਰਹਿਣ ਦਾ ਮੌਕਾ ਮਿਲ ਸਕਦਾ ਹੈ |
ਦਾਸ ਨੇ ਸੰਸਦ ਵਿੱਚ ਬਹੁਮਤ ਜੁਟਾਉਣ ਲਈ ਖਰੀਦੋ-ਫਰੋਖਤ ਅਤੇ ਪਾਰਟੀਆਂ ਤੋੜਨ ਦੇ ਦੋਸ਼ ਵੀ ਲਾਏ ਅਤੇ ਵਿਰੋਧੀ ਪਾਰਟੀਆਂ ਨੂੰ ਨੌਜਵਾਨਾਂ ਦੀ ਅਗਵਾਈ ਵਾਲੇ ਅੰਦੋਲਨ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਬਿੱਲ ਦਾ ਸਮਰਥਨ ਕਰਨ ਵਾਲੀਆਂ ਪਾਰਟੀਆਂ ਨੂੰ ਨੌਜਵਾਨ ਵੋਟਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ |




