ਦੂਰਸੰਚਾਰ ਬਿੱਲ ਨੂੰ ਸੰਸਦ ਦੀ ਮਨਜ਼ੂਰੀ

0
198

ਨਵੀਂ ਦਿੱਲੀ : 138 ਸਾਲ ਪੁਰਾਣੇ ਟੈਲੀਗ੍ਰਾਫ ਐਕਟ ਨੂੰ ਰੱਦ ਕਰਕੇ ਨਵਾਂ ਕਾਨੂੰਨ ਬਣਾਉਣ ਲਈ ਲਿਆਂਦੇ ਦੂਰਸੰਚਾਰ ਬਿੱਲ-2023 ਨੂੰ ਸੰਸਦ ਨੇ ਵੀਰਵਾਰ ਮਨਜ਼ੂਰੀ ਦੇ ਦਿੱਤੀ।
ਰਾਜ ਸਭਾ ਨੇ ਚਰਚਾ ਤੋਂ ਬਾਅਦ ਇਸ ਬਿੱਲ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਲੋਕ ਸਭਾ ਨੇ ਇਸ ਨੂੰ ਇਕ ਦਿਨ ਪਹਿਲਾਂ ਪਾਸ ਕਰ ਦਿੱਤਾ ਸੀ। ਬਿੱਲ ’ਤੇ ਚਰਚਾ ਦਾ ਜਵਾਬ ਦਿੰਦੇ ਹੋਏ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਦਾ ਟੈਲੀਕਾਮ ਸੈਕਟਰ ਬਹੁਤ ਮੁਸ਼ਕਲ ਦੌਰ ’ਚ ਸੀ, ਪਰ ਪਿਛਲੇ ਸਾਢੇ ਨੌਂ ਸਾਲਾਂ ’ਚ ਇਸ ਨੂੰ ਉਥੋਂ ਬਾਹਰ ਲਿਆਂਦਾ ਗਿਆ ਹੈ। ਉਨ੍ਹਾ ਕਿਹਾ ਕਿ ਪਹਿਲਾਂ ਇਹ ਖੇਤਰ ਘਪਲਿਆਂ ਨਾਲ ਦਾਗੀ ਸੀ, ਪਰ ਅੱਜ ਇਹ ਅੱਗੇ ਵਧ ਰਿਹਾ ਹੈ।

LEAVE A REPLY

Please enter your comment!
Please enter your name here