ਨਵੀਂ ਦਿੱਲੀ : ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅਜੇ ਹੋਇਆ ਨਹੀਂ, ਪਰ ਭਾਜਪਾ ਨੇ ਮੱਧ ਪ੍ਰਦੇਸ਼ ਅਸੰਬਲੀ ਲਈ 39 ਤੇ ਛੱਤੀਸਗੜ੍ਹ ਅਸੰਬਲੀ ਲਈ 21 ਉਮੀਦਵਾਰਾਂ ਦੀਆਂ ਲਿਸਟਾਂ ਵੀਰਵਾਰ ਜਾਰੀ ਕਰ ਦਿੱਤੀਆਂ। ਮੱਧ ਪ੍ਰਦੇਸ਼ ’ਚ 2018 ਵਿਚ ਕਾਂਗਰਸ ਨੇ 230 ਵਿੱਚੋਂ 114 ਸੀਟਾਂ ਜਿੱਤੀਆਂ ਸਨ ਤੇ ਭਾਜਪਾ ਨੇ 109 ਸੀਟਾਂ, ਪਰ ਕਈ ਕਾਂਗਰਸੀ ਵਿਧਾਇਕਾਂ ਨੇ ਅਸਤੀਫੇ ਦੇ ਕੇ ਕਮਲਨਾਥ ਦੀ ਸਰਕਾਰ ਡੇਗ ਦਿੱਤੀ ਸੀ ਤੇ ਭਾਜਪਾ ਦੇ ਚੋਣ ਨਿਸ਼ਾਨ ’ਤੇ ਜ਼ਿਮਨੀ ਚੋਣਾਂ ਜਿੱਤ ਕੇ ਸ਼ਿਵਰਾਜ ਚੌਹਾਨ ਦੀ ਭਾਜਪਾ ਸਰਕਾਰ ਮੁੜ ਬਣਵਾ ਦਿੱਤੀ ਸੀ। ਛੱਤੀਸਗੜ੍ਹ ਵਿਚ ਕਾਂਗਰਸ ਦੀ ਸਰਕਾਰ ਹੈ। ਇਨ੍ਹਾਂ ਦੋਹਾਂ ਰਾਜਾਂ ਤੋਂ ਇਲਾਵਾ ਰਾਜਸਥਾਨ, ਮਿਜ਼ੋਰਮ ਤੇ ਤਿਲੰਗਾਨਾ ਵਿਚ ਨਵੰਬਰ-ਦਸੰਬਰ ’ਚ ਅਸੰਬਲੀ ਚੋਣਾਂ ਹੋਣੀਆਂ ਹਨ।
ਵਸੁੰਧਰਾ ਦਾ ਨਾਂਅ ਗਾਇਬ
ਨਵੀਂ ਦਿੱਲੀ : ਭਾਜਪਾ ਨੇ ਰਾਜਸਥਾਨ ਚੋਣਾਂ ਲਈ ਸਟੇਟ ਇਲੈਕਸ਼ਨ ਮੈਨੇਜਮੈਂਟ ਕਮੇਟੀ ਤੇ ਮੈਨੀਫੈਸਟੋੋ ਕਮੇਟੀ ਦਾ ਐਲਾਨ ਕੀਤਾ। ਦੋਵਾਂ ਵਿਚ ਹੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਨਹੀਂ ਪਾਇਆ। ਇਲੈਕਸ਼ਨ ਕਮੇਟੀ ਦਾ ਮੁਖੀ ਸਾਬਕਾ ਸਾਂਸਦ ਨਾਰਾਇਣ ਪੰਚਾਰੀਆ ਤੇ ਮੈਨੀਫੈਸਟੋ ਕਮੇਟੀ ਦਾ ਮੁਖੀ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਬਣਾਇਆ ਗਿਆ ਹੈ।



