ਕਰਨਾਟਕ ਤੋਂ ਇਕ ਹੋਰ ਗਿ੍ਰਫਤਾਰੀ

0
219

ਬਾਗਲਕੋਟ (ਕਰਨਾਟਕ) : ਦਿੱਲੀ ਪੁਲਸ ਨੇ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮਾਮਲੇ ’ਚ ਕਰਨਾਟਕ ਦੇ ਨੌਜਵਾਨ ਨੂੰ ਹਿਰਾਸਤ ’ਚ ਲਿਆ ਹੈ। ਸਾਈਕਿ੍ਰਸ਼ਨ ਜਾਗਲੀ ਪੇਸ਼ੇੇ ਤੋਂ ਇੰਜਨੀਅਰ ਹੈ ਤੇ ਸੇਵਾਮੁਕਤ ਡੀ ਐੱਸ ਪੀ ਦਾ ਪੁੱਤ ਹੈ। ਉਸ ਨੂੰ ਬੁੱਧਵਾਰ ਰਾਤ ਪੁਲਸ ਨੇ ਘਰੋਂ ਫੜਿਆ ਹੈ। ਜਗਲੀ ਬੇਂਗਲੁਰੂ ’ਚ ਬਹੁਕੌਮੀ ਕੰਪਨੀ ’ਚ ਕੰਮ ਕਰਦਾ ਹੈ ਅਤੇ ਮੈਸੂਰ ਵਾਸੀ ਮਨੋਰੰਜਨ ਡੀ ਦਾ ਦੋਸਤ ਹੈ। ਮਨੋਰੰਜਨ ਉਨ੍ਹਾਂ ਵਿਚ ਸ਼ਾਮਲ ਸੀ ਜਿਨ੍ਹਾਂ ਪਿਛਲੇ ਹਫਤੇ ਲੋਕ ਸਭਾ ਚੈਂਬਰ ’ਚ ਕਥਿਤ ਤੌਰ ’ਤੇ ਹਮਲਾ ਸੀ। ਕਾਲਜ ਦੇ ਦਿਨਾਂ ਦੌਰਾਨ ਜਗਲੀ ਤੇ ਮਨੋਰੰਜਨ ਹੋਸਟਲ ਦੇ ਇੱਕੋ ਕਮਰੇ ’ਚ ਰਹਿੰਦੇ ਸਨ। ਜਗਲੀ ਦੀ ਭੈਣ ਸੰਪਦਾ ਨੇ ਦੱਸਿਆ ਕਿ ਦਿੱਲੀ ਪੁਲਸ ਦੀ ਟੀਮ ਉਸ ਦੇ ਭਰਾ ਨੂੰ ਲੈ ਗਈ।

LEAVE A REPLY

Please enter your comment!
Please enter your name here