ਕੇਜਰੀਵਾਲ ਨੇ ਜੇਲ੍ਹ ’ਚ ਪਹਿਲੀ ਰਾਤ ਬੇਚੈਨੀ ’ਚ ਲੰਘਾਈ

0
184

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ’ਚ ਆਪਣੀ 14 ਬਾਈ 8 ਫੁੱਟ ਦੀ ਕੋਠੜੀ ’ਚ ਸੋਮਵਾਰ ਦੀ ਪਹਿਲੀ ਰਾਤ ਬੇਚੈਨੀ ਨਾਲ ਬਿਤਾਈ ਅਤੇ ਕੁਝ ਦੇਰ ਲਈ ਹੀ ਸੌਣ ’ਚ ਕਾਮਯਾਬ ਰਹੇ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕੇਜਰੀਵਾਲ ਦਾ ਸ਼ੂਗਰ ਲੈਵਲ ਘੱਟ ਸੀ ਅਤੇ ਉਹ ਤਿਹਾੜ ਜੇਲ੍ਹ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਦੁਪਹਿਰ ਅਤੇ ਰਾਤ ਦੇ ਖਾਣੇ ’ਚ ਘਰ ਦਾ ਪਕਾਇਆ ਭੋਜਨ ਖਾਣ ਦੀ ਇਜਾਜ਼ਤ ਹੈ ਅਤੇ ਇਹ ਰੋਜ਼ਾਨਾ ਪਰੋਸਿਆ ਜਾਵੇਗਾ, ਜਦੋਂ ਤੱਕ ਉਨ੍ਹਾਂ ਦਾ ਸ਼ੂਗਰ ਪੱਧਰ ਸਹੀ ਨਹੀਂ ਹੋ ਜਾਂਦਾ।

LEAVE A REPLY

Please enter your comment!
Please enter your name here