ਬੇਂਗਲੁਰੂ (ਗਿਆਨ ਸੈਦਪੁਰੀ)
ਇੱਥੋਂ ਦੀ ਬੇਂਗਲੁਰੂ ਯੂਨੀਵਰਸਿਟੀ ਦੇ ਜਨਨਾ ਜੋਤੀ ਆਡੀਟੋਰੀਅਮ ਵਿੱਚ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ ਚੱਲ ਰਹੀ 43ਵੀਂ ਕÏਮੀ ਕਾਨਫਰੰਸ ਦੇ ਤੀਜੇ ਦਿਨ (ਮੰਗਲਵਾਰ) ਵੀ ਏਟਕ ਦੇ ਜਨਰਲ ਸਕੱਤਰ ਅਮਰਜੀਤ ਕÏਰ ਵੱਲੋਂ ਪੇਸ਼ ਹੋ ਚੁੱਕੀ ਰਿਪੋਰਟ ‘ਤੇ ਡੈਲੀਗੇਟਾਂ ਨੇ ਭਰਪੂਰ ਚਰਚਾ ਕੀਤੀ | ਕੁੱਲ ਮਿਲਾ ਕੇ ਇਸ ਚਰਚਾ ਦÏਰਾਨ ਹੋਈਆਂ ਵਿਸ਼ੇਸ਼ ਤਕਰੀਰਾਂ ਦੇ ਸੰਦਰਭ ਵਿੱਚ ਕਾਨਫਰੰਸ ਦਾ ਤੀਸਰਾ ਦਿਨ ਜਵਾਨੀ ਦੇ ਨਾਂਅ ਰਿਹਾ | ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਦਿਨੇਸ਼ ਸ੍ਰੀ ਰੰਗਾ ਰਾਜ (ਤਾਮਿਲਨਾਡੂ) ਨੂੰ ਵਿਸ਼ੇਸ਼ ਤÏਰ ‘ਤੇ ਮੰਚ ‘ਤੇ ਬੁਲਾਇਆ ਗਿਆ¢ਵਿਦਿਆਰਥੀ ਆਗੂ ਨੇ ਆਪਣੀ ਵਿਸ਼ੇਸ਼ ਸ਼ੈਲੀ ਵਿੱਚ ਕੀਤੀ ਤਕਰੀਰ ਰਾਹੀਂ ਪੂਰੀ ਕਾਨਫਰੰਸ ਦਾ ਧਿਆਨ ਖਿੱਚਿਆ¢ਉਨ੍ਹਾ ਮਹੱਤਵਪੂਰਨ ਕÏਮੀ ਕਾਨਫਰੰਸ ਦੀ ਏਟਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਟੂਡੈਂਟਸ ਫੈਡਰੇਸ਼ਨ ਇਸ ਦਾ ਹਿੱਸਾ ਸਮਝਦੀ ਹੋਈ ਮਾਣ ਮਹਿਸੂਸ ਕਰਦੀ ਹੈ¢ਏਟਕ ਵਿੱਚ ਸਾਡੇ ਮਾਤਾ-ਪਿਤਾ ਸਮਾਨ ਆਗੂ ਹਨ ਅਤੇ ਅਸੀਂ ਆਪਣੇ ਆਪ ਨੂੰ ਉਨ੍ਹਾਂ ਦੀ ਅÏਲਾਦ ਸਮਝਦੇ ਹਾਂ | ਉਨ੍ਹਾ ਪਿਛਲੇ ਸਮੇਂ ਪੇਪਰ ਲੀਕ ਅਤੇ ਹੋਰ ਮਾਮਲਿਆਂ ਵਿੱਚ ਜਵਾਨੀ ਵੱਲੋਂ ਕੀਤੇ ਗਏ ਸੰਘਰਸ਼ ਦੇ ਹਵਾਲੇ ਨਾਲ ਕਿਹਾ ਕਿ ਮੋਦੀ ਅਤੇ ਅਮਿਤ ਸ਼ਾਹ ਵਰਗਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਵਾਨੀ ਦੀਆਂ ਭਾਵਨਾਵਾਂ ਨੂੰ ਦਬਾਇਆ ਨਹੀਂ ਜਾ ਸਕਦਾ | ਵਿਦਿਆਰਥੀ ਆਗੂ ਦੀਆਂ ਮੁੱਲਵਾਨ ਗੱਲਾਂ ਤੋਂ ਪ੍ਰਭਾਵਤ ਹੋ ਕੇ ਕਾਨਫਰੰਸ ਹਾਲ ਤਾੜੀਆਂ ਨਾਲ ਗੂੰਜ ਉਠਿਆ | ਦਿਨੇਸ਼ ਨੇ ਬੰਤ ਸਿੰਘ ਬਰਾੜ ਦਾ ਪੁਰਾਣੇ ਵਿਦਿਆਰਥੀ ਆਗੂ ਵਜੋਂ ਵਿਸ਼ੇਸ਼ ਜ਼ਿਕਰ ਕੀਤਾ | ਏਟਕ ਦੀ ਲੀਡਰਸ਼ਿਪ ਵੱਲੋਂ ਦਿਨੇਸ਼ ਨੂੰ ਸਨਮਾਨਤ ਕੀਤਾ ਗਿਆ | ਇਸੇ ਤਰ੍ਹਾਂ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਆਗੂ ਸੁਖਜਿੰਦਰ ਮਹੇਸ਼ਰੀ ਨੂੰ ਵੀ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ | ਸਟੇਜ ਤੋਂ ਨÏਜਵਾਨ ਆਗੂ ਬਾਰੇ ਦੱਸਿਆ ਗਿਆ ਕਿ ਉਹ ਪੰਜਾਬ ਦੇ ਮੋਗਾ ਖੇਤਰ ਤੋਂ ਆਉਂਦੇ ਹਨ, ਜਿਹੜਾ ਲਾਲਾ ਲਾਜਪਤ ਰਾਏ ਦੀ ਕਰਮਭੂਮੀ ਰਿਹਾ ਹੈ | ਨÏਜਵਾਨ ਆਗੂ ਨੇ ਏਟਕ ਨੂੰ ਕਾਨਫਰੰਸ ਦੀ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਕਾਨਫਰੰਸ ਸਫਲਤਾ ਦੇ ਦਿਸਹੱਦੇ ਛੂਹੇਗੀ | ਉਨ੍ਹਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਨੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਕਹਿੰਦੇ ਹਨ ਕਿ ਐੱਸ ਆਈ ਆਰ ਦੇਸ਼ ਵਿੱਚ ਘੁਸਪੈਠੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਕੱਢਣ ਲਈ ਕੀਤੀ ਜਾ ਰਹੀ ਹੈ | ਮਹੇਸ਼ਰੀ ਨੇ ਕਿਹਾ ਕਿ ਅਸਲ ਵਿੱਚ ਅਮਿਤ ਸ਼ਾਹ ਨੇ ਦੇਸ਼ ਦੇ ਜਲ, ਜ਼ਮੀਨ ਤੇ ਜੰਗਲ ਨੂੰ ਲੁੱਟਣ ਲਈ ਘੁਸਪੈਠ ਕੀਤੀ ਹੋਈ ਹੈ | ਨÏਜਵਾਨ ਆਗੂ ਨੇ ਸਵਾਲ ਕੀਤਾ ਕਿ ਅਮਿਤ ਸ਼ਾਹ ਦੀ ਘੁਸਪੈਠ ਨੂੰ ਕÏਣ ਰੋਕੇਗਾ | ਮਹੇਸ਼ਰੀ ਨੇ ਏਟਕ ਦੀ ਜਨਰਲ ਸਕੱਤਰ ਅਮਰਜੀਤ ਕÏਰ ਨੂੰ ਇੱਕ ਪ੍ਰੇਰਨਾਦਾਇਕ ਵਜੋਂ ਉਹਨਾ ਨੂੰ ਸਤਿਕਾਰ ਦਿੰਦਿਆਂ ਉਹਨਾ ਦੀ ਸ਼ਲਾਘਾ ਕੀਤੀ | ਗੁਜਰਾਤ ਦੇ ਇੱਕ ਨÏਜਵਾਨ ਨੇ ਵੀ ਜੋਸ਼ੀਲੀ ਤਕਰੀਰ ਰਾਹੀਂ ਗੁਜਰਾਤ ਨਾਲ ਸੰਬੰਧਤ ਮੋਦੀ ਅਤੇ ਅਮਿਤ ਸ਼ਾਹ ਦੇ ਨਾਂਹ-ਪੱਖੀ ਸਿਆਸੀ ਕਿਰਦਾਰ ਦਾ ਵਿਸਥਾਰ ਨਾਲ ਜ਼ਿਕਰ ਕੀਤਾ | ਰਿਪੋਰਟ ‘ਤੇ ਹੋਈ ਬਹਿਸ ਵਿੱਚ ਦੋ ਦਰਜਨ ਦੇ ਕਰੀਬ ਡੈਲੀਗੇਟਾਂ ਨੇ ਹਿੱਸਾ ਲਿਆ | ਡੈਲੀਗੇਟਾਂ ਨੇ ਜਿੱਥੇ ਰਿਪੋਰਟ ‘ਤੇ ਉਸਾਰੂ ਆਲੋਚਨਾ ਕੀਤੀ, ਉਥੇ ਆਪੋ ਆਪਣੇ ਸੂਬਿਆਂ ਦੀਆਂ ਸਿਆਸੀ, ਸਮਾਜੀ ਤੇ ਆਰਥਿਕ ਪ੍ਰਸਥਿਤੀਆਂ ਦਾ ਵੀ ਜ਼ਿਕਰ ਕੀਤਾ | ਇਸੇ ਦÏਰਾਨ ਪੰਜਾਬ ਨਾਲ ਸੰਬੰਧਤ ਆਗੂ ਆਪੋ-ਆਪਣੇ ਹਿੱਸੇ ਦੀ ਕਾਰਜਸ਼ੀਲਤਾ ਵਿੱਚ ਸਰਗਰਮ ਰਹੇ | ਇਹਨਾਂ ਵਿੱਚ ਨਿਰਮਲ ਸਿੰਘ ਧਾਲੀਵਾਲ, ਬੰਤ ਸਿੰਘ ਬਰਾੜ, ਅਮਰਜੀਤ ਸਿੰਘ ਆਸਲ, ਗੁਲਜਾਰ ਸਿੰਘ ਗੋਰੀਆ ਤੇ ਦਸਵਿੰਦਰ ਕÏਰ ਸ਼ਾਮਲ ਹਨ¢ਵੱਖ-ਵੱਖ ਸੂਬਿਆਂ ਵੱਲੋਂ ਬਹੁਤ ਸਾਰੇ ਆਗੂਆਂ ਨੇ ਕਾਨਫਰੰਸ ਦੇ ਤੀਸਰੇ ਦਿਨ ਮੁੱਲਵਾਨ ਗੱਲਾਂ ਕੀਤੀਆਂ¢ਪੰਜਾਬ ਏਟਕ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ ਉਨ੍ਹਾਂ ਵਿੱਚੋਂ ਇੱਕ ਹਨ |





