28 C
Jalandhar
Saturday, October 19, 2024
spot_img

ਭਰਾ ਨੂੰ ਗੁਰਦਾ ਦੇਣ ’ਤੇ ਪਤੀ ਵੱਲੋਂ ਤਲਾਕ

ਗੋਂਡਾ (ਯੂ ਪੀ) : ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਵੱਟਸਐਪ ਰਾਹੀਂ ਤਿੰਨ ਤਲਾਕ ਦੇ ਦਿੱਤਾ, ਕਿਉਂਕਿ ਉਸ ਨੇ ਆਪਣੇ ਬਿਮਾਰ ਭਰਾ ਨੂੰ ਗੁਰਦਾ ਦਾਨ ਕੀਤਾ ਸੀ। ਵਿਅਕਤੀ ਸਾਊਦੀ ਅਰਬ ’ਚ ਕੰਮ ਕਰਦਾ ਹੈ, ਜਦਕਿ ਪਤਨੀ ਗੋਂਡਾ ਜ਼ਿਲੇ੍ਹ ਦੇ ਪਿੰਡ ਬੈਰਿਆਹੀ ’ਚ ਰਹਿੰਦੀ ਹੈ। ਪਤਨੀ ਨੇ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਨੇਕ ਕੰਮ ਉਸ ਦੇ ਵਿਆਹ ਨੂੰ ਖਤਮ ਕਰ ਦੇਵੇਗਾ। ਪਤੀ ਨੇ ਗੁਰਦਾ ਦਾਨ ਕਰਨ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਵੱਟਸਐਪ ਰਾਹੀਂ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ। ਮਹਿਲਾ ਦੀ ਸ਼ਿਕਾਇਤ ’ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

Related Articles

LEAVE A REPLY

Please enter your comment!
Please enter your name here

Latest Articles