ਕੋਰੋਨਾ ਨਾਲ ਪੰਜਾਬ ’ਚ ਇੱਕ ਮੌਤ

0
213

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਕੋਰੋਨਾ ਦੇ 594 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ 2,669 ਹੋ ਗਈ ਹੈ। ਕੁਲ ਮਰੀਜ਼ਾਂ ਦੀ ਗਿਣਤੀ 4.50 ਕਰੋੜ (4,50,06,572) ਨੂੰ ਟੱਪ ਗਈ ਹੈ। ਵੀਰਵਾਰ ਸਵੇਰੇ 8 ਵਜੇ ਦੇ ਅੰਕੜਿਆਂ ਅਨੁਸਾਰ ਬੀਤੇ ਚੌਵੀ ਘੰੰਟਿਆਂ ਦੌਰਾਨ ਕੋਰੋਨਾ ਕਾਰਨ 6 ਮੌਤਾਂ ਹੋਈਆਂ ਹਨ। ਇਨ੍ਹਾਂ ’ਚ ਪੰਜਾਬ ’ਚ ਇੱਕ, ਕੇਰਲ ’ਚ ਤਿੰਨ ਤੇ ਕਰਨਾਟਕ ’ਚ 2 ਮੌਤਾਂ ਸ਼ਾਮਲ ਹਨ। ਇਸ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 5,33,327 ਹੋ ਗਈ ਹੈ।
ਇਸੇ ਦੌਰਾਨ ਇਕੱਲੇ ਕੇਰਲ ’ਚ 24 ਘੰਟਿਆਂ ਵਿਚ ਕੋਰੋਨਾ ਦੇ 300 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 2,341 ਹੋ ਗਈ ਹੈ। ਸੂਬੇ ’ਚ ਪਿਛਲੇ ਤਿੰਨ ਸਾਲਾਂ ’ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 72,059 ਹੋ ਗਈ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਭੀੜ-ਭਾੜ ਵਾਲੀਆਂ ਥਾਵਾਂ ’ਤੇ ਮਾਸਕ ਲਾਜ਼ਮੀ ਕਰ ਦਿੱਤਾ ਹੈ। ਬੱੱਸਾਂ, ਟਰੇਨਾਂ, ਜਹਾਜ਼ਾਂ, ਟੈਕਸੀਆਂ, ਸਿਨਮਿਆਂ, ਮਾਲਾਂ, ਸਟੋਰਾਂ, ਜਮਾਤਾਂ, ਦਫਤਰਾਂ ਤੇ ਇਨਡੋਰ ਗੈਦਰਿੰਗ ਵੇਲੇ ਮਾਸਕ ਪਾਉਣਾ ਪਵੇਗਾ।

LEAVE A REPLY

Please enter your comment!
Please enter your name here