ਦਾਊਦ ਪਰਵਾਰ ਦੀਆਂ ਦੋ ਜਾਇਦਾਦਾਂ ਨੀਲਾਮ

0
170

ਮੁੰਬਈ : ਭਗÏੜੇ ਗੈਂਗਸਟਰ ਦਾਊਦ ਇਬਰਾਹਿਮ ਦੇ ਪਰਿਵਾਰਕ ਮੈਂਬਰਾਂ ਦੀਆਂ ਦੋ ਜਾਇਦਾਦਾਂ ਸ਼ੁੱਕਰਵਾਰ ਇੱਥੇ ਸਮੱਗਲਰ ਐਂਡ ਫਾਰੇਨ ਐਕਸਚੇਂਜ ਮੈਨੀਪੁਲੇਟਰਸ (ਜਾਇਦਾਦ ਜ਼ਬਤ) ਐਕਟ ਦੇ ਤਹਿਤ ਨੀਲਾਮੀ ਵਿੱਚ ਵੇਚ ਦਿੱਤੀਆਂ ਗਈਆਂ¢ਮਹਾਰਾਸ਼ਟਰ ਦੇ ਤੱਟਵਰਤੀ ਰਤਨਾਗਿਰੀ ਜ਼ਿਲ੍ਹੇ ਦੀ ਖੇੜ ਤਹਿਸੀਲ ਦੇ ਮੁੰਬਕੇ ਪਿੰਡ ਵਿੱਚ ਸਥਿਤ ਕੁੱਲ ਚਾਰ ਜਾਇਦਾਦਾਂ ਨੀਲਾਮੀ ਵਿੱਚ ਉਪਲਬਧ ਸਨ ਪਰ ਉਨ੍ਹਾਂ ਵਿੱਚੋਂ ਦੋ ਲਈ ਕੋਈ ਬੋਲੀ ਪ੍ਰਾਪਤ ਨਹੀਂ ਹੋਈ¢ ਹੋਰ ਦੋ ਸੰਪਤੀਆਂ ਲਈ ਕ੍ਰਮਵਾਰ ਚਾਰ ਅਤੇ ਤਿੰਨ ਬੋਲੀਕਾਰ ਪ੍ਰਾਪਤ ਹੋਏ¢ ਦੋਵਾਂ ਲਈ ਇੱਕ ਹੀ ਵਿਅਕਤੀ ਸਫਲ ਬੋਲੀਕਾਰ ਵਜੋਂ ਉਭਰਿਆ¢ ਇੱਕ ਜਾਇਦਾਦ, 170.98 ਵਰਗ ਗਜ਼ ਦੀ ਖੇਤੀ ਵਾਲੀ ਜ਼ਮੀਨ ਦੀ 15,440 ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ 2.01 ਕਰੋੜ ਰੁਪਏ ਦੀ ਸਭ ਤੋਂ ਵੱਧ ਬੋਲੀ ਪ੍ਰਾਪਤ ਹੋਈ¢ 1730 ਵਰਗ ਗਜ਼ ਦੀ ਖੇਤੀ ਵਾਲੀ ਜ਼ਮੀਨ ਦੀ ਰਾਖਵੀਂ ਕੀਮਤ 1,56,270 ਰੁਪਏ ਦੇ ਮੁਕਾਬਲੇ 3.28 ਲੱਖ ਰੁਪਏ ਦੀ ਸਭ ਤੋਂ ਵੱਧ ਬੋਲੀ ਲਗਾਈ ਗਈ¢
ਸਫਲ ਬੋਲੀਕਾਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ¢ ਇਹ ਨੀਲਾਮੀ ਦੱਖਣੀ ਮੁੰਬਈ ਦੇ ਆਯਕਰ ਭਵਨ ‘ਚ ਹੋਈ¢ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ ਦਾਊਦ ਪਾਕਿਸਤਾਨ ਵਿੱਚ ਰਹਿੰਦਾ ਮੰਨਿਆ ਜਾਂਦਾ ਹੈ¢

LEAVE A REPLY

Please enter your comment!
Please enter your name here