ਹੁਸ਼ਿਆਰਪੁਰ : ਇੱਥੋਂ ਦੀ ਕੇਂਦਰੀ ਜੇਲ੍ਹ ’ਚ ਸ਼ੁੱਕਰਵਾਰ ਤੜਕੇ ਦੋ ਹਵਾਲਾਤੀਆਂ ਨੇ ਕਥਿਤ ਤੌਰ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਾਰਨਾਂ ਦਾ ਪਤਾ ਨਹੀਂ ਲੱਗਾ। ਮਿ੍ਰਤਕਾਂ ਦੀ ਪਛਾਣ ਓਂਕਾਰ ਵਾਸੀ ਸੁੰਦਰ ਨਗਰ ਅਤੇ ਟੀਟੂ ਵਾਸੀ ਪਿੰਡ ਮੇਹਣਾ ਵਜੋਂ ਹੋਈ ਹੈ। ਓਂਕਾਰ ਡਰੱਗ ਕੇਸ ’ਚ ਅੰਦਰ ਸੀ, ਜਦੋਂ ਕਿ ਟੀਟੂ ’ਤੇ ਬਲਾਤਕਾਰ ਦਾ ਕੇਸ ਸੀ।


