34.9 C
Jalandhar
Saturday, October 19, 2024
spot_img

ਲਾਪਤਾ ਵਿਦਿਆਰਥਣ ਦੀ ਜਾਣਕਾਰੀ ਦੇਣ ’ਤੇ 10 ਹਜ਼ਾਰ ਡਾਲਰ ਦਾ ਇਨਾਮ

ਨਿਊਯਾਰਕ : ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐੱਫ ਬੀ ਆਈ) ਨੇ ਚਾਰ ਸਾਲ ਪਹਿਲਾਂ ਨਿਊਜਰਸੀ ਤੋਂ ਲਾਪਤਾ ਹੋਈ 29 ਸਾਲਾ ਭਾਰਤੀ ਵਿਦਿਆਰਥਣ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10,000 ਅਮਰੀਕੀ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਮਾਯੂਸੀ ਭਗਤ ਨੂੰ ਆਖਰੀ ਵਾਰ 29 ਅਪਰੈਲ, 2019 ਦੀ ਸ਼ਾਮ ਨੂੰ ਜਰਸੀ ਸਿਟੀ ’ਚ ਆਪਣਾ ਅਪਾਰਟਮੈਂਟ ਛੱਡਦੇ ਦੇਖਿਆ ਗਿਆ ਸੀ। ਮਾਯੂਸੀ ਦੇ ਪਰਵਾਰ ਨੇ 1 ਮਈ 2019 ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਜੁਲਾਈ 1994 ’ਚ ਭਾਰਤ ’ਚ ਜਨਮੀ ਮਾਯੂਸੀ ਵਿਦਿਆਰਥੀ ਵੀਜ਼ੇ ’ਤੇ ਅਮਰੀਕਾ ’ਚ ਰਹਿ ਰਹੀ ਸੀ ਤੇ ਨਿਊਯਾਰਕ ਇੰਸਟੀਚਿਊਟ ਆਫ ਟੈਕਨਾਲੋਜੀ ’ਚ ਪੜ੍ਹ ਰਹੀ ਸੀ। ਐੱਫ ਬੀ ਆਈ ਦੇ ਬਿਆਨ ਅਨੁਸਾਰ ਮਾਯੂਸੀ ਅੰਗਰੇਜ਼ੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ’ਚ ਨਿਪੁੰਨ ਹੈ ਅਤੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਦੇ ਦੋਸਤ ਨਿਊਜਰਸੀ ਦੇ ਸਾਊਥ ਪਲੇਨਫੀਲਡ ’ਚ ਰਹਿੰਦੇ ਹਨ।
ਐੱਫ ਬੀ ਆਈ ਨੇ ਕਿਹਾ ਕਿ ਜੇ ਕਿਸੇ ਨੂੰ ਮਾਯੂਸੀ, ਉਸ ਦੇ ਟਿਕਾਣੇ ਜਾਂ ਉਸ ਦੇ ਲਾਪਤਾ ਹੋਣ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਐੱਫ ਬੀ ਆਈ ਨੇਵਾਰਕ ਜਾਂ ਜਰਸੀ ਸਿਟੀ ਪੁਲਸ ਵਿਭਾਗ ਨੂੰ ਕਾਲ ਕਰਕੇ ਇਸ ਦੀ ਰਿਪੋਰਟ ਕਰੇ।

Related Articles

LEAVE A REPLY

Please enter your comment!
Please enter your name here

Latest Articles