ਮੋਦੀ ਵਜ਼ਾਰਤ ਖਿਲਾਫ ਬੇਵਿਸਾਹੀ ਮਤਾ ਦਾਖਲ

0
252

ਨਵੀਂ ਦਿੱਲੀ : ਲੋਕ ਸਭਾ ਸਪੀਕਰ ਓਮ ਬਿੜਲਾ ਨੇ ਬੁੱਧਵਾਰ ਮੰਤਰੀ ਪ੍ਰੀਸ਼ਦ ਖਿਲਾਫ ਬੇਵਿਸਾਹੀ ਮਤਾ ਦਾਖਲ ਕਰ ਲਿਆ। ਮਤਾ ਕਾਂਗਰਸ ਦੇ ਗੌਰਵ ਗੋਗੋਈ ਨੇ ਪੇਸ਼ ਕੀਤਾ ਸੀ ਤੇ 50 ਤੋਂ ਵੱਧ ਆਪੋਜ਼ੀਸ਼ਨ ਮੈਂਬਰਾਂ ਨੇ ਖੜ੍ਹੇ ਹੋ ਕੇ ਇਸ ਦੀ ਹਮਾਇਤ ਕੀਤੀ। ਗੋਗੋਈ ਨੇ ਮੋਦੀ ਸਰਕਾਰ ਖਿਲਾਫ ਬੇਵਿਸਾਹੀ ਮਤੇ ਦਾ ਨੋਟਿਸ ਮਨੀਪੁਰ ਮੁੱਦੇ ’ਤੇ ਦਿੱਤਾ। ਸਪੀਕਰ ਨੇ ਕਿਹਾ ਕਿ ਉਹ ਮਤੇ ’ਤੇ ਬਹਿਸ ਤੇ ਸਮੇਂ ਦਾ ਫੈਸਲਾ ਸਦਨ ਦੇ ਆਗੂਆਂ ਨਾਲ ਵਿਚਾਰ ਕਰਕੇ ਕਰਨਗੇ। ਨਿਯਮ ਮੁਤਾਬਕ ਸਪੀਕਰ ਨੂੰ ਮਤਾ ਦਾਖਲ ਕਰਨ ਤੋਂ ਬਾਅਦ 10 ਦਿਨਾਂ ਵਿਚ ਬਹਿਸ ਤੇ ਵੋਟਿੰਗ ਦਾ ਸਮਾਂ ਤੈਅ ਕਰਨਾ ਹੁੰਦਾ ਹੈ।
ਤਿ੍ਰਣਮੂਲ ਕਾਂਗਰਸ, ਨੈਸ਼ਨਲ ਕਾਨਫਰੰਸ, ਡੀ ਐੱਮ ਕੇ, ਐੱਨ ਸੀ ਪੀ, ਜੇ ਡੀ ਯੂ ਤੋਂ ਇਲਾਵਾ ਖੱਬੀਆਂ ਪਾਰਟੀਆਂ ਨੇ ਮਤੇ ਦੀ ਹਮਾਇਤ ਕੀਤੀ ਹੈ।
ਬੇਵਿਸਾਹੀ ਮਤਾ ਪੇਸ਼ ਕਰਨ ਪਿੱਛੇ ਆਪੋਜ਼ੀਸ਼ਨ ਦਾ ਮਕਸਦ ਇਹ ਹੈ ਕਿ ਮਨੀਪੁਰ ਬਾਰੇ ਸੰਸਦ ਵਿਚ ਬਿਆਨ ਦੇਣ ਲਈ ਤਿਆਰ ਨਹੀਂ ਹੋ ਰਹੇ ਪ੍ਰਧਾਨ ਮੰਤਰੀ ਨੂੰ ਮਤੇ ਦਾ ਜਵਾਬ ਦੇਣ ਵੇਲੇ ਬੋਲਣਾ ਪਵੇਗਾ। ਆਪੋਜ਼ੀਸ਼ਨ ਮੈਂਬਰ ਮਨੀਪੁਰ ਬਾਰੇ ਖੁੱਲ੍ਹ ਕੇ ਬੋਲਣਗੇ ਤੇ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਪਵੇਗਾ, ਕਿਉਕਿ ਸਰਕਾਰ ਦੇ ਮੁਖੀ ਉਹੀ ਹਨ। ਮੋਦੀ ਨੇ ਪੰਜ ਸਾਲ ਪਹਿਲਾਂ 2018 ਵਿਚ ਬੇਵਿਸਾਹੀ ਮਤੇ ਦਾ ਜਵਾਬ ਦਿੰਦਿਆਂ ਕਿਹਾ ਸੀਮੈਂ ਤੁਹਾਨੂੰ ਸ਼ੁਭਕਾਮਨਾਵਾਂ ਦੇਣੀਆਂ ਚਾਹੁੰਦਾ ਹਾਂ ਕਿ ਤੁਸੀਂ ਏਨੀ ਤਿਆਰੀ ਕਰੋ ਕਿ ਤੁਹਾਨੂੰ 2023 ਵਿਚ ਫਿਰ ਬੇਵਿਸਾਹੀ ਮਤਾ ਲਿਆਉਣ ਦਾ ਮੌਕਾ ਮਿਲੇ।

LEAVE A REPLY

Please enter your comment!
Please enter your name here