ਬਿਨਾਂ ਹਿਜਾਬ ਪੇਸ਼ਕਾਰੀ ਦੇਣ ‘ਤੇ ਈਰਾਨੀ ਗਾਇਕਾ ਪਰਸਤੂ ਅਹਿਮਦੀ ਨੂੰ ਮਾਰੇ 74 ਕੋੜੇ

0
8

ਤਹਿਰਾਨ : ਈਰਾਨ ਵਿੱਚ ਬਿਨਾਂ ਹਿਜਾਬ ਪਹਿਨੇ ਸੰਗੀਤਕ ਪੇਸ਼ਕਾਰੀ ਦੇਣ ਦੇ ਮਾਮਲੇ ਵਿੱਚ ਗਾਇਕਾ ਪਰਸਤੂ ਅਹਿਮਦੀ ਅਤੇ ਉਨ੍ਹਾਂ ਦੀ ਪ੍ਰੋਡਕਸ਼ਨ ਟੀਮ ਦੇ ਚਾਰ ਹੋਰ ਮੈਂਬਰਾਂ ਨੂੰ 74-74 ਕੋੜੇ ਮਾਰੇ ਗਏ ਹਨ | ਇੱਕ ਅਦਾਲਤ ਵੱਲੋਂ ਜੂਨ ਮਹੀਨੇ ਵਿੱਚ ਇਹ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਹੁਣ ਅਮਲ ਵਿੱਚ ਲਿਆਂਦਾ ਗਿਆ ਹੈ | ਈਰਾਨੀ ਮੀਡੀਆ ਮੁਤਾਬਕ, ਗਾਇਕਾ ‘ਤੇ ਬਿਨਾਂ ਹਿਜਾਬ ਪੇਸ਼ਕਾਰੀ ਦੇਣ ਕਰਕੇ ਅÏਨਲਾਈਨ ਅਸ਼ਲੀਲ ਅਤੇ ਗੈਰ-ਇਖ਼ਲਾਕੀ ਸਮੱਗਰੀ ਬਣਾਉਣ ਤੇ ਪ੍ਰਕਾਸ਼ਿਤ ਕਰਕੇ ਜਨਤਕ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ ਗਏ ਸਨ | ਸਜ਼ਾ ਦੇ ਨਾਲ-ਨਾਲ ਉਨ੍ਹਾਂ ‘ਤੇ ਅਗਲੇ ਦੋ ਸਾਲਾਂ ਤੱਕ ਕਿਸੇ ਵੀ ਸੰਗੀਤਕ ਗਤੀਵਿਧੀ ਵਿੱਚ ਸ਼ਾਮਲ ਹੋਣ ਅਤੇ ਦੇਸ਼ ਤੋਂ ਬਾਹਰ ਯਾਤਰਾ ਕਰਨ ‘ਤੇ ਵੀ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ | ਦਸੰਬਰ 2024 ਵਿੱਚ ਯੂ-ਟਿਊਬ ‘ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਪਰਸਤੂ ਅਹਿਮਦੀ ਤਹਿਰਾਨ ਦੇ ਦੱਖਣ ਵਿੱਚ ਪੈਂਦੇ ਸ਼ਹਿਰ ਕੋਮ ਵਿਖੇ ਪੁਰਸ਼ ਕਲਾਕਾਰਾਂ ਨਾਲ ਸਲੀਵਲੈੱਸ ਡਰੈੱਸ ਪਹਿਨ ਕੇ ਗਾਉਂਦੀ ਨਜ਼ਰ ਆਈ ਸੀ | ਦੂਜੇ ਪਾਸੇ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਪੱਛਮੀ ਮੁਲਕਾਂ ਨੇ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ | ਐਮਨੈਸਟੀ ਇੰਟਰਨੈਸ਼ਨਲ ਨੇ ਕੋੜੇ ਮਾਰਨ ਦੀ ਇਸ ਸਜ਼ਾ ਨੂੰ ਅਣਮਨੁੱਖੀ ਅਤੇ ਤਸ਼ੱਦਦ ਭਰਿਆ ਕਰਾਰ ਦਿੰਦਿਆਂ ਕਿਹਾ ਕਿ ਈਰਾਨੀ ਪ੍ਰਸ਼ਾਸਨ ਹਿਜਾਬ ਦੇ ਨਿਯਮਾਂ ਨੂੰ ਚੁਣੌਤੀ ਦੇਣ ਵਾਲੇ ਕਲਾਕਾਰਾਂ, ਪੱਤਰਕਾਰਾਂ ਅਤੇ ਕਾਰਕੁਨਾਂ ਵਿਰੁੱਧ ਸਖ਼ਤ ਰਵੱਈਆ ਅਪਣਾ ਰਿਹਾ ਹੈ |