ਸੰਸਦ ਭਵਨ ਦੀ ਸੁਰੱਖਿਆ ਸੀ ਆਈ ਐੱਸ ਐੱਫ ਹਵਾਲੇ ਹੋਵੇਗੀ

0
259

ਨਵੀਂ ਦਿੱਲੀ : ਸਰਕਾਰ ਨੇ ਸੰਸਦ ਭਵਨ ਕੰਪਲੈਕਸ ਦੀ ਵਿਆਪਕ ਸੁਰੱਖਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ ਆਈ ਐੱਸ ਐੱਫ) ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਇਹ ਫੋਰਸ ਇਸ ਸਮੇਂ ਪ੍ਰਮਾਣੂ ਅਤੇ ਏਰੋਸਪੇਸ ਟਿਕਾਣਿਆਂ, ਸਿਵਲ ਹਵਾਈ ਅੱਡਿਆਂ ਅਤੇ ਦਿੱਲੀ ਮੈਟਰੋ ’ਚ ਸਥਾਪਨਾਵਾਂ ਤੋਂ ਇਲਾਵਾ ਦਿੱਲੀ ’ਚ ਕੇਂਦਰ ਸਰਕਾਰ ਦੇ ਕਈ ਮੰਤਰਾਲਿਆਂ ਦੀਆਂ ਇਮਾਰਤਾਂ ਦੀ ਰਾਖੀ ਕਰਦੀ ਹੈ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੰਸਦ ਭਵਨ ਕੰਪਲੈਕਸ ਦਾ ਸਰਵੇਖਣ ਕਰਨ ਦਾ ਨਿਰਦੇਸ਼ ਦਿੱਤਾ ਹੈ ਤਾਂ ਜੋ ਸੀ ਆਈ ਐੱਸ ਐੱਫ ਦੀ ਤਾਇਨਾਤੀ ਕੀਤੀ ਜਾ ਸਕੇ।

LEAVE A REPLY

Please enter your comment!
Please enter your name here